Home Punjab ਜ਼ਿਲ੍ਹਾ ਫਰੀਦਕੋਟ ਦੀ ਕਮਾਂਡ ਦੋ ਅਫਸਰ ਧੀਆਂ ਕੋਲ

ਜ਼ਿਲ੍ਹਾ ਫਰੀਦਕੋਟ ਦੀ ਕਮਾਂਡ ਦੋ ਅਫਸਰ ਧੀਆਂ ਕੋਲ

79
0
  • ਫਰੀਦਕੋਟ (ਬਿਊਰੋ)- ਫਰੀਦਕੋਟ ਜ਼ਿਲ੍ਹਾ ਦੇਜ਼ਿਲ੍ਹਾ ਫਰੀਦਕੋਟ ਦੀ ਕਮਾਂਡ ਦੋ ਅਫਸਰ ਧੀਆਂ ਕੋਲ ਦੋ ਵੱਡੇ ਅਫਸਰਾਂ ਦੇ ਤਬਾਦਲੇ ਹੋ ਗਏ ਹਨ। ਕੁਝ ਸਮਾਂ ਪਹਿਲਾਂ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵਜੋਂ ਡਾ ਰੂਹੀ ਦੁੱਗ ਨੂੰ ਡਿਪਟੀ ਕਮਿਸ਼ਨਰ ਬਣਾਇਆ ਗਿਆ ਹੈ ਤੇ  ਨਵੇਂ ਐਸ ਐਸ ਪੀ ਵਜੋਂ ਵੀ ਅਵਨੀਤ ਕੌਰ ਸਿੱਧੂ ਦੇ ਆਰਡਰ ਕੀਤੇ ਗਏ ਹਨ। ਜੋ ਧੀਆਂ ਆਪਣੇ ਮਾਤਾ ਪਿਤਾ ਦਾ ਨਾਮ ਚਮਕਾਉਣਾ ਚਾਹੁੰਦੀਆਂ ਹਨ ਉਹ ਇਨ੍ਹਾਂ ਦੋਵਾਂ ਅਫਸਰਾਂ ਨੂੰ ਇਨ੍ਹੇ ਵੱਡੇ ਆਹੁਦੇ ਤੇ ਵੇਖ ਨਾਮ ਵੀ ਚਮਕਾ ਸਕਦੀਆਂ ਹਨ। ਇਨ੍ਹਾਂ ਦੋਵਾਂ ਧੀਆਂ ਦੀ ਅਗਲੇ ਦਿਨਾਂ ਵਿੱਚ ਮਿਹਨਤ ਸਦਕਾ ਲਗਦਾ ਹੈ ਫਰੀਦਕੋਟ ਜ਼ਿਲ੍ਹੇ ਨੂੰ ਇੱਕ ਸਾਫ ਸੁਥਰਾ ਪ੍ਰਸ਼ਾਸਨ ਮਿਲੇਗਾ। ਇਨ੍ਹਾਂ ਦੋਵਾਂ ਅਫਸਰਾਂ ਨੂੰ ਇਨ੍ਹਾਂ ਵੱਡਾ ਆਹੁਦਾ ਮਿਲਣ ਤੇ ਫਰੀਦਕੋਟ ਵਾਸੀਆਂ ਵਿੱਚ ਵੀ ਬਹੁਤ ਜਿਆਦਾ ਖੁਸ਼ੀ ਦੀ ਲਹਿਰ ਹੈ। ਸਮਾਜਸੇਵੀ ਡਾ ਦਾਨਿਸ਼ ਜਿੰਦਲ ਨੇ ਕਿਹਾ ਔਰਤ ਤੇ ਅੱਤਿਆਚਾਰ ਕਰਨਾ ਤੇ ਭਰੂਣ ਹੱਤਿਆ ਕਰਨ ਵਾਲੇ ਨੂੰ ਕਦੇ ਰੱਬ ਵੀ ਮਾਫ ਨਹੀ ਕਰਦਾ। ਕਿਉਂਕਿ ਕੰਨਿਆ ,ਧੀ, ਪਤਨੀ, ਭੈਣ ਮਾਂ ਦਾ ਰਿਸ਼ਤਾ ਨਿਭਾਉਂਦੀ ਹੈ। ਉਨ੍ਹਾਂ ਨੇ ਕਿਹਾ ਇਨ੍ਹਾਂ ਦੋਵਾਂ ਧੀਆਂ ਨੂੰ ਵੱਡੇ ਆਹੁਦੇ ਤੇ ਦੇਖ ਬਾਕੀ ਧੀਆਂ ਨੂੰ ਵੀ ਮੇਹਨਤ ਕਰ ਇਸ ਤਰ੍ਹਾਂ ਦੇ ਵੱਡੇ ਮੁਕਾਮ ਹਾਸਲ ਕਰਨੇ ਚਾਹੀਦੇ ਹਨ ਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਧੀਆਂ ਦਾ ਸਤਿਕਾਰ ਕਰਨਾ ਸਾਡਾ ਮੁੱਢਲਾ ਫਰਜ਼ ਬਣਦਾ ਹੈ।

LEAVE A REPLY

Please enter your comment!
Please enter your name here