ਜਗਰਾਉਂ, 27 ਮਈ ( ਵਿਕਾਸ ਮਠਾੜੂ )-ਸਰਕਾਰੀ ਸੈਕੰਡਰੀ ਸਕੂਲ ਅਖਾੜਾ ਦੇ ਦਸਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ।ਕਰਨਦੀਪ ਕੌਰ ਪੁੱਤਰੀ ਸੁਖਵੰਤ ਸਿੰਘ ਨੇ 466. ਅੰਕਾਂ ਨਾਲ ਪਹਿਲਾ ਸਥਾਨ ਹਾਸਿਲ ਕੀਤਾ,ਜਦਕਿ ਜਸ਼ਨਦੀਪ ਕੌਰ ਪੁੱਤਰੀ ਤੇਜਿੰਦਰ ਸਿੰਘ ਨੇ 459 ਅੰਕਾਂ ਨਾਲ ਦੂਜਾ ਤੇ ਪ੍ਰੀਆਂਸ ਸਿੰਘ ਪੁੱਤਰੀ ਸਵਰਾਜ ਸਿੰਘ ਨੇ 451 ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ ਹੈ। ਪ੍ਰਿੰਸੀਪਲ ਸਰਬਦੀਪ ਕੌਰ ਚੌਕੀਮਾਨ ਨੇ ਸਮੂਹ ਬੱਚਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ । ਇਸ ਮੌਕੇ ਬਲਵਿੰਦਰ ਕੌਰ, ਜਗਰੂਪ ਸਿੰਘ, ਨਰਿੰਦਰਪਾਲ ਕੌਰ, ਰਵਿੰਦਰ ਕੌਰ, ਕੰਵਲਜੀਤ ਕੌਰ, ਮਨਪ੍ਰੀਤ ਕੌਰ,ਨਿਧੀ ਜਿੰਦਲ,ਵਿਜੇ ਲਕਸ਼ਮੀ, ਚਿਰੰਜੀ ਲਾਲ, ਤਵਲੀਨ ਕੌਰ,ਰਮਨ ਸੂਦ, ਗੁਰਦੀਪ ਸਿੰਘ, ਅਮ੍ਰਿਤਪਾਲ ਸਿੰਘ ਤੇ ਦੀਪਕ ਕੁਮਾਰ ਆਦਿ ਹਾਜ਼ਰ ਸਨ ।