ਅੰਮਿ੍ਤਸਰ (ਰਾਜਨ ਜੈਨ-ਰੋਹਿਤ ਗੋਇਲ ) ਅੰਮਿ੍ਤਸਰ ਵਿਖੇ ਭੀਮ ਐਕਸ਼ਨ ਕਮੇਟੀ ਅਤੇ ਸਮੂਹ ਜੱਥੇਬੰਦੀਆਂ ਦੇ ਸਹਿਯੋਗ ਨਾਲ ਸੰਵਿਧਾਨ ਪੜਾਓ ਦੇਸ਼ ਬਚਾਓ, ਮੁਹਿੰਮ ਨੂੰ ਲੈ ਕੇ ਬਾਈਕ ਰੈਲੀ ਕੱਢੀ ਗਈ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਆਗੂ ਵੀਰ ਪਵਨ ਅਕਲਵਿਆ, ਸ਼ਬੀਰ ਦ੍ਰਾਵਿੜ, ਮਨੀ ਗਿੱਲ, ਰੋਹਿਤ ਵਾਲਮੀਕਨ, ਦਰਸ਼ਨ ਟਾਕ, ਸੁਮਿਤ ਕਾਲੀ, ਗੋਰਵ ਭਗਤ, ਬਾਬਾ ਮਨਜੀਤ ਸਿੰਘ ਸੈਨੀ, ਰਾਜਨ ਗਿੱਲ ਅਤੇ ਭੀਮ ਐਕਸ਼ਨ ਕਮੇਟੀ ਫਾਊਂਡਰ ਨਿਤਿਸ਼ ਭੀਮ, ਸੁਨੀਲ ਕੁਮਾਰ ਸਮਾਜ ਸੇਵਕ ਅਤੇ ਹੋਰ ਵੀ ਬਹੁਤ ਸਾਰੇ ਸਾਥੀ ਨੌਜਵਾਨ ਇਸ ਬਾਈਕ ਰੈਲੀ ਵਿਚ ਸ਼ਾਮਲ ਹੋਏ। ਇਸ ਰੈਲੀ ਨੇ ਸਮਾਜ ਵਿਚ ਇਕ ਸਾਰਥਿਕ ਸੁਨੇਹਾ ਦਿੱਤਾ ਅਤੇ ਸੰਵਿਧਾਨ ਪੜਾਓ ਦੇਸ਼ ਬਚਾਓ ਮੁਹਿੰਮ ਦਾ ਹਿੱਸਾ ਬਣਨ ਲਈ ਪੇ੍ਰਿਤ ਕੀਤਾ।