Home Protest 21 ਦੇ ਧਰਨੇ ਸੰਬੰਧੀ ਪਿੰਡਾਂ ਚ ਕੱਢੀਆਂ ਮਾਰਚ ਰੈਲੀਆਂ

21 ਦੇ ਧਰਨੇ ਸੰਬੰਧੀ ਪਿੰਡਾਂ ਚ ਕੱਢੀਆਂ ਮਾਰਚ ਰੈਲੀਆਂ

43
0

ਜਗਰਾਓਂ, 17 ਅਗਸਤ ( ਅਸ਼ਵਨੀ)-ਪੁਲਿਸ ਚੌਕੀ ਕਾਉਂਕੇ ਕਲਾਂ ਅੱਗੇ 21ਅਗਸਤ ਨੂੰ ਦਿੱਤੇ ਜਾ ਰਹੇ ਧਰਨੇ ਦੀ ਤਿਆਰੀ ਵਜੋਂ ਆਸ ਪਾਸ ਦੇ ਪਿੰਡਾਂ ਵਿੱਚ ਮਾਰਚ ਕਰਦਿਆਂ ਰੈਲੀਆਂ ਕੀਤੀਆਂ ਗਈਆਂ। ਡਾਂਗੀਆ ਤੋਂ ਸ਼ੁਰੂ ਕਰਕੇ ਛੋਟੇ ਕਾਉਂਕੇ ਡੱਲਾ ਚੀਮਾ ਆਖਾੜਾ ਗੁਰੂ ਸਰ ਕਾਉਂਕੇ ਹੁੰਦਾ ਹੋਇਆ ਕਾਉਂਕੇ ਕਲਾਂ ਵਿਖੇ ਆਖਰੀ ਰੈਲੀ ਉਪਰੰਤ ਮਾਰਚ ਸਮਾਪਤ ਹੋਇਆ।
ਲੋਕਾਂ ਨੂੰ ਪੁਲਿਸ ਸਿਆਸੀ ਗੁੰਡਾ ਗੱਠਜੋੜ ਨੂੰ ਨੱਥ ਪਾਉਣ ਅਤੇ ਨਿੱਤ ਨਸ਼ਿਆ ਦਾ ਸ਼ਿਕਾਰ ਹੋਣ ਵਾਲੀ ਜੁਆਨੀ ਨੂੰ ਬਚਾਉਣ ਲਈ 21ਅਗਸਤ ਨੂੰ ਪੁਲਿਸ ਚੌਕੀ ਅਗੇ ਵੱਡੀ ਗਿਣਤੀ ਵਿੱਚ ਔਰਤਾਂ ਮਰਦਾਂ ਨੂੰ ਪਹੁੰਚਣ ਦਾ ਸੱਦਾ ਦਿੱਤਾ ਗਿਆ।
ਜਿਲਾ ਪਰਧਾਨ ਕਰਮਜੀਤ ਸਿੰਘ ਕਾਉਂਕੇ ਕਲਾਂ ਤੇ ਤਰਕਸ਼ੀਲ ਆਗੂ ਸੁਰਜੀਤ ਸਿੰਘ ਦੌਧਰ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਮਿਲ ਹੋਏ।

LEAVE A REPLY

Please enter your comment!
Please enter your name here