ਹੰਡਿਆਇਆ(ਰਾਜੇਸ ਜੈਨ-ਮੋਹਿਤ ਜੈਨ)ਪੁਲਿਸ ਚੌਂਕੀ ਹੰਡਿਆਇਆ ਦੀ ਪੁਲਿਸ ਵਲੋਂ ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਵਾਲੇ 3 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਜਗਰਾਜ ਸਿੰਘ ਵਾਸੀ ਤਲਵੰਡੀ ਪੱਤੀ, ਹੰਡਿਆਇਆ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਸਨ ਕਿ ਨਵੀਨ ਕੁਮਾਰ ਉਰਫ਼ ਵਿੱਕੀ ਵਾਸੀ ਬਜਰੂੜ ਹਾਲ ਬੀੜ ਕਲੋਨੀ ਹੰਡਿਆਇਆ, ਜੀਵਨ ਸਿੰਘ ਉਰਫ਼ ਲਵਲੀ ਵਾਸੀ ਲੰਮੀ ਗਲੀ ਹੰਡਿਆਇਆ ਤੇ ਗੁਰਸੇਵਕ ਸਿੰਘ ਉਰਫ਼ ਮੌਲਾ ਵਾਸੀ ਹੰਡਿਆਇਆ ਨੇ ਬੀਤੀ 15-16 ਫ਼ਰਵਰੀ ਦੀ ਦਰਮਿਆਨੀ ਰਾਤ ਨੂੰ ਉਸਦੇ ਖੇਤ ਵਾਲੀ ਮੋਟਰ ਦੀ ਤਾਰ, ਬਲਵੀਰ ਸਿੰਘ ਮਹਿਰਮੀਆ ਤੇ ਹਾਕਮ ਸਿੰਘ ਦੀਆਂ ਮੋਟਰਾਂ ਦੀਆਂ ਤਾਰਾਂ ਵੱਢਕੇ ਚੋਰੀ ਕਰਕੇ ਅੱਗੇ ਅਕਸ਼ੇ ਕੁਮਾਰ ਵਾਸੀ ਬੀੜ ਕਲੋਨੀ ਹੰਡਿਆਇਆ ਨੂੰ ਵੇਚਿਆ ਸਨ। ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਦਿਆਂ ਸਹਾਇਕ ਥਾਣੇਦਾਰ ਜਸਵੀਰ ਸਿੰਘ ਨੇ ਮੁਲਜ਼ਮ ਨਵੀਨ ਕੁਮਾਰ ਉਰਫ਼ ਵਿੱਕੀ, ਜੀਵਨ ਸਿੰਘ ਉਰਫ ਲਵਲੀ ਤੇ ਅਕਸ਼ੇ ਕੁਮਾਰ ਉਕਤਾਨ ਨੂੰ ਦਾਣਾ ਮੰਡੀ ਹੰਡਿਆਇਆ ਤੋਂ ਗਿ੍ਫ਼ਤਾਰ ਕੀਤਾ, ਜਦਕਿ ਗੁਰਸੇਵਕ ਸਿੰਘ ਉਕਤ ਦੀ ਗਿ੍ਫ਼ਤਾਰੀ ਅਜੇ ਬਾਕੀ ਹੈ। ਪੁਲਿਸ ਨੇ ਮੁਲਜ਼ਮਾਂ ਪਾਸੋਂ 65 ਫੁੱਟ ਤਾਰ ਵੀ ਬਰਾਮਦ ਕਰਵਾਈ ਹੈ।
