ਜਗਰਾਉਂ, 24 ਦਸੰਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )- ਸ਼ਨੀਵਾਰ ਦੇਰ ਰਾਤ ਦੋ ਚੋਰਾਂ ਨੇ ਪ੍ਰਾਚੀਨ ਭੱਦਰਕਾਲੀ ਮੰਦਿਰ ’ਚ ਭਗਵਾਨ ਸ਼ਿਵ ਦੇ ਸ਼ਿਵਲਿੰਗ ਦੇ ਆਲੇ-ਦੁਆਲੇ ਸਜਾਏ ਚਾਂਦੀ ਦੀ ਵਾੜ ਚੋਰੀ ਕਰ ਲਈ। ਮੰਦਰ ਕਮੇਟੀ ਨੇ ਜਗਰਾਓਂ ਦੇ ਸੁਨਿਆਰ ਭਾਈਚਾਰੇ ਨੂੰ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਵੀ ਇਹ ਚਾਂਦੀ ਦੀ ਵਾੜ ਕਿਸੇ ਵੀ ਦੋਸਤ ਨੂੰ ਵੇਚਣ ਲਈ ਆਉਂਦਾ ਹੈ ਤਾਂ ਉਨ੍ਹਾਂ ਨੂੰ ਸੂਚਿਤ ਕੀਤਾ ਜਾਵੇ। ਐਤਵਾਰ ਸਵੇਰੇ ਜਦੋਂ ਚੋਰ ਮੰਦਰ ’ਚੋਂ ਚੋਰੀ ਕੀਤੀ ਚਾਂਦੀ ਨੂੰ ਇਕ ਸੁਨਿਆਰੇ ਨੂੰ ਵੇਚਣ ਗਿਆ ਤਾਂ ਉਸ ਨੇ ਉਸਨੂੰ ਬਿਠਾ ਲਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ। ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਉਨ੍ਹਾਂ ਦੱਸਿਆ ਕਿ ਫੜਿਆ ਗਿਆ ਵਿਅਕਤੀ ਪ੍ਰਿਤਪਾਲ ਸਿੰਘ ਵਾਸੀ ਕੋਠੇ ਰਾਹਲਾਂ ਅਤੇ ਉਸ ਦਾ ਦੂਜਾ ਸਾਥੀ ਮਨਪ੍ਰੀਤ ਸਿੰਘ ਚੁੰਗੀ ਨੰਬਰ 7 ਦਾ ਨਸਨੀਕ ਹੈ। ਜੋ ਅਜੇ ਤੱਕ ਫੜਿਆ ਨਹੀਂ ਗਿਆ ਹੈ। ਪ੍ਰਿਤਪਾਲ ਸਿੰਘ ਕੋਲੋਂ ਮੰਦਰ ਵਿੱਚੋਂ ਚੋਰੀ ਕੀਤੀ 230 ਗ੍ਰਾਮ ਚਾਂਦੀ ਬਰਾਮਦ ਹੋਈ ਹੈ।