ਹਾਈਕੋਰਟ ਦੇ ਦਖਲ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਦੇ ਘਰੋਂ ਛੁਡਵਾਇਆ
ਜਗਰਾਓਂ, 28 ਅਪ੍ਰੈਲ ( ਰਾਜੇਸ਼ ਜੈਨ, ਭਗਵਾਨ ਭੰਗੂ )- ਮਾਂ ਅਤੇ ਉਸਦੇ ਅੱਠ ਸਾਲਾ ਬੇਟੇ ਨੂੰ ਅਗਵਾ ਕਰਕੇ ਘਰ ਵਿੱਚ ਬੰਦੀ ਬਣਾ ਕੇ ਰੱਖਣ ਅਤੇ ਮਾਂ ਨਾਲ ਜਬਰਦਸਤੀ ਕਰਨ ਦੇ ਦੋਸ਼ ਵਿੱਚ ਜਗਦੀਸ਼ ਸਿੰਘ ਖ਼ਿਲਾਫ਼ ਥਾਣਾ ਸਦਰ ਜਗਰਾਉਂ ਵਿੱਚ ਕੇਸ ਦਰਜ ਕੀਤਾ ਗਿਆ ਹੈ। ਸਬ-ਇੰਸਪੈਕਟਰ ਕਿਰਨਦੀਪ ਕੌਰ ਨੇ ਦੱਸਿਆ ਕਿ ਪੀੜਤ ਲੜਕੀ ਦੀ ਮਾਂ ਵੱਲੋਂ ਹਾਈਕੋਰਟ ’ਚ ਦਾਇਰ ਪਟੀਸ਼ਨ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਉਕਤ ਔਰਤ ਅਤੇ ਉਸ ਦੇ ਲੜਕੇ ਨੂੰ ਪੁਲਸ ਨੇ ਦੋਸ਼ੀ ਜਗਦੀਸ਼ ਸਿੰਘ ਦੇ ਘਰੋਂ ਜਿਥੇ ਉਸਨੇ ਬੰਦੀ ਬਣਾ ਕੇ ਰੱਖਿਆ ਸੀ, ਬਰਾਮਦ ਕਰ ਲਿਆ ਗਿਆ ਅਤੇ ਕਥਿਤ ਦੋਸ਼ੀ ਨੂੰ ਵੀ ਗਿਰਫਤਾਰ ਕਰ ਲਿਆ ਗਿਆ। ਪੁਲਿਸ ਅਧਿਕਾਰੀ ਅਨੁਸਾਰ ਸ਼ਿਕਾਇਤਕਰਤਾ ਔਰਤ ਨੇ ਦੱਸਿਆ ਕਿ ਉਸਦਾ ਵਿਆਹ ਗੁਰਵਿੰਦਰ ਸਿੰਘ ਨਾਲ ਸਾਲ 2014 ਵਿੱਚ ਹੋਇਆ ਸੀ। ਜਿਸਦੇ ਨਾਲ ਉਸਦਾ ਇੱਕ 8 ਸਾਲ ਦਾ ਬੇਟਾ ਹੈ। ਸਾਡਾ ਆਪਸੀ ਪੰਚਾਇਤੀ ਤਲਾਕ ਹੋ ਗਿਆ ਅਤੇ ਮੇਰਾ ਲੜਕਾ ਮੇਰੇ ਨਾਲ ਰਹਿ ਰਿਹਾ ਸੀ। ਮੇਰੇ ਪਰਿਵਾਰ ਵਲੋਂ ਮੇਰਾ ਸੁਖਰਾਜ ਸਿੰਘ ਨਾਲ ਕਰ ਦਿੱਤਾ ਗਿਆ। ਉਥੇ 5 ਸਾਲ ਅਸੀਂ ਉਸ ਦੇ ਨਾਲ ਰਹੇ। ਇਸ ਦੌਰਾਨ ਮੇਰੇ ਭਰਾ ਖਿਲਾਫ ਇਕ ਮਾਮਲਾ ਦਰਜ ਹੋ ਗਿਆ। ਜਿਸ ਵਿਚ ਜਗਦੀਸ਼ ਸਿੰਘ ਜੋ ਕਿ ਉਨ੍ਹਾਂ ਦਾ ਦੂਰ ਦਾ ਰਿਸ਼ਤੇਦਾਰ ਹੈ, ਉਹ ਰਾਜ਼ੀਨਾਮਾ ਕਰਵਾਉਣ ਦੇ ਨਾਂ ’ਤੇ ਉਸ ਦੇ ਘਰ ਆਉਣ ਜਾਣ ਲੱਗਾ। ਉਸ ਦੇ ਬਹਿਕਾਵੇ ਵਿਚ ਆ ਕੇ ਸ਼ਿਕਾਇਤਕਰਤਾ ਆਪਣੇ ਪੁੱਤਰ ਸਮੇਤ ਜਗਦੀਸ਼ ਸਿੰਘ ਕੋਲ ਰਹਿਣ ਲੱਗ ਪਈ। ਉਥੇ 3 ਮਹੀਨੇ ਰਹਿਣ ਤੋਂ ਬਾਅਦ ਆਪਣੇ ਬੱਚੇ ਦੀ ਪੜ੍ਹਾਈ ਬਾਰੇ ਸੋਚ ਕੇ ਉਹ ਆਪਣੇ ਪੇਕੇ ਘਰ ਚਲੀ ਗਈ। ਪਿਛਲੇ ਦਿਨੀਂ ਜਦੋਂ ਮੈਂ ਆਪਣੇ ਪੇਕੇ ਘਰ ਸੀ ਤਾਂ ਰਾਤ ਨੂੰ 10-11 ਵਜੇ ਜਗਦੀਸ਼ ਸਿੰਘ ਸਾਡੇ ਘਰ ਦੀ ਕੰਧ ਟੱਪ ਕੇ ਘਰ ਆਇਆ। ਘਰ ਦਾ ਮੇਨ ਗੇਟ ਖੋਲ੍ਹ ਕੇ ਮੇਰੇ ਸੁੱਤੇ ਪਏ ਲੜਕੇ ਨੂੰ ਚੁੱਕ ਕੇ ਬਾਹਰ ਖੜੀ ਕਾਰ ਵਿਚ ਲੈ ਗਿਆ। ਜਦੋਂ ਮੈਂ ਉਸਨੂੰ ਛੁਡਾਉਮ ਲਈ ਗਈ ਤਾਂ ਉਸਨੇ ਮੈਨੂੰ ਵੀ ਜ਼ਬਰਦਸਤੀ ਕਾਰ ਵਿੱਚ ਬਿਠਾਇਆ ਅਤੇ ਸਾਨੂੰ ਅਗਵਾ ਕਰ ਲਿਆ। ਉਹ ਸਾਡੀ ਮਰਜ਼ੀ ਤੋਂ ਬਿਨਾਂ ਸਾਨੂੰ ਆਪਣੇ ਘਰ ਵਿੱਚ ਬੰਦੀ ਬਣਾ ਕੇ ਰੱਖਦਾ ਸੀ ਅਤੇ ਜਦੋਂ ਉਹ ਘਰੋਂ ਬਾਹਰ ਜਾਂਦਾ ਸੀ ਤਾਂ ਬਾਹਰੋਂ ਤਾਲਾ ਲਗਾ ਦਿੰਦਾ ਸੀ। ਇਸ ਦੌਰਾਨ ਜਗਦੀਸ਼ ਸਿੰਘ ਨੇ ਸ਼ਿਕਾਇਤਕਰਤਾ ਨਾਲ ਕਈ ਵਾਰ ਜ਼ਬਰਦਸਤੀ ਕੀਤੀ। ਪੀੜਤ ਦੀ ਸ਼ਿਕਾਇਤ ’ਤੇ ਥਾਣਾ ਸਦਰ ਜਗਰਾਉਂ ਵਿਖੇ ਜਗਦੀਸ਼ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।