ਜਗਰਾਉਂ/ਹਠੂਰ 4 ਅਕਤੂਬਰ (ਭਗਵਾਨ ਭੰਗੂ – ਲਿਕੇਸ਼ ਸ਼ਰਮਾ) – 8 ਅਕਤੂਬਰ ਦੀ ਨਾਨਕਸਰ ਨੇੜੇ ਕੀਤੀ ਜਾ ਰਹੀ ਯੂਥ ਅਕਾਲੀ ਦਲ ਬਾਦਲ ਦੀ ਯੂਥ ਮਿਲਣੀ ਰੈਲੀ ਨੂੰ ਮਹਾਂ ਰੈਲੀ ਬਣਾਉਣ ਲਈ ਹਲਕਾ ਇੰਚਾਰਜ ਸਾਬਕਾ ਵਿਧਾਇਕ ਐੱਸ. ਆਰ. ਕਲੇਰ ਵਲੋਂ ਹਠੂਰ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ ਸੰਪਰਕ ਸਮਾਗਮ ਕੀਤੇ ਗਏ।ਪਿੰਡ ਡੱਲਾ ਵਿਚ ਹੋਇਆ ਇਕੱਠ ਰੈਲੀ ਦਾ ਹੀ ਰੂਪ ਧਾਰ ਗਿਆ।ਜਿਸ ਨੂੰ ਦੇਖ ਕੇ ਖੁਸ਼ ਹੁੰਦਿਆਂ ਹਲਕਾ ਇੰਚਾਰਜ਼ ਐੱਸ. ਆਰ. ਕਲੇਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਦੀਆਂ ਹਰ ਸਰਗਰਮੀਆਂ ਵਿਚ ਪਿੰਡ ਡੱਲਾ ਦਾ ਹਮੇਸ਼ਾ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਤ ਮਹਾਂਪੁਰਸ਼ਾਂ ਦੀ ਚਰਨਛੋਹ ਧਰਤੀ ਪਿੰਡ ਡੱਲਾ ਪੰਥਕ ਪਿੰਡ ਹੈ ਅਤੇ ਇੱਥੋਂ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਡੀ ਲੀਡ ਨਾਲ ਜਿੱਤਦਾ ਆ ਰਿਹਾ ਹੈ।ਕਲੇਰ ਨੇ ਕਿਹਾ ਕਿ ਬਦਲਾਅ ਦੇ ਨਾਂਅ ’ਤੇ ਬਣੀ ਭਗਵੰਤ ਮਾਨ ਦੀ ਸਰਕਾਰ ਤੋਂ ਲੋਕਾਂ ਦਾ ਪਹਿਲੇ ਸਾਲ ਹੀ ਮੋਹ ਭੰਗ ਹੋ ਗਿਆ।ਜਿਸ ਨੇ ਇਕ ਸਾਲ ਦੇ ਅੰਦਰ ਹੀ ਪੰਜਾਬ ਸਿਰ ਹਜ਼ਾਰਾਂ ਕਰੋੜ ਕਰਜ਼ਾ ਚੜ੍ਹਾ ਦਿੱਤਾ ਹੈ ਅਤੇ ਲੋਕ ਹੁਣ ਅਕਾਲੀ ਦਲ ਨੂੰ ਵੱਡੀ ਆਸ ਨਾਲ ਦੇਖਣ ਲੱਗੇ ਹਨ। ਉਨ੍ਹਾਂ ਕਿਹਾ ਕਿ ਇਸੇ ਕੜੀ ਤਹਿਤ 8 ਅਕਤੂਬਰ ਨੂੰ ਨਾਨਕਸਰ ਨਜ਼ਦੀਕ ਯੂਥ ਅਕਾਲੀ ਦਲ ਬਾਦਲ ਦੀ ਯੂਥ ਮਿਲਣੀ ਮਹਾਂ ਰੈਲੀ ਕੀਤੀ ਜਾ ਰਹੀ ਹੈ ਜਿਸ ਵਿਚ ਕੌਮੀ ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜ਼ਰ ਤੋਂ ਇਲਾਵਾ ਸੀਨਅਰ ਅਕਾਲੀ ਲੀਡਰਸ਼ਿੱਪ ਪਹੁੰਚ ਰਹੀ ਹੈ।ਉਨਾਂ ਨੇ ਲੋਕਾਂ ਨੂੰ ਵੱਡੀ ਗਿਣਤੀ ਵਿਚ ਇਸ ਰੈਲੀ ਵਿਚ ਪਹੁੰਚਣ ਦੀ ਅਪੀਲ ਕੀਤੀ।ਇਸ ਮੌਕੇ ਡੱਲਾ ਨਿਵਾਸੀਆਂ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਨਾਂ ਦੇ ਪਿੰਡ ਡੱਲਾ ਤੋਂ ਵੱਡੀ ਗਿਣਤੀ ਵਿਚ ਨੌਜਵਾਨ, ਬਜ਼ੁਰਗ ਨੀਲੀਆਂ ਤੇ ਪੀਲੀਆਂ ਪੱਗਾਂ ਬੰਨ੍ਹ ਕੇ ਰੈਲੀ ਵਿਚ ਸਮੂਲੀਅਤ ਕਰਨਗੇ।ਇਸ ਮੌਕੇ ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ, ਸਾਬਕਾ ਸਰਪੰਚ ਬਚਿੱਤਰ ਸਿੰਘ, ਸੁਦਾਗਰ ਸਿੰਘ, ਸੰਤੋਖ ਸਿੰਘ, ਇੰਦਰਜੀਤ ਸਿੰਘ ਬਿੱਟੂ, ਪਰਵਾਰ ਸਿੰਘ, ਇਕਬਾਲ ਸਿੰਘ, ਬੂਟਾ ਸਿੰਘ ਫੌਜੀ, ਕਿਹਰ ਸਿੰਘ, ਫੌਜੀ ਰਾਮ ਸਿੰਘ, ਅਮਰੀਕ ਸਿੰਘ, ਕੀਰਤ ਸਿੰਘ, ਬੁੱਧ ਸਿੰਘ, ਜਗਸੀਰ ਸਿੰਘ, ਗੁਰਪ੍ਰੀਤ ਸਿੰਘ, ਜਗਜੀਤ ਸਿੰਘ ਡੱਲਾ, ਅਮਨਦੀਪ ਸਿੰਘ, ਰਾਜ ਸਿੰਘ, ਕੇਵਲ ਸਿੰਘ, ਬਲਾਕ ਸੰਮਤੀ ਮੈਂਬਰ ਬਲਜਿੰਦਰ ਕੌਰ, ਬਾਬਾ ਦਰਸ਼ਨ ਸਿੰਘ, ਸੁਖਦੇਵ ਸਿੰਘ, ਮਨਜੀਤ ਸਿੰਘ, ਸਿਮਰਨਜੀਤ ਸਿੰਘ ਨੰਬਰਦਾਰ, ਧਰਮ ਸਿੰਘ, ਜਗਦੀਪ ਸਿੰਘ ਸਰਾਂ, ਮੁਖਤਿਆਰ ਸਿੰਘ ਆਦਿ ਹਾਜ਼ਰ ਸਨ।