ਲੁਧਿਆਣਾ (ਰਾਜੇਸ ਜੈਨ) ਲੁਧਿਆਣਾ ਦੇ ਲਲਤੋਂ ਕਲਾਂ ਇਲਾਕੇ ‘ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਉਥੋਂ ਦੇ ਇਕ ਐਨਆਰਆਈ ਵਰਿੰਦਰ ਸਿੰਘ ਦਾ ਗਲ਼ਾ ਵੱਢ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸੂਚਨਾ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਵਰਿੰਦਰ ਕੁਮਾਰ ਨੂੰ ਦਯਾਨੰਦ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਤਰਾਂ ਦਾ ਕਹਿਣਾ ਹੈ ਕਿ ਵਰਿੰਦਰ ਸਿੰਘ ਕੁਝ ਸਮਾਂ ਪਹਿਲਾਂ ਵੀ ਵਿਦੇਸ਼ ਤੋਂ ਭਾਰਤ ਪਰਤਿਆ ਸੀ। ਪੁਲਿਸ ਇਸ ਮਾਮਲੇ ‘ਚ ਡੂੰਘਾਈ ਨਾਲ ਪੜਤਾਲ ਕਰਨ ਵਿਚ ਜੁੱਟ ਗਈ ਹੈ। ਚਿਹਰੇ ਤੇ ਗਰਦਨ ‘ਤੇ ਕੀਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ
ਜਾਂਚ ਦੌਰਾਨ ਸਾਹਮਣੇ ਆਇਆ ਕਿ ਐਨਆਰਆਈ ਵਰਿੰਦਰ ਸਿੰਘ ਦੇਰ ਰਾਤ ਪੱਖੋਵਾਲ ਰੋਡ ਦੀ ਠਾਕੁਰ ਕਲੋਨੀ ਤੋਂ ਲਲਤੋਂ ਕਲਾਂ ਜਾ ਰਿਹਾ ਸੀ। ਰਸਤੇ ‘ਚ ਹਮਲਾਵਰਾਂ ਨੇ ਉਸ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਗੰਭੀਰ ਰੂਪ ‘ਚ ਜ਼ਖ਼ਮੀ ਹੋਏ ਵਰਿੰਦਰ ਨੂੰ ਉਸ ਦੇ ਨੌਕਰ ਨੇ ਲੁਧਿਆਣਾ ਦੇ ਡੀਐਮਸੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਮੁਢਲੀ ਜਾਂਚ ਤੋਂ ਮਾਮਲਾ ਰੰਜਿਸ਼ ਦਾ ਹੀ ਜਾਪ ਰਿਹਾ ਹੈ।