Home crime ਮੋਟਰਸਾਇਕਿਲ ਚੋਰ ਗਿਰੋਹ ਦੇ 6 ਮੈਂਬਰ ਕਾਬੂ, 23 ਮੋਟਰਸਾਇਕਿਲ ਬਰਾਮਦ

ਮੋਟਰਸਾਇਕਿਲ ਚੋਰ ਗਿਰੋਹ ਦੇ 6 ਮੈਂਬਰ ਕਾਬੂ, 23 ਮੋਟਰਸਾਇਕਿਲ ਬਰਾਮਦ

34
0


ਜਗਰਾਓਂ, 12 ਅਕਤੂਬਰ ( ਰਾਜੇਸ਼ ਜੈਨ, ਭਗਵਾਨ ਭੰਗੂ, ਮੋਹਿਤ ਜੈਨ )—ਪੁਲਿਸ ਜਿਲਾ ਲੁਧਿਆਣਆ ਦਿਹਾਤੀ ਅਧੀਨ ਸੀਆਈਏ ਸਟਾਫ ਅਤੇ ਥਾਣਾ ਸਦਰ ਦੀਆਂ ਪੁਲਿਸ ਪਾਰਟੀਆਂ ਵਲੋਂ ਮੋਟਰਸਾਇਕਿਲ ਚੋਰ ਗਿਰੋਹ ਦੇ 6 ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਚੋਰੀ ਕੀਤੇ ਹੋਏ 23 ਮੋਟਰਸਾਇਕਿਲ ਬਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ। ਇਸ ਸੰਬਧੀ ਐਸ ਐਸ ਪੀ ਨਵਨੀਤ ਸਿੰਘ ਬੈਂਸ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਲੁੱਟਾਂ ਖੋਹਾਂ, ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਅਤੇ ਸਮਾਜ ਵਿਰੋਧੀ ਅਨਸਰਾ ਨੂੰ ਕਾਬੂ ਕਰਨ ਲਈ ਆਰੰਭ ਕੀਤੀ ਗਈ ਵਿਸ਼ੇਸ਼ ਮੁਹਿੰਮ ਦੌਰਾਨ ਮਨਵਿੰਦਰਬੀਰ ਸਿੰਘ ਐਸ.ਪੀ ਹੈਡਕਵਾਟਰ, ਸਤਵਿੰਦਰ ਸਿੰਘ ਡੀ.ਐਸ.ਪੀਂ, ਹਰਵਿੰਦਰ ਸਿੰਘ ਡੀ.ਐਸ.ਪੀ(ਡੀ) ਦੀ ਅਗੁਵਾਈ ਹੇਠ ਇੰਸਪੈਕਟਰ ਹੀਰਾ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਦੀ ਪੁਲਿਸ ਪਾਰਟੀ ਵਲੋਂ ਏ.ਐਸ.ਆਈ. ਬਲਵਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਗਸਤ ਦੌਰਾਨ ਸ਼ੇਰਪੁਰਾ ਚੌਕ ਵਿਖੇ ਸੂਚਨਾ ਮਿਲੀ ਕਿ ਲਖਵਿੰਦਰ ਸਿੰਘ ਉਰਫ ਲੱਖੀ ਵਾਸੀ ਖੁਰਸ਼ੈਦਪੁਰ ਅਤੇ ਲਖਵਿੰਦਰ ਸਿੰਘ ਉਰਫ ਲਖਨ ਵਾਸੀ ਮੁਹੱਲਾ ਰਾਮਪੁਰਾ ਨਵੇਂ ਸ਼ੇਰਪੁਰ ਫਾਟਕ ਜਗਰਾਉ ਵੱਖ-2 ਥਾਵਾ ਤੇ ਮੋਟਰਸਾਈਕਲ ਤੇ ਹੋਰ ਵਹੀਕਲ ਚੋਰੀ ਕਰਕੇ ਉਹਨਾ ਘਰ ਜਾਅਲੀ ਨੰਬਰ ਪਲੇਟਾ ਲਗਾ ਕੇ ਵੇਚਣ ਦਾ ਕੰਮ ਕਰਦੇ ਹਨ। ਜੋ ਦੋਵੇਂ ਚੋਰੀ ਕੀਤੇ ਮੋਟਰਸਾਈਕਲ ਸਪਲੈਡਰ ਰੰਗ ਕਾਲਾ ਜਿਸ ਨੂੰ ਜਾਅਲੀ ਨੰਬਰ ਪਲੇਟ ਲੱਗੀ ਹੋਈ ਹੈ, ਤੇ ਸਵਾਰ ਹੋ ਕੇ ਉਸ ਨੂੰ ਵੇਚਣ ਲਈ ਸ਼ਹਿਰ ਜਗਰਾਉ ਤੇ ਹੁੰਦੇ ਹੋਏ ਕੋਠੇ ਖਜੂਰਾਂ ਤੋਂ ਮੇਨ ਜੀ.ਟੀ ਰੋਡ ਅਲੀਗੜ ਚੌਕ ਵੱਲ ਨੂੰ ਆ ਰਹੇ ਹਨ। ਇਸ ਸੂਚਨਾ ਤੇ ਜੀ.ਟੀ. ਰੋਡ ਅਲੀਗੜ ਚੌਕ ਜਗਰਾਉ ਨੇੜੇ ਰਾਜਾ ਢਾਬਾ ਨਾਕਾਬੰਦੀ ਕਰਕੇ ਲਖਵਿੰਦਰ ਸਿੰਘ ਉਰਫ ਲੱਖੀ ਵਾਸੀ ਖੁਪਸੈਦਪੁਰ ਅਤੇ ਲਖਵਿੰਦਰ ਸਿੰਘ ਉਰਫ ਲਖਨ ਵਾਸੀ ਮੁਹੱਲਾ ਰਾਮਪੁਰਾ ਨੇੜੇ ਸ਼ੇਰਪੁਰ ਵਾਟਕ ਜਗਰਾਉ ਨੂੰ ਸਮੇਤ ਚੋਰੀ ਦੇ ਮੋਟਰਸਾਈਕਲ ਨੰਬਰੀ ਪੀ.ਬੀ 10 ਈ ਕਿਊ 0189 ਗ੍ਰਿਫਤਾਰ ਕੀਤਾ । ਦੌਰਾਨੇ ਤਫਤੀਸ ਇਨ੍ਹਾਂ ਵਲੋਂ 15 ਮੋਟਰਸਾਈਕਲ ਚੋਰੀ ਕੀਤੇ ਹੋਏ ਹੋਰ ਬਰਾਮਦ ਕਰਵਾਏ ਗਏ।
ਐਸ ਐਸ ਪੀ ਨਵਨੀਤ ਸਿੰਘ ਬੈਂਸ ਨੇ ਦੂਜੇ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਬ ਇੰਸਪੈਕਟਰ ਅਮਰਜੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਜਗਰਾਉਂ ਦੇ ਦਿਸ਼ਾ ਨਿਰਦੇਸ਼ਾ ਤਹਿਤ ਐਸ.ਆਈ ਹਰਦੇਵ ਸਿੰਘ ਇੰਚਾਰਜ ਗਾਲਿਬ ਕਲਾਂ ਵੱਲੋਂ ਮੋਟਰਸਾਇਕਿਲ ਚੋਰੀ ਕਰਨ ਵਾਲੇ ਗਿਰੋਹ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਿਲੀ ਸੂਚਨਾ ਦੇ ਆਧਾਰ ਤੇ ਦਿਲਪ੍ਰੀਤ ਉਰਫ ਕਾਲੂ ਵਾਸੀ ਕੋਠੇ ਬੱਗੂ, ਸਾਗਰ ਉਰਫ ਸਵੀਟੀ ਵਾਸੀ ਚੂੰਗੀ ਨੰਬਰ 7 ਜਗਰਾਉ, ਸਰਬਣ ਕੁਮਾਰ , ਚਰਨਜੋਤ ਸਿੰਘ ਵਾਸੀਆਨ ਰਾਮਗੜ੍ਹ ਥਾਣਾ ਜਮਾਲਪੁਰ ਵ੍ਹੀਕਲ ਚੋਰੀ ਕਰਕੇ ਵਜਾਅਲੀ ਨੰਬਰ ਪਲੇਟਾਂ ਲਗਾ ਕੇ ਵੇਚਣ ਦਾ ਧੰਦਾ ਕਰਦੇ ਹਨ । ਇਹ ਚਾਰੇ ਜਣੇ ਦੋ ਮੋਟਰਸਾਈਕਲਾਂ ਜਿਹਨਾਂ ਵਿੱਚ ਇੱਕ ਪਲਟੀਨਾ ਰੰਗ ਕਾਲਾ ਬਿਨ੍ਹਾਂ ਨੰਬਰੀ ਅਤੇ ਦੂਸਰਾ ਸਪਲੈਡਰ ਰੰਗ ਕਾਲਾ ਬਿਨ੍ਹਾਂ ਨੰਬਰੀ ਤੇ ਸਵਾਰ ਹੋ ਕੇ ਜਗਰਾਉ ਸ਼ਹਿਰ ਤੇ ਗਾਲਿਬ ਸਾਈਡ ਨੂੰ ਆ ਰਹੇ ਹਨ। ਇਸ ਸੂਚਨਾ ਤੇ ਪੁਲਿਸ ਪਾਰਟੀ ਵੱਲੋਂ ਟੀ ਪੁਆਇੰਟ ਪਿੰਡ ਅਮਰਗੜ ਕਲੇਰ ਵਿਖੇ ਨਾਕਾਬੰਦੀ ਦੌਰਾਨ ਉਕਤ ਦੋਸ਼ੀਆਨ ਨੂੰ ਕਾਬੂ ਕਰਕੇ ਉਹਨਾਂ ਪਾਸੇ 01 ਮੋਟਰਸਾਈਕਲ ਸਪਲੈਡਰ 01 ਮੋਟਰਸਾਈਕਲ ਪਲਟੀਨਾ ਬਰਾਮਦ ਕਰਕੇ ਉਕਤ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ। ਦੌਰਾਨੇ ਤਫਤੀਸ ਇਨ੍ਹਾਂ ਵਲੋਂ 4 ਮੋਟਰਸਾਈਕਲ ਅਤੇ 1 ਐਕਟਿਵਾ ਸਕੂਟਰੀ ਹੋਰ ਬਰਾਮਦ ਕਰਵਾਈ ਗਈ।

LEAVE A REPLY

Please enter your comment!
Please enter your name here