, ਪਤੀ ਨਾਲ ਮੋਟਕਸਾਈਕਲ ‘ਤੇ ਜਾ ਰਹੀ ਸੀ ਪੇਕੇ ਫਗਵਾੜਾ (ਬੋਬੀ ਸਹਿਜਲ) ਹੱਥਾਂ ਦੀ ਮਹਿੰਦੀ ਤੇ ਬਾਹਾਂ ‘ਚ ਪਾਏ ਚੂੜੇ ਦਾ ਰੰਗ ਵੀ ਅਜੇ ਫਿੱਕਾ ਨਹੀਂ ਸੀ ਪਿਆ ਅਤੇ ਲੜਕੀ ਦੇ ਪਰਿਵਾਰਕ ਮੈਂਬਰ ਆਪਣੀ ਲੜਕੀ ਤੇ ਜਵਾਈ ਦੇ ਆਉਣ ਦੇ ਇੰਤਜਾਰ ਵਿਚ ਅੱਖਾਂ ਵਿਛਾਈ ਬੈਠੇ ਦਰਵਾਜੇ ਵੱਲ ਤੱਕ ਰਹੇ ਸਨ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਜਿਸ ਲੜਕੀ ਦੀ ਉਹ ਉਡੀਕ ‘ਚ ਬੈਠੇ ਹਨ ਉਸ ਨੇ ਹੁਣ ਕਦੇ ਵੀ ਵਾਪਿਸ ਨਹੀਂ ਆਉਣਾ।
ਮਾਮਲਾ ਫਗਵਾੜਾ ਦੇ ਚਹੇੜੂ ਵਿਖੇ ਹੋਏ ਦਰਦਨਾਕ ਹਾਦਸੇ ਦਾ ਹੈ , ਜਿਥੇ ਲੁਧਿਆਣਾ ਤੋਂ ਮੋਟਰਸਾਈਕਲ ‘ਤੇ ਸਵਾਰ ਹੋ ਹੈ ਕਿਰਨ ਆਪਣੇ ਪਤੀ ਸ਼ੁਭਮ ਨਾਲ ਗਗਨਦੀਪ ਕਾਲੋਨੀ ਲੁਧਿਆਣਾ ਤੋਂ ਆਪਣੇ ਪੇਕੇ ਪਰਿਵਾਰ ਨੂੰ ਮਿਲਣ ਜਾ ਰਹੀ ਸੀ। ਜਿਨ੍ਹਾਂ ਦੇ ਅੱਗੇ ਜਾ ਰਹੀ ਇਕ ਅਣਪਛਾਤੀ ਗੱਡੀ ਵਲੋਂ ਅਚਾਨਕ ਬਰੇਕ ਲਗਾਉਣ ਕਾਰਨ ਮੋਟਰਸਾਈਕਲ ਗੱਡੀ ਨਾਲ ਟਕਰਾ ਗਿਆ। ਜਿਸ ਕਾਰਨ ਦੋਵੇਂ ਪਤੀ ਪਤਨੀ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ।ਜਿੱਥੇ ਡਿਊਟੀ ‘ਤੇ ਤਾਇਨਾਤ ਡਾਕਟਰਾਂ ਵੱਲੋਂ ਪਤਨੀ ਕਿਰਨ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਲੁਧਿਆਣਾ ਤੋਂ ਪਹੁੰਚੇ ਕਰਨ ਕੁਮਾਰ ਨੇ ਦੱਸਿਆ ਉਸ ਦੀ ਮਾਸੀ ਦਾ ਲੜਕਾ ਸ਼ਭਮ ਆਪਣੀ ਪਤਨੀ ਕਿਰਨ ਨਾਲ ਲੁਧਿਆਣਾ ਤੋਂ ਆਪਣੇ ਸਹੁਰੇ ਪਰਿਵਾਰ ਨੂੰ ਮਿਲਣ ਲਈ ਮੁਕੇਰੀਆਂ ਜਾ ਰਿਹਾ ਸੀ ।ਫਗਵਾੜਾ ਵਿਚ ਉਨ੍ਹਾਂ ਨਾਲ ਇਹ ਹਾਦਸਾ ਹੋ ਗਿਆ। ਜਿਸ ਵਿਚ ਕਿਰਨ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਫਰਵਰੀ ਮਹੀਨੇ ਵਿਚ ਹੀ ਅਜੇ ਇਨ੍ਹਾਂ ਦਾ ਵਿਆਹ ਹੋਇਆ ਸੀ ਅਤੇ ਕਿਰਨ ਲੁਧਿਆਣਾ ਵਿਖੇ ਪ੍ਰਾਈਵੇਟ ਹਸਪਤਾਲ ਵਿਚ ਨੌਕਰੀ ਕਰਦੀ ਹੈ। ਸਿਵਲ ਹਸਪਤਾਲ ਚ ਐਮਰਜੇਂਸੀ ਡਿਊਟੀ ‘ਤੇ ਤਾਇਨਾਤ ਡਾਕਟਰ ਸਤਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਡਿਊਟੀ ਦੌਰਾਨ ਸੜਕ ਹਾਦਸੇ ‘ਚ ਜ਼ਖਮੀ ਕਿਰਨ ਅਤੇ ਸ਼ੁਭਮ ਕੁਮਾਰ ਜੋ ਕਿ ਰਿਸ਼ਤੇ ‘ਚ ਪਤੀ-ਪਤਨੀ ਹਨ ਨੂੰ ਲਿਆਂਦਾ ਗਿਆ ।ਜਿਨ੍ਹਾਂ ਵਿਚੋਂ ਕਿਰਨ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ ਅਤੇ ਸ਼ੁਭਮ ਦਾ ਇਲਾਜ ਸ਼ੁਰੂ ਕਰ ਮਾਮਲੇ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ।