ਲੁਧਿਆਣਾ 1 4 ਨਵੰਬਰ ( ਵਿਕਾਸ ਮਠਾੜੂ) -ਇਟਲੀ ਵੱਸਦੇ ਪੰਜਾਬੀ ਕਵੀ ਦਲਜਿੰਦਰ ਰਹਿਲ ਦੀ ਆਮਦ ਤੇ ਸ਼ਬਦ ਲਾਇਬ੍ਰੇਰੀ ਮੰਗਲੀ ਟਾਂਡਾ (ਰਾਹੋਂ ਰੋਡ ਲੁਧਿਆਣਾ ) ਵਲੋਂ ਇਲਾਕੇ ਦੇ ਉਭਰਦੇ ਕਲਮਕਾਰਾਂ ਦੇ ਸੰਗ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿਚ ਦਲਜਿੰਦਰ ਸਿੰਘ ਰਹਿਲ, ਡਾ: ਸੁਖਵਿੰਦਰ ਅਨਹਦ, ਡਾ: ਕੇਸਰ ਸਿੰਘ, ਗੁਰਦੀਪ ਸਿੰਘ ਮੰਗਲੀ, ਹਰਦੀਪ ਸਿੰਘ ਮੰਗਲੀ, ਨਵਿੰਦਰ ਸ਼ਰਮਾ ਜੀ ਐਡਵੋਕੇਟ ਉਚੇਚੇ ਤੌਰ ਤੇ ਪਹੁੰਚੇ। ਇਸ ਕਵੀ ਦਰਬਾਰ ਵਿਚ ਜਿੱਥੇ ਲੇਖਕ ਸੋਨੂੰ ਮੰਗਲੀ, ਡਾ: ਸੁਖਵਿੰਦਰ ਸਿੰਘ ਅਨਹਦ , ਹਰਪਾਲ ਰਾਠੌਰ , ਬਲਕਾਰ ਸਿੰਘ ਰੌੜ, ਹਰਦੀਪ ਸਿੰਘ , ਦਲਜਿੰਦਰ ਰਹਿਲ ਹੁਰਾਂ ਸਮੇਤ ਕਵੀਆਂ ਨੇ ਆਪਣੀਆਂ ਕਵਿਤਾਵਾ ਨਾਲ ਰੂਹ ਨੂੰ ਸਕੂਨ ਦੇਣ ਵਾਲ਼ਾ ਵੱਖਰਾ ਰੰਗ ਬੰਨਦਿਆਂ ਬਹੁਤ ਵਧੀਆ ਮਾਹੌਲ ਸਿਰਜਿਆ, ਉਥੇ ਹੀ ਸ਼ਬਦ ਲਾਇਬ੍ਰੇਰੀ ਮੰਗਲੀ ਟਾਂਡਾ ਦੇ ਵਿਸਥਾਰ ਅਤੇ ਸੁਧਾਰ ਲਈ ਵਿਚਾਰ ਚਰਚਾ ਵੀ ਹੋਈ। ਭਵਿੱਖ ਵਿੱਚ ਕਈ ਨਵੇਂ ਪ੍ਰੋਗਰਾਮਾਂ ਦੀ ਵਿਉਂਤਬੰਦੀ ਸਮੇਤ ਲਾਈਵ ਅਤੇ ਆਨਲਾਈਨ ਸਾਹਿੱਤਕ ਸਮਾਗਮ ਕਰਵਾਉਣ ਦਾ ਮਤਾ ਪਕਾਇਆ ਗਿਆ।
ਇਸੇ ਸਮੇਂ ਸ਼ਬਦ ਲਾਇਬ੍ਰੇਰੀ ਮੰਗਲੀ ਟਾਂਡਾ ਦੇ ਸਰਪ੍ਰਸਤ ਤੇ ਸੰਸਥਾਪਕ ਦਲਜਿੰਦਰ ਰਹਿਲ ਵਲੋਂ ਲਾਇਬ੍ਰੇਰੀ ਦੇ ਵਿਕਾਸ ਤੇ ਸੁਚਾਰੂ ਪਰਬੰਧ ਲਈ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿਚ ਡਾ: ਕੇਸਰ ਸਿੰਘ ਪ੍ਰਧਾਨ , ਬਲਜਿੰਦਰ ਸਿੰਘ ਮੰਗਲੀ ਮੀਤ ਪ੍ਰਧਾਨ , ਹਰਦੀਪ ਸਿੰਘ ਮੰਗਲੀ ਜਨਰਲ ਸਕੱਤਰ , ਗੁਰਦੀਪ ਸਿੰਘ ਦੀਪਾ ਖ਼ਜ਼ਾਨਜੀ , ਸੋਨੂੰ ਮੰਗਲੀ ਅਤੇ ਹਰਪਾਲ ਰਾਠੌਰ ਸਲਾਹਕਾਰ , ਨਵਿੰਦਰ ਸ਼ਰਮਾ ਐਡਵੋਕੇਟ ਲੀਗਲ ਅਡਵਾਈਜ਼ਰ , ਬਲਕਾਰ ਸਿੰਘ ਰੌੜ ਪ੍ਰੈਸ ਸਕੱਤਰ ਅਤੇ ਸੁਖਵਿੰਦਰ ਸਿੰਘ ਅਨਹਦ ਨੂੰ ਚੇਅਰਮੈਨ ਬਣਾਇਆ ਗਿਆ। ਇਹ ਟੀਮ ਲਾਇਬ੍ਰੇਰੀ ਦੀ ਬੇਹਤਰੀ ਲਈ ਅਗਲੇ ਦੋ ਸਾਲਾਂ ਲਈ ਕਾਰਜ ਕਰੇਗੀ।