Home crime ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਵਿਰੁੱਧ ਵਫਦ ਐਸ ਐਸ ਪੀ ਨੂੰ ਮਿਲਿਆ, ਸੰਘਰਸ਼...

ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਵਿਰੁੱਧ ਵਫਦ ਐਸ ਐਸ ਪੀ ਨੂੰ ਮਿਲਿਆ, ਸੰਘਰਸ਼ ਦੀ ਚੇਤਾਵਨੀ

29
0

ਜਗਰਾਉਂ, 30 ਜੂਨ ( ਬੌਬੀ ਸਹਿਜਲ, ਧਰਮਿੰਦਰ)-ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਲੁਧਿਆਣਾ ਜ਼ਿਲ੍ਹਾ ਕਮੇਟੀ ਦਾ ਵਫਦ ਜਿਲਾ ਪਰਧਾਨ ਕਰਮਜੀਤ ਸਿੰਘ ਕਾਓਂਕੇ ਕਲਾਂ ਦੀ ਅਗਵਾਈ ਵਿੱਚ ਐਸ ਐਸ ਪੀ ਜਿਲਾ ਲੁਧਿਆਣਾ ਦੇਹਾਤੀ ਦੇ ਜਗਰਾਉਂ ਸਥਿਤ ਦਫਤਰ ਵਿੱਚ ਮਿਲਿਆ। ਵਫਦ ਨੇ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਕਾਓਂਕੇ ਕਲਾਂ ਵਿੱਚ ਵੀਰਵਾਰ ਨੂੰ ਖੋਹ ਤੇ ਕੁੱਟਮਾਰ ਦੀ ਵਾਰਦਾਤ ਹੋਈ ਹੈ। ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਪੁਲਿਸ ਦਾ ਇਹ ਰੋਲ ਨਾ ਸਹਿਣ ਯੋਗ ਹੈ। ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਫਦ ਨੇ ਕਿਹਾ ਕਿ 29 ਜੂਨ ਤਕਰੀਬਨ 12 ਵਜੇ ਦੁਪਿਹਰ ਸਮੇਂ ਸ਼ੇਰ ਸਿੰਘ ਜੋ ਕਾਉਂਕੇ ਕਲਾਂ ਪਿੰਡ ਕਮੇਟੀ ਦੇ ਪਰਧਾਨ ਹਨ , ਪਿੰਡ ਵਿੱਚ ਆਮ ਦੀ ਤਰ੍ਹਾਂ ਸਾਈਕਲ ਉੱਪਰ ਜਾ ਰਹੇ ਸਨ। ਕਾਉਂਕੇ ਕਲਾਂ ਦੇ ਵਾਸੀ ਮੋਟਰਸਾਇਕਲ ਤੇ ਸਵਾਰ ਹੋਕੇ ਆਇਆ, ਉੁਸਨੇ ਆਪਦਾ ਮੋਟਰਸਾਇਕਲ ਟੇਡਾ ਕਰਕੇ ਲੰਮਾ ਪਾ ਦਿੱਤਾ ਅਤੇ ਧੱਕਾ ਮਾਰ ਕੇ ਸ਼ੇਰ ਸਿੰਘ ਨੂੰ ਸੁੱਟ ਲਿਆ ਬਟੂਆ ਖੋਹ ਲਿਆ ਅਤੇ ਥੱਲੇ ਡਿੱਗੇ ਪਏ ਸ਼ੇਰ ਸਿੰਘ ਬਜ਼ੁਰਗ ਦੇ ਠੁੱਡੇ ਮਾਰ ਕੇ ਪੈਸੇ ਆਧਾਰ ਕਾਰਡ ਆਦਿ ਲੈਕੇ ਮੋਟਰਸਾਇਕਲ ਉਠਾਕੇ ਭੱਜ ਗਿਆ। ਪਤਾ ਲੱਗਣ ਤੇ ਪਿੰਡ ਦੀ ਜੱਥੇਬੰਦੀ ਵਾਲਿਆਂ ਸੰਬੰਧਿਤ ਹਸਪਤਾਲ ਹਠੂਰ ਜਾਕੇ ਮੈਡੀਕਲ ਕਰਵਾਇਆ। ਵਫਦ ਵਿੱਚ ਸ਼ਾਮਿਲ ਸੂਬਾ ਪਰਧਾਨ ਹਰਦੇਵ ਸਿੰਘ ਸੰਧੂ ਨੇ ਕਿਹਾ ਕਿ ਪਤਾ ਹੋਣ ਦੇ ਬਾਵਜੂਦ ਪੁਲਿਸ ਚੌਕੀ ਕਾਉਂਕੇ ਕਲਾਂ ਵਾਲੇ ਕਿਉਂ ਨਹੀਂ ਹਰਕਤ ਵਿੱਚ ਆਏ। ਉਲਟਾ ਪੜਤਾਲ ਦੇ ਇੱਕ ਲੱਖ ਅੱਠ ਹਜ਼ਾਰ ਦੀ ਕੀਤੀ ਖੋਹ ਨੂੰ ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਅਜਿਹੇ ਅੰਸਰਾਂ ਨੂੰ ਨੱਥ ਨਹੀਂ ਪਾਈ ਜਾਂਦੀ ਤਾਂ ਸ਼ਰੀਫ ਲੋਕਾਂ ਦਾ ਘਰੋਂ ਨਿਕਲਣਾ ,ਖੇਤਾਂ ਵਿੱਚ ਕੰਮ ਕਰਨਾ ਮੁਸੀਬਤਾਂ ਭਰਿਆ ਹੋ ਜਾਵੇਗਾ। ਐਸ ਐਸ ਪੀ ਨੇ ਫੌਰਨ ਕਾਰਵਾਈ ਕਰਨ ਦੇ ਹੁਕਮ ਦਿੱਤੇ। ਜੇਕਰ ਰੁਪਏ ਬਰਾਮਦ ਕਰਨ ਸਮੇਤ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਨਹੀਂ ਕੀਤੀ ਤਾਂ ਜੱਥੇਬੰਦੀ ਪਾਸ ਸੰਘਰਸ਼ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ। ਵਫਦ ਵਿੱਚ ਹੋਰਨਾਂ ਤੋਂ ਇਲਾਵਾ ਜਿਲਾ ਪਰਧਾਨ ਕਰਮਜੀਤ ਸਿੰਘ ਕਾਉਂਕੇ ਕਲਾਂ,ਇਲਾਕਾ ਪਰਧਾਨ ਹਰਦੇਵ ਸਿੰਘ ਅਖਾੜਾ ਜਗਜੀਤ ਸਿੰਘ ਸਰਪੰਚ ਕਾਉਂਕੇ ਕਲਾਂ, ਬੂਟਾ ਸਿੰਘ, ਮਨਜਿੰਦਰ ਸਿੰਘ, ਜਗਰੂਪ ਸਿੰਘ ਸੁਖਦੇਵ ਸਿੰਘ, ਜੋਗਿੰਦਰ ਸਿੰਘ, ਸੁਰਜੀਤ ਸਿੰਘ, ਰਾਜੂ ਸਿੰਘ, ਚਰਨ ਸਿੰਘ ਸੁਖਦੇਵ ਸਿੰਘ ਪਰਧਾਨ ਇਕਾਈ ਆਖਾੜਾ ਆਦਿ ਸ਼ਾਮਿਲ ਹੋਏ।

LEAVE A REPLY

Please enter your comment!
Please enter your name here