ਪਟਿਆਲਾ (ਭਗਵਾਨ ਭੰਗੂ-ਲਿਕੇਸ ਸ਼ਰਮਾ ) ਸ਼ੋ੍ਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪੋ੍. ਪੇ੍ਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਤੋਂ ਸੱਤਾ ਵਿਚ ਆਈ ਉਦੋਂ ਤੇ ਪੰਜਾਬ ਤੇ ਪੰਜਾਬੀਆਂ ਨਾਲ ਵਿਸ਼ਵਾਸ਼ਘਾਤ ਕਰਕੇ ਗੱਦਾਰੀ ਕਰ ਰਹੀ ਹੈ। ਪੋ੍. ਚੰਦੂਮਾਜਰਾ ਨੇ ਕਿਹਾ ਕਿ ਝੋਨੇ ਦੇ ਮਸਲੇ ਪ੍ਰਤੀ ਸੁਪਰੀਮ ਕੋਰਟ ਵਿਚ ਸਰਕਾਰ ਵੱਲੋਂ ਐੱਮਐੱਸਪੀ ਹਟਾਉਣ ਲਈ ਦਿੱਤੇ ਗਏ ਤਰਕ ਨਾਲ ਆਪ ਸਰਕਾਰ ਦਾ ਚਿਹਰਾ ਬੇਨਕਾਬ ਹੋਇਆ। ਉਨ੍ਹਾਂ ਕਿਹਾ ਕਿ ਜਿਥੇ ਕੇਂਦਰ ਸਰਕਾਰ ਝੋਨੇ ‘ਤੇ ਐੱਮਐੱਸਪੀ ਨਹੀਂ ਦੇਣਾ ਚਾਹੁੰਦੀ, ਉਥੇ ਹੀ ਆਪ ਸਰਕਾਰ ਦਾ ਝੋਨੇ ‘ਤੇ ਐੱਮਐੱਸਪੀ ਵਾਲਾ ਪੱਖ ਵੀ ਕੇਂਦਰ ਸਰਕਾਰ ਦੇ ਫੈਸਲੇ ‘ਤੇ ਮੋਹਰ ਲਾਉਂਦਾ ਵਿਖਾਈ ਦੇ ਰਿਹਾ। ਪੋ੍. ਚੰਦੂਮਾਜਰਾ ਨੇ ਕਿਹਾ ਕਿ ਝੋਨੇ ‘ਤੇ ਐੱਮਐੱਸਪੀ ਲਿਆਉਣ ਦਾ ਫਾਰਮੂਲਾ ਸ਼ੋ੍ਮਣੀ ਅਕਾਲੀ ਦਲ ਲੈ ਕੇ ਆਇਆ ਸੀ ਅਤੇ ਐੱਮਐੱਸਪੀ ਲਿਆਉਣ ਦਾ ਫੈਸਲਾ ਵੀ ਉਦੋ ਆਇਆ ਜਦੋਂ ਦੇਸ਼ ਭੁੱਖਮਰੀ ਦਾ ਸ਼ਿਕਾਰ ਸੀ, ਜਦੋਂ ਦੇਸ਼ ਵਿਦੇਸ਼ਾਂ ਦੇ ਅਨਾਜ ‘ਤੇ ਨਿਰਭਰ ਸੀ। ਪੋ੍. ਚੰਦੂਮਾਜਰਾ ਨੇ ਕਿਹਾ ਕਿ ਦੇਸ਼ ਦੇ ਕਿਸਾਨ ਨੇ ਆਪ ਘਾਟੇ ਵਾਲਾ ਸੌਦਾ ਕਰਕੇ ਆਪਣੇ ‘ਤੇ ਕਰਜ਼ਾ ਚਾੜ ਕੇ ਦੇਸ਼ ਦੀ ਭੁੱਖਮਰੀ ਦੂਰ ਕੀਤਾ, ਅੱਜ ਜਦੋਂ ਦੇਸ਼ ਅਨਾਜ ‘ਦੇ ਮਸਲੇ ‘ਤੇ ਨਿਰਭਰ ਹੋਇਆ ਤਾਂ ਸਰਕਾਰਾਂ ਐੱਮਐੱਸਪੀ ਵਰਗੇ ਫੈਸਲੇ ਤੋਂ ਪੈਰ ਪਿੱਛੇ ਖਿੱਚ ਰਹੀਆਂ ਹਨ। ਉਨਾਂ੍ਹ ਕਿਹਾ ਕਿ ਆਪ ਪਾਰਟੀ ਦੀ ਸਰਕਾਰ ਦੇ ਵਕੀਲ ਵੱਲੋਂ ਸੁਪਰੀਮ ਕੋਰਟ ਵਿਚ ਰੱਖੇ ਫੈਸਲੇ ਨੇ ਸਾਬਤ ਕਰ ਦਿੱਤਾ ਹੈ ਕਿ ਸਰਕਾਰ ਹੀ ਪੰਜਾਬ ਵਿਰੋਧੀ, ਕਿਸਾਨ ਵਿਰੋਧੀ ਤੇ ਲੋਕ ਵਿਰੋਧੀ ਸਾਬਤ ਹੋਈ ਹੈ।ਪੋ੍. ਚੰਦੂਮਾਜਰਾ ਨੇ ਕਿਹਾ ਕਿ ਪਰਾਲੀ ਦੇ ਮੁੱਦੇ ‘ਤੇ ਵੀ ਆਪ ਸਰਕਾਰ ਦੇ ਕੀਤੇ ਦਾਅਵੇ ਵੀ ਝੂਠੇ ਸਾਬਤ ਹੋ ਰਹੇ ਹਨ, ਜਦਕਿ ਸਰਕਾਰ ਪਰਾਲੀ ਦੀ ਸਾਂਭ ਸੰਭਾਲ ਪ੍ਰਤੀ ਕੋਈ ਸੰਜੀਦਾ ਫੈਸਲੇ ਹੀ ਨਹੀਂ ਲੈ ਸਕੀ। ਉਨਾਂ੍ਹ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਸਰਕਾਰ ਨੂੰ ਪਈ ਝਾੜ ਤੋਂ ਬਾਅਦ ਕਿਸਾਨਾਂ ‘ਤੇ ਮਾਮਲੇ ਦਰਜ ਕਰਕੇ ਡਰਾਉਣਾ ਇਹ ਸਾਬਤ ਕਰਦਾ ਹੈ ਕਿ ਸਰਕਾਰ ਪੁਖਤਾ ਇੰਤਜਾਮ ਕਰਨ ਤੋਂ ਭੱਜ ਚੁੱਕੀ ਹੈ ਅਤੇ ਬੁਖਲਾਹਟ ਵਿਚ ਆ ਕੇ ਕਿਸਾਨਾਂ ਦਾ ਨੁਕਸਾਨ ਕਰਨ ‘ਤੇ ਤੁਲੀ ਹੋਈ ਹੈ। ਉਨਾਂ੍ਹ ਕਿਹਾ ਕਿ ਪੰਜਾਬ ਲਾਵਾਰਸ ਹੋਇਆ ਹੈ, ਜਿਸ ਕਾਰਨ ਸ਼ੋ੍ਮਣੀ ਅਕਾਲੀ ਦਲ ਵੱਲੋਂ ‘ਸਾਡਾ ਪੰਜਾਬ ਅਸੀਂ ਪੰਜਾਬ’ ਦੇ ਲਹਿਰ ਦੀ ਸ਼ੁਰੂਆਤ ਕੀਤੇ ਜਾ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਪ੍ਰਧਾਨ ਪੋ੍. ਕਿਰਪਾਲ ਸਿੰਘ ਬਡੂੰਗਰ, ਜਥੇਦਾਰ ਜਸਮੇਰ ਸਿੰਘ ਲਾਛੜੂ, ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਹਲਕਾ ਇੰਚਾਰਜ ਕਬੀਰ ਦਾਸ, ਹਲਕਾ ਇੰਚਾਰਜ ਭੁਪਿੰਦਰ ਸਿੰਘ ਸ਼ੇਖੂਪੁਰ, ਸਿਆਸੀ ਸਲਾਹਕਾਰ ਜਗਜੀਤ ਸਿੰਘ ਕੋਹਲੀ ਆਦਿ ਸ਼ਾਮਲ ਸਨ।