Home crime ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਤੇ ਜ਼ਿਲ੍ਹਾ ਪੁਲਿਸ ਪ੍ਰਸ਼ਸਨ ਦੀ ਤਿੱਖੀ ਨਜ਼ਰ...

ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਤੇ ਜ਼ਿਲ੍ਹਾ ਪੁਲਿਸ ਪ੍ਰਸ਼ਸਨ ਦੀ ਤਿੱਖੀ ਨਜ਼ਰ – ਗਰੇਵਾਲ

48
0

· 755 ਗ੍ਰਾਮ ਚਿੱਟਾ/ਹੈਰੋਇਨ ਸਮੇਤ ਇੱਕ ਪਿਸਟਲ 32 ਬੋਰ ਦੇਸੀ ਅਤੇ 02 ਲੱਖ ਰੁਪਏ ਦੀ ਡਰੱਗ ਮਨੀ ਬ੍ਰਾਮਦ

ਮਾਲੇਰਕੋਟਲਾ 26 ਅਗਸਤ ( ਲਿਕੇਸ਼ ਸ਼ਰਮਾਂ) -ਗੁਰਸ਼ਰਨਦੀਪ ਸਿੰਘ ਗਰੇਵਾਲ ਸੀਨੀਅਰ ਕਪਤਾਨ ਪੁਲਿਸ, ਮਾਲੇਰਕੋਟਲਾ ਨੇ ਪ੍ਰੈਸ ਨੋਟ ਰਾਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੁੱਟ ਖੋਹ, ਭਗੌੜਿਆਂ ਅਤੇ ਨਸ਼ਾ ਤਸਕਰਾਂ ਵਿਰੁੱਧ ਚਲਾਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਜਗਦੀਸ ਬਿਸਨੋਈ, ਪੀ.ਪੀ.ਐਸ, ਕਪਤਾਨ ਪੁਲਿਸ (ਇੰਨਵੈਸਟੀਗੇਸਨ) ਮਾਲੇਰਕੋਟਲਾ, ਸ੍ਰੀ ਅਮਰਜੀਤ ਸਿੰਘ, ਪੀ.ਪੀ.ਐਸ, ਉਪ ਕਪਤਾਨ ਪੁਲਿਸ, (ਇੰਨਵੈਸਟੀਗੇਸਨ) ਮਾਲੇਰਕੋਟਲਾ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਜਿੰਦਰ ਸਿੰਘ, ਇੰਚਾਰਜ ਸੀ.ਆਈ.ਏ, ਸਟਾਫ ਮਾਹੋਰਾਣਾ ਦੀ ਟੀਮ ਥਾਣੇਦਾਰ ਸੁਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਮਿਤੀ 24.08.2023 ਨੂੰ ਮੁਖਬਰ ਦੀ ਇਤਲਾਹ ਪਰ ਦੋਸ਼ੀਆਨ ਸੈਪੀ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਤਰਖਾਣ ਮਾਜਰਾ ਜਿਲਾ ਪਟਿਆਲਾ, ਬਲਜੀਤ ਸਿੰਘ ਉਰਫ ਬੰਟੂ ਪੁੱਤਰ ਦਰਸਨ ਸਿੰਘ ਵਾਸੀ ਬਾਗੜੀਆ, ਰਵੀ ਸਿੰਘ ਉਰਫ ਅਜੈ ਪੁੱਤਰ ਭਰਪੂਰ ਸਿੰਘ ਵਾਸੀ ਸਮੁੰਦਗੜ ਛੰਨਾ, ਰਵੀ ਸਿੰਘ ਪੁੱਤਰ ਮੀਤਾ ਸਿੰਘ ਵਾਸੀ ਸੰਗਾਲੀ ਖਿਲਾਫ ਮੁਕੱਦਮਾ ਨੰਬਰ ਮੁਕੱਦਮਾ ਨੰਬਰ 113 ਮਿਤੀ 24.08.2023 ਅ/ਧ 21/61/85 NDPS ACT ਥਾਣਾ ਅਮਰਗੜ੍ਹ ਦਰਜ ਕਰਾਇਆ ਕਿ ਦੋਸੀਆਨ ਉਕਤ ਚਿੱਟਾ/ਹੈਰੋਇਨ ਬਾਹਰੋ ਲਿਆਕੇ ਵੇਚਣ ਦੇ ਆਦੀ ਹਨ, ਜੋ ਉਕਤ ਚਾਰ ਵਿਅਕਤੀ ਵਰਨਾ ਕਾਰ ਨੰਬਰੀ ਪੀ.ਬੀ-34ਬੀ-1100 ਵਿੱਚ ਚਿੱਟਾ/ਹੈਰਇਨ ਵੇਚਣ ਲਈ ਆ ਰਹੇ ਹਨ। ੳਕਤ ਮੁਕੱਦਮਾ ਦੇ ਤਫਤੀਸੀ ਅਫਸ਼ਰ ਵੱਲੋਂ ਥਾਣੇ: ਸੁਰਜੀਤ ਸਿੰਘ ਸੀ.ਆਈ.ਏ. ਸਟਾਫ ਮੋਹਰਾਣਾ ਵੱਲੋਂ ਸਮੇਤ ਪੁਲਿਸ ਪਾਰਟੀ ਨੇ ਉਕਤ ਦੋਸ਼ੀਆ ਨੂੰ ਵਰਨਾ ਕਾਰ ਨੰਬਰੀ ਪੀ.ਬੀ-34ਬੀ-1100 ਸਮੇਤ ਕਾਬੂ ਕਰਕੇ ਉਹਨਾਂ ਪਾਸੋਂ 500 ਗ੍ਰਾਮ ਚਿੱਟਾ/ਹੈਰੋਇਨ ਬ੍ਰਾਮਦ ਕਰਾਇਆ ਗਿਆ। ਮਿਤੀ 25.08.2023 ਨੂੰ ਦੋਸ਼ੀਆ ਦਾ ਮਾਨਯੋਗ ਅਦਾਲਤ ਪਾਸੋਂ ਰਿਮਾਂਡ ਹਾਸਲ ਕਰਕੇ ਚਿੱਟਾ/ਹੈਰੋਇਨ ਸਬੰਧੀ ਬੈਕਵਰਡ ਅਤੇ ਫਾਰਵਰਡ ਲਿੰਕ ਬਾਰੇ ਪੁੱਛਗਿਛ ਕੀਤੀ, ਪੁੱਛਗਿੱਛ ਦੇ ਅਧਾਰ ਪਰ ਉਕਤ ਦੋਸੀਆ ਪਾਸੋਂ ਸਵਿਫਟ ਗੱਡੀ ਨੰਬਰ ਪੀ.ਬੀ-34ਬੀ-0222 ਵਿੱਚ ਰੱਖਿਆ ਹੋਇਆ, 255 ਗ੍ਰਾਮ ਚਿੱਟਾ/ਹੈਰੋਇਨ ਸਮੇਤ ਇੱਕ ਪਿਸਟਲ 32 ਬੋਰ ਦੇਸੀ ਅਤੇ 02 ਲੱਖ ਰੁਪੇ ਡਰੱਗ ਮਨੀ ਬ੍ਰਾਮਦ ਕਰਾਏ ਗਏ ਹਨ। ਮੁਕੱਮਦਾ ਵਿੱਚ ਦੋਸੀਆਨ ਖਿਲਾਫ 25 ਅਸਲਾ ਐਕਟ ਦਾ ਵਾਧਾ ਕੀਤਾ ਗਿਆ। ਇਹਨਾਂ ਦੋਸੀਆਨ ਪਾਸੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿੰਨਾਂ ਪਾਸੋਂ ਨਸਿਆ ਦੀ ਤਸਕਰੀ ਸਬੰਧੀ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਐਸ.ਐਸ.ਪੀ. ਮਾਲੇਰਕੋਟਲਾ ਨੇ ਜਾਣਕਾਰੀ ਦਿੰਦੇ ਹੋਇਆ ਦੱਸਿਆ ਕਿ ਕੁਲਦੀਪ ਸਿੰਘ, ਪੀ.ਪੀ.ਐਸ, ਉਪ ਕਪਤਾਨ ਪੁਲਿਸ, ਸਬ ਡਵੀਜਨ ਮਾਲੇਰਕੋਟਲਾ ਦੀ ਨਿਗਰਾਨੀ ਹੇਠ ਸ:ਥ ਰਜਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੋਸੀ ਮੁਹੰਮਦ ਸਹਿਬਾਜ ਪੁੱਤਰ ਮੁਹੰਮਦ ਬੂਟਾ ਵਾਸੀ ਨੂਰ ਬਸਤੀ, ਜਮਾਲਪੁਰਾ, ਮਾਲੇਰਕੋਟਲਾ ਅਤੇ ਚਾਂਦ ਪੁੱਤਰ ਅਨਵਾਰ ਅਹਿਮਦ ਵਾਸੀ ਸਾਹ ਬਸਤੀ ਮਾਲੇਰਕੋਟਲਾ, ਸਹਿਬਾਜ ਉਰਫ ਜੈਗੋਂ ਪੁੱਤਰ ਨਦੀਮ ਵਾਸੀ ਕੱਚਾ ਦਰਵਾਜਾ ਜਮਾਲਪਰਾ, ਮਾਲੇਰਕੋਟਲਾ ਜੋ ਕਿ ਆਉਦੇ ਜਾਂਦੇ ਰਾਹਗੀਰਾਂ ਪਾਸੋਂ ਮੋਬਾਇਲ ਫੋਨ ਝੱਪਟ ਮਾਰ ਕੇ ਖੋਹਦੇ ਸਨ, ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ 10 ਮੋਬਾਇਲ ਫੋਨ ਬ੍ਰਾਮਦ ਕਰਵਾ ਕੇ ਮੁਕੱਦਮਾ ਨੰਬਰ 123 ਮਿਤੀ 25.08.2023 ਅ/ਧ 379ਬੀ, 411 ਹਿੰ:ਦੰ: ਥਾਣਾ ਸਿਟੀ-1 ਮਾਲੇਰਕੋਟਲਾ ਵਿਖੇ ਦਰਜ ਹੈ।

LEAVE A REPLY

Please enter your comment!
Please enter your name here