ਜਗਰਾਓਂ, 9 ਅਗਸਤ ( ਵਿਕਾਸ ਮਠਾੜੂ)-ਇਲਾਕੇ ਦੀ ਪ੍ਰਸਿੱਧ ਸੰਸਥਾ ਸਪਰਿੰਗ ਡਿਊ ਪਬਲਿਕ ਸਕੂਲ ਨਾਨਕਸਰ ਵਿਖੇ ਵੱਖ—ਵੱਖ ਕਲਾਸਾਂ ਦੇ ਵਿਦਿਆਰਥੀਆਂ ਦੇ ਵੱਖ—ਵੱਖ ਮੁਕਾਬਲੇ ਕਰਵਾਏ ਗਏ।ਕਲਾਸ ਛੇਂਵੀ ਤੋ ਲੈ ਕੇ ਅੱਠਵੀਂ ਕਲਾਸ ਦੇ 4 ਹਾਊਸਾਂ ਦੇ ਵਿਦਿਆਰਥੀਆਂ ਦੇ ਮੈਥ ਕੁਇਜ ਦੇ ਮੁਕਾਬਲੇ ਕਰਵਾਏ ਗਏ।ਟੈਰੇਸਾ ਹਾਊਸ ਵਿੱਚ ਅਰੁਣਵੀਰ ਸਿੰਘ ਕਲਾਸ ਸੱਤਵੀਂ, ਨਿਰਮਲ ਕੌਰ ਕਲਾਸ ਛੇਵੀਂ, ਗੁਰਲੀਨ ਕੌਰ ਕਲਾਸ ਅੱਠਵੀਂ, ਦਿਲਪ੍ਰੀਤ ਕੌਰ ਕਲਾਸ ਅੱਠਵੀਂ, ਰਣਜੀਤ ਹਾਊਸ ਵਿੱਚ ਅਰਮਾਨ ਸੰਗਰਾਉਂ ਕਲਾਸ ਛੇਵੀਂ, ਜਸ਼ਨਦੀਪ ਕੌਰ ਕਲਾਸ ਸੱਤਵੀਂ, ਗਗਨਜੋਤ ਕੌਰ ਕਲਾਸ ਅੱਠਵੀਂ, ਅਵਿਕਾ ਖੰਨਾ ਕਲਾਸ ਅੱਠਵੀ, ਅਸ਼ੋਕਾ ਹਾਊਸ ਵਿੱਚ ਅਰਸ਼ਜੋਤ ਸਿੰਘ ਕਲਾਸ ਛੇਵੀਂ, ਗੁਰਏਕਨੂਰ ਕੌਰ ਕਲਾਸ ਸੱਤਵੀਂ, ਦਿਲਪ੍ਰੀਤ ਕੌਰ ਕਲਾਸ ਅੱਠਵੀਂ, ਜਸ਼ਨਪ੍ਰੀਤ ਸਿੰਘ ਕਲਾਸ ਅੱਠਵੀਂ, ਅਕਬਰ ਹਾਊਸ ਵਿੱਚ ਰਾਜਦੀਪ ਸਿੰਘ ਕਲਾਸ ਛੇਵੀਂ, ਵੈਸ਼ਨਵੀ ਸ਼ਰਮਾ ਕਲਾਸ ਸੱਤਵੀਂ, ਪਾਰਥਵ ਗੋਇਲ ਕਲਾਸ ਅੱਠਵੀਂ, ਜਸਮਨਜੋਤ ਸਿੰਘ ਕਲਾਸ ਅੱਠਵੀਂ ਦੇ ਵਿਦਿਆਰਥੀਆ ਨੇ ਹਿੱਸਾ ਲਿਆ।ਇਸ ਮੈਥ ਕੁਇਜ ਦੇ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਰਣਜੀਤ ਹਾਊਸ, ਦੂਜੇ ਸਥਾਨ ਤੇ ਅਸ਼ੋਕਾ ਹਾਊਸ, ਤੀਜੇ ਸਥਾਨ ਤੇ ਅਕਬਰ ਹਾਊਸ ਅਤੇ ਚੌਥੇ ਸਥਾਨ ਤੇ ਟੈਰੇਸਾ ਹਾਊਸ ਰਿਹਾ।ਮੈਥ ਕੁਇਜ ਦੇ ਮੁਕਾਬਲੇ ਦਾ ਸੰਚਾਲਨ ਮੈਡਮ ਪਰਮਜੀਤ ਕੌਰ ਵਿਰਦੀ, ਹਰਮਨਜੋਤ ਕੌਰ, ਅਤੇ ਇੰਤਰਪ੍ਰੀਤ ਸਿੰਘ ਨੇ ਕੀਤਾ। ਇਸੇ ਤਰਾਂ ਕਲਾਸ ਪਹਿਲੀ ਅਤੇ ਦੂਜੀ ਵਿੱਚ ਸਪੈੱਲ ਬੀ ਦੇ ਮੁਕਾਬਲੇ ਕਰਵਾਏ ਗਏ।ਜਿੰਨਾਂ ਵਿੱਚ ਕਲਾਸ ਪਹਿਲੀ ਦੇ ਆਰਵ ਸੈਨੀ, ਤਨਵੀਰ ਕੌਰ, ਗੁਰਫਤਿਹ ਸਿੰਘ, ਚੰਨਪ੍ਰੀਤ ਕੌਰ, ਗੁਰਅਸੀਸ ਕੌਰ ਪਹਿਲੇ ਸਥਾਨ ਤੇ ਰਹੇ ਅਤੇ ਗੁਰਜਾਪ ਕੌਰ, ਸ਼ਾਨਵੀਰ ਕੌਰ, ਹਰਦਵਿੰਦਰ ਸਿੰਘ, ਹਰਵੀਰ ਸਿੰਘ ਦੂਜੇ ਸਥਾਨ ਤੇ ਅਤੇ ਸਰਫਰਾਜ਼, ਪ੍ਰਭਨੂਰ ਕੌਰ, ਅਨੂਪ੍ਰੀਤ ਕੌਰ ਅਤੇ ਖੁਸ਼ਵਿੰਦਰ ਕੌਰ ਤੀਜੇ ਸਥਾਨ ਤੇ ਰਹੇ। ਕਲਾਸ ਦੂਜੀ ਦੇ ਵਿਦਿਆਰਥੀ ਅਰਸ਼ਦੀਪ ਕੌਰ, ਬਨੀਤ ਕੌਰ, ਦਲਜੀਤ ਕੌਰ, ਅਰਮਾਨ ਸਿੰਘ ਧਾਲੀਵਾਲ, ਅਰਸ਼ਦੀਪ ਸਿੰਘ, ਜਸਮੀਤ ਸਿੰਘ, ਜੁਝਾਰ ਸਿੰਘ, ਸਹਿਜਦੀਪ ਸਿੰਘ, ਰਵਦੀਪ ਕੌਰ, ਬਲਤੇਜ਼ ਸਿੰਘ, ਪਹਿਲੇ ਸਥਾਨ ਤੇ ਰਹੇ ਅਤੇ ਜੈਸੀਰਤ ਕੌਰ, ਕਿਮਪ੍ਰੀਤ ਸਿੰਘ, ਨੁਸਰਤ ਕੈਸ਼, ਰਣਜੋਤ ਸਿੰਘ, ਜਤਿੰਦਰ ਸਿੰਘ, ਸਿਫਤਪ੍ਰੀਤ ਕੌਰ ਦੂਜੇ ਸਥਾਨ ਤੇ ਰਹੇ। ਅਜੀਤ ਸਿੰਘ, ਧਰੁਵ ਸ਼ਰਮਾ, ਸੁਖਮਨਦੀਪ ਕੌਰ, ਰਹਿਮਤ ਕੌਰ ਤੀਜੇ ਸਥਾਨ ਤੇ ਰਹੇ। ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਬਾਵਾ ਅਤੇ ਮੈਨੇਜਰ ਮਨਦੀਪ ਚੌਹਾਨ ਨੇ ਇਸ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਅਤੇ ਮੁਬਾਰਕਬਾਦ ਦਿੱਤੀ ਅਤੇ ਅਧਿਆਪਕਾਂ ਨੂੰ ਵਚਨਬੱਧ ਕੀਤਾ ਗਿਆ ਕਿ ਭਵਿੱਖ ਵਿੱਚ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਇਸੇ ਤਰਾਂ ਦੇ ਮੁਕਾਬਲੇ ਕਰਵਾਏ ਜਾਣ। ਪ੍ਰਿੰਸੀਪਲ ਨਵਨੀਤ ਚੌਹਾਨ ਵਲੋਂ ਹਾਊਸ ਇੰਚਾਰਜਾਂ ਵਲੋ ਕਰਵਾਏ ਇਸ ਮੁਕਾਬਲਿਆਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਤੇ ਪ੍ਰਧਾਨ ਮਨਜੋਤ ਕੁਮਾਰ, ਚੇਅਰਮੈਨ ਬਲਦੇਵ ਬਾਵਾ ਅਤੇ ਮੈੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਆਦਿ ਮੌਜੂਦ ਸਨ।