ਜਗਰਾਉਂ, 1 ਮਈ ( ਰਾਜਨ ਜੈਨ)-ਮਾਲਵੇ ਦੀ ਪ੍ਰਸਿੱਧ ਸੰਸਥਾਂ ਸਪਰਿੰਗ ਡਿਊ ਸਕੂਲ ਨਾਨਕਸਰ ਵਿਖੇ ਪ੍ਰਿੰਸੀਪਲ ਨਵਨੀਤ ਚੌਹਾਨ ਦੀ ਅਗਵਾਈ ਵਿੱਚ “ਵਰਕਰਜ਼ ਡੇ” ਮਨਾਇਆ ਗਿਆ। ਇਸ ਦੌਰਾਨ ਐਕਟੀਵਿਟੀ ਇੰਚਾਰਜ ਮੈਡਮ ਸਤਿੰਦਰਪਾਲ ਕੌਰ ਨੇ ਪਹਿਲੀ ਤੋ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਵਿੱਚ ਕਾਰਡ ਮੇਕਿੰਗ ਕੰਪੀਟੀਸ਼ਨ ਕਰਵਾਇਆ। ਜਿਸ ਵਿੱਚ ਸਕੂਲ ਦੇ ਨੰਨੇ ਮੁੰਨੇ ਬੱਚਿਆਂ ਨੇ ਵਰਕਰਜ਼ ਡੇ ਨੂੰ ਪਰਿਭਾਸ਼ਿਤ ਕਰਦੇ ਕਾਰਡ ਸਕੂਲ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ, ਅਧਿਆਪਕਾਂ ਨੂੰ ਭੇਟ ਕੀਤੇ।ਮੈਡਮ ਬਲਜੀਤ ਕੌਰ ਨੇ ਬੱਚਿਆਂ ਨੂੰ ਮਜਦੂਰ ਦਿਵਸ ਦਾ ਮਹੱਤਵ ਦੱਸਦਿਆਂ ਕਿਹਾ ਕਿ ਪਿਛਲੇ 132 ਸਾਲਾਂ ਤੋਂ 1 ਮਈ ਮਜਦੂਰਾ ਲਈ ਮਨਾਇਆ ਜਾਣ ਵਾਲਾ ਦਿਨ ਹੈ। ਵਾਇਸ ਪ੍ਰਿੰਸੀਪਲ ਬੇਅੰਤ ਬਾਵਾ ਨੇ ਬੱਚਿਆਂ ਨੂੰ ਦੱਸਿਆ ਕਿ ਇਸ ਦਿਨ ਮਜਦੂਰਾਂ ਨੂੰ ਗੁਲਾਮੀ ਦੀ ਪ੍ਰਥਾ ਅਤੇ ਬੰਧੂਆ ਮਜਦੂਰੀ ਤੋ ਮੁਕਤ ਕਰਾ ਕੇ 8 ਘੰਟੇ ਕੰਮ ਕਰਨ ਦਾ ਅਧਿਕਾਰ ਪ੍ਰਾਪਤ ਹੋਇਆ ਸੀ।ਉਹਨਾਂ ਨੇ ਡਾਕਟਰ ਭੀਮ ਰਾਉ ਅੰਬੇਦਕਰ ਜੀ ਦੇ ਮਜਦੂਰਾਂ ਲਈ ਯੋਗਦਾਨ ਦਾ ਜਿਕਰ ਕਰਦਿਆਂ ਦੱਸਿਆ ਕਿ ਡਾਕਟਰ ਅੰਬੇਦਰਕਰ ਜੀ ਨੇ ਯੂਨੀਅਨ ਬਣਾਉਣ ਵਾਸਤੇ ਅਤੇ ਨਿਊਨਤਮ ਮਜਦੂਰੀ ਦਾ ਅਧਿਕਾਰ ਸਮੂਹ ਭਾਰਤੀ ਮਜਦੂਰਾਂ ਨੂੰ ਦਿਵਾਇਆ। ਇਸ ਸਮੇਂ ਅਧਿਆਪਕ ਸਾਹਿਬਾਨ ਨੂੰ ਲੱਡੂ ਵੰਡੇ ਗਏ।ਇਸ ਸਮੇਂ ਸਮੂਹ ਮੈਨੈਜਮੈਟ ਵਲੋਂ ਪ੍ਰਧਾਨ ਮਨਜੋਤ ਕੁਮਾਰ, ਚੇਅਰਮੈਨ ਬਲਦੇਵ ਬਾਵਾ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਅਤੇ ਮੈਨੇਜਰ ਮਨਦੀਪ ਚੌਹਾਨ ਹਾਜਿਰ ਸਨ।