ਤਰਨਤਾਰਨ, 22 ਮਈ ( ਵਿਕਾਸ ਮਠਾੜੂ)-ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਕਸਬਾ ਨੋਰੰਗਾਬਾਦ ਦੇ ਕੋਲ ਜ਼ਬਰਦਸਤ ਮੋਟਰਸਾਈਕਲ ਅਤੇ ਸਕਾਰਪੀਓ ਗੱਡੀ ਦਾ ਐਕਸੀਡੈਂਟ ਹੋ ਜਾਣ ਨਾਲ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੋਕੇ ਤੋਂ ਪਰਿਵਾਰ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੜਕਾ ਜੋਬਨ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਤੁੜ ਜ਼ੋ ਤਰਨ ਤਾਰਨ ਵਿਖੇ ਕੋਈ ਘਰੇਲੂ ਕੰਮ ਕਰਨ ਗਿਆ ਸੀ। ਜਿਸ ਦਾ ਵਾਪਸ ਆਉਂਦਿਆਂ ਨੋਰੰਗਾਬਾਦ ਦੇ ਕੋਲ ਜ਼ਬਰਦਸਤ ਐਕਸੀਡੈਂਟ ਹੋ ਜਾਣ ਨਾਲ ਮੌਤ ਹੋ ਗਈ । ਮੋਕੇ ਉੱਤੇ ਤਰਨ ਤਾਰਨ ਦੀ ਪੁਲਿਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।