ਜਗਰਾਉਂ, 21 ਮਈ ( ਮੋਹਿਤ ਜੈਨ )- ਲੋਕ ਸੇਵਾ ਸੁਸਾਇਟੀ ਵੱਲੋਂ ਪੁਜੀਸ਼ਨਾ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦੇ ਸਨਮਾਨ ਲਈ ਚੌਥਾ ਸਮਾਰੋਹ ਮਹਾਂਪ੍ਰਗਿਆ ਸਕੂਲ ਜਗਰਾਓਂ ਵਿਖੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਮਨੋਹਰ ਸਿੰਘ ਟੱਕਰ ਦੀ ਅਗਵਾਈ ਵਿੱਚ ਕਰਵਾਇਆ ਗਿਆ। ਜਿਸ ਵਿਚ ਮਹਾਂਪ੍ਰਗਿਆ ਸਕੂਲ ਦੇ 13 ਵਿਦਿਆਰਥੀਆਂ ਅਤੇ ਐੱਲ ਐੱਲ ਬੀ ਦੇ ਤੀਸਰੇ ਸਮੈਸਟਰ ਚੋਂ ਯੂਨੀਵਰਸਿਟੀ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਆਂਚਲ ਗਰਗ ਦਾ ਸਨਮਾਨ ਕੀਤਾ ਗਿਆ। ਇਸ ਸਮਾਰੋਹ ਦੇ ਮੁੱਖ ਮਹਿਮਾਨ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਵਰਿੰਦਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਪੂਰੀ ਲਗਨ ਅਤੇ ਮਿਹਨਤ ਨਾਲ ਪੜ੍ਹਾਈ ਕਰਨ ਅਤੇ ਗਿਆਨ ਨੂੰ ਗੰਭੀਰਤਾ ਨਾਲ ਗ੍ਰਹਿਣ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਸਾਇੰਸ ਵਿਸ਼ੇ ਦੇ ਕਈ ਨੁਕਤਿਆਂ ਨਾਲ ਸਫਲਤਾ ਹਾਸਲ ਕਰਨ ਦੇ ਗੁਰ ਵੀ ਦਿੱਤੇ ਤਾਂ ਕਿ ਵਿਦਿਆਰਥੀ ਹੋਰ ਸਫਲਤਾ ਹਾਸਲ ਕਰ ਸਕਣ। ਇਸ ਮੌਕੇ ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਨੇ ਦੱਸਿਆ ਕਿ ਮਹਾਂਪ੍ਰਗਿਆ ਸਕੂਲ ਦੇ ਦਸਵੀਂ ਅਤੇ ਬਾਰ੍ਹਵੀਂ ਕਲਾਸ ਵਿੱਚੋਂ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 13 ਵਿਦਿਆਰਥੀਆਂ, ਐੱਲ ਐੱਲ ਬੀ ਦੇ ਤੀਸਰੇ ਸਮੈਸਟਰ ਚੋਂ ਯੂਨੀਵਰਸਿਟੀ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਆਂਚਲ ਗਰਗ ਅਤੇ ਸਕੂਲ ਦੇ ਨੌਂ ਅਧਿਆਪਕਾਂ ਦਾ ਸੁਸਾਇਟੀ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਮਹਾਂਪ੍ਰਗਿਆ ਸਕੂਲ ਦੇ ਡਾਇਰੈਕਟਰ ਵਿਸ਼ਾਲ ਜੈਨ ਨੇ ਸਨਮਾਨਿਤ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਹੋਰ ਵਿਦਿਆਰਥੀਆਂ ਨੂੰ ਵੀ ਇਹਨਾਂ ਤੋਂ ਪ੍ਰੇਰਨਾ ਲੈਣ ਲਈ ਉਤਸਾਹਿਤ ਕੀਤਾ। ਇਸ ਮੌਕੇ ਮੈਨੇਜਰ ਮਨਜੀਤ ਇੰਦਰ ਕੁਮਾਰ, ਪ੍ਰਿੰਸੀਪਲ ਪ੍ਰਭਜੀਤ ਕੌਰ ਵਰਮਾ, ਜੂਨੀਅਰ ਸਕੂਲ ਕੋਆਰਡੀਨੇਟਰ ਸੁਰਿੰਦਰ ਕੌਰ, ਸੁਸਾਇਟੀ ਦੇ ਰਜੀਵ ਗੁਪਤਾ, ਸੁਖਦੇਵ ਗਰਗ, ਕੰਵਲ ਕੱਕੜ, ਅਨਿਲ ਮਲਹੋਤਰਾ, ਮੁਕੇਸ਼ ਗੁਪਤਾ, ਜਸਵੰਤ ਸਿੰਘ, ਆਰ ਕੇ ਗੋਇਲ, ਗੋਪਾਲ ਗੁਪਤਾ ਅਤੇ ਅਧਿਆਪਕ ਹਾਜ਼ਰ ਸਨ।