Home crime ਪਰਲ ਗਰੁੱਪ ਦੇ ਪ੍ਰਮੋਟਰ ਨੂੰ ਬਚਾਉਣ ਦਾ ਵਾਅਦਾ ਕਰ ਕੇ ਠੱਗੇ ਸਾਢੇ...

ਪਰਲ ਗਰੁੱਪ ਦੇ ਪ੍ਰਮੋਟਰ ਨੂੰ ਬਚਾਉਣ ਦਾ ਵਾਅਦਾ ਕਰ ਕੇ ਠੱਗੇ ਸਾਢੇ 3 ਕਰੋੜ ਰੁਪਏ, ਸਾਬਕਾ ਵਿਧਾਇਕ ਸਣੇ 6 ਨਾਮਜ਼ਦ, 3 ਗ੍ਰਿਫ਼ਤਾਰ

46
0


ਲੁਧਿਆਣਾ(ਰਾਜੇਸ ਜੈਨ-ਭਗਵਾਨ ਭੰਗੂ) ਲੁਧਿਆਣਾ ਕਮਿਸ਼ਨਰੇਟ ਦੇ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਪਰਲ ਗਰੁੱਪ ਦੇ ਨਿਰਮਲ ਸਿੰਘ ਭੰਗੂ ਨਾਲ ਧੋਖਾਧੜੀ ਦੇ ਮਾਮਲੇ ਸਾਬਕਾ ਐਮਐਲਏ ਪ੍ਰੀਤਮ ਸਿੰਘ ਕੋਟਭਾਈ ਖਿਲਾਫ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿਚ ਕੁੱਲ 6 ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਕੁਝ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ। ਪੁਲਿਸ ਨੇ ਇਹ ਐੱਫ ਆਈ ਆਰ ਲੁਧਿਆਣਾ ਦੇ ਰਹਿਣ ਵਾਲੇ ਨਿਰਮਲ ਸਿੰਘ ਭੰਗੂ ਦੇ ਰਿਸ਼ਤੇਦਾਰ ਸ਼ਿੰਦਰ ਸਿੰਘ ਦੀ ਸ਼ਿਕਾਇਤ ਦਰਜ ਕੀਤੀ ਹੈ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਸ਼ੈਲਰ ਸਿੰਘ ਨੇ ਦੱਸਿਆ ਕਿ ਉਸਦੇ ਰਿਸ਼ਤੇਦਾਰ ਨਿਰਮਲ ਸਿੰਘ ਭੰਗੂ ਪਹਿਲਾਂ ਹੀ ਜੇਲ੍ਹ ਵਿੱਚ ਹਨ ‌। ਕੁਝ ਸਮਾਂ ਪਹਿਲਾਂ ਉਹ ਉਹਨਾਂ ਦੀ ਮੁਲਾਕਾਤ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨਾਲ ਹੋਈ ਜਿਸਨੇ ਦੱਸਿਆ ਕਿ ਉਸਦੇ ਸਰਕਾਰ ਵਿਚ ਕਾਫੀ ਲਿੰਕ ਹਨ ਤੇ ਉਹ ਆਪ ਵੀ ਕਈ ਚਿੱਟ ਫੰਡ ਕੇਸਾਂ ਵਿਚ ਸ਼ਾਮਲ ਸੀ ਤੇ ਜ਼ਮਾਨਤ ’ਤੇ ਬਾਹਰ ਹੈ। ਜੇਕਰ ਨਿਰਮਲ ਸਿੰਘ ਭੰਗੂ ਉਹਨਾਂ ਨੂੰ 5 ਕਰੋੜ ਰੁਪਏ ਦੇਣ ਤਾਂ ਉਹ ਉਹਨਾਂ ਦੀ ਵੀ ਸਾਰੇ ਕੇਸਾਂ ਵਿਚ ਜ਼ਮਾਨਤ ਕਰਵਾ ਸਕਦਾ ਹੈ। ਨਿਰਮਲ ਸਿੰਘ ਭੰਗੂ ਨੇ 3.5 ਕਰੋੜ ਰੁਪਏ ਐਡਵਾਂਸ ਤੇ 1.5 ਕਰੋੜ ਰੁਪਏ ਕੰਮ ਹੋਣ ਤੋਂ ਬਾਅਦ ਦੇਣ ਦਾ ਇਕਰਾਰ ਕੀਤਾ। ਨਿਰਮਲ ਸਿੰਘ ਭੰਗੂ ਨੇ ਸਾਰੇ ਮਾਮਲੇ ਦੀ ਜਾਣਕਾਰੀ ਸ਼ਿੰਦਰ ਸਿੰਘ ਨੂੰ ਦਿੱਤੀ। ਸ਼ਿੰਦਰ ਸਿੰਘ ਨੇ ਗਿਰਧਾਰੀ ਲਾਲ ਤੋਂ 3.5 ਕਰੋੜ ਰੁਪਏ ਵਿਆਜ਼ ’ਤੇ ਲੈ ਲਏ। ਗਿਰਧਾਰੀ ਲਾਲ ਨੇ ਡਿਮਾਂਡ ਡਰਾਫਟ ਬਣਾ ਕੇ ਪੈਸਾ ਪ੍ਰੀਤਮ ਸਿੰਘ ਕੋਟਭਾਈ ਵੱਲੋਂ ਦੱਸੀਆਂ ਵੱਖ-ਵੱਖ ਫਰਮਾਂ ਦੇ ਨਾਂ ਟਰਾਂਸਫਰ ਕਰ ਦਿੱਤੇ। ਪੈਸੇ ਟਰਾਂਸਫਰ ਕਰਨ ਤੋਂ ਬਾਅਦ ਪਤਾ ਲੱਗਾ ਕਿ ਪ੍ਰੀਤਮ ਸਿੰਘ ਕੋਟਭਾਈ ਨੇ ਜਿਹੜੀਆਂ ਫਰਮਾਂ/ਕੰਪਨੀਆਂ ਦੇ ਨਾਂ ’ਤੇ ਪੈਸੇ ਟਰਾਂਸਫਰ ਕਰਵਾਏ ਹਨ, ਉਹ ਸਭ ਜਾਅਲੀ ਹਨ ਤੇ ਪ੍ਰੀਤਮ ਸਿੰਘ ਕੋਟਭਾਈ ਨੇ ਠੱਗੀ ਮਾਰ ਲਈ ਹੈ। ਇਸ ਮਾਮਲੇ ਵਿੱਚ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਪੜਤਾਲ ਤੋਂ ਬਾਅਦ ਧੋਖਾਧੜੀ ਅਤੇ ਹੋਰ ਸੰਗੀਨ ਧਾਰਾਵਾਂ ਦੇ ਤਹਿਤ ਪ੍ਰੀਤਮ ਸਿੰਘ ਕੋਟਭਾਈ ਸਾਬਕਾ ਵਿਧਾਇਕ, ਜੀਵਨ ਸਿੰਘ ਵਾਸੀ ਧੋਲਾ ਗਿੱਦੜਬਾਹਾ, ਦਲੀਪ ਕੁਮਾਰ ਤ੍ਰਿਪਾਠੀ ਵਾਸੀ ਕਾਨਪੁਰ ਰੋਡ ਲਖਨਊ, ਸੰਜੇ ਸ਼ਰਮਾ ਵਾਸੀ ਫਰੀਦਾਬਾਦ, ਸਈਦ ਪਰਵੇਜ਼ ਰਹਿਮਾਈ ਵਾਸੀ ਲਖਨਊ ਅਤੇ ਧਰਮਵੀਰ ਵਾਸੀ ਗਿੱਦੜਬਾਹਾ ਖਿਲਾਫ ਕੇਸ ਦਰਜ ਕਰ ਕੇ ਜੀਵਨ ਸਿੰਘ, ਧਰਮਵੀਰ ਤੇ ਦਲੀਪ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ਵਿੱਚ ਥਾਣਾ ਸਰਾਭਾ ਨਗਰ ਦੀ ਪੁਲਸ ਲਗਾਤਾਰ ਪੜਤਾਲ ਕਰਨ ਵਿੱਚ ਜੁਟ ਗਈ ਹੈ।

LEAVE A REPLY

Please enter your comment!
Please enter your name here