ਰਾਏਕੋਟ (ਰਾਜੇਸ ਜੈਨ) ਡੋਨੇਟ ਬਲੱਡ ਟੂ ਡੋਨੇਟ ਲਾਈਫ ਵੈੱਲਫੇਅਰ ਸੁਸਾਇਟੀ ਵੱਲੋਂ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਖ਼ੂਨਦਾਨ ਕੈਂਪ ਲਾਇਆ ਗਿਆ, ਜਿਸ ਦਾ ਉਦਘਾਟਨ ਜਥੇਦਾਰ ਜਗਜੀਤ ਸਿੰਘ ਤਲਵੰਡੀ, ਸਰਕਾਰੀ ਹਸਪਤਾਲ ਰਾਏਕੋਟ ਦੇ ਐੱਸਐੱਮਓ ਡਾ. ਮਨਦੀਪ ਸਿੰਘ ਨੇ ਕੀਤਾ ਤੇ ਖ਼ੂਨਦਾਨੀਆਂ ਦੀ ਹੌਸਲਾ ਅਫਜਾਈ ਕਰਦਿਆਂ ਕਿਹਾ ਅਜੌਕੇ ਸਮੇਂ ‘ਚ ਖ਼ੂਨਦਾਨ ਸਭ ਤੋਂ ਉਤਮ ਦਾਨ ਹੈ।ਇਸ ਮੌਕੇ ਡਾ. ਸੁਖਜਿੰਦਰ ਕੌਰ ਬੀਟੀਓ ਸਰਕਾਰੀ ਹਸਪਤਾਲ ਲੁਧਿਆਣਾ ਦੀ ਅਗਵਾਈ ਹੇਠ 75 ਵਿਅਕਤੀਆਂ ਨੇ ਖ਼ੂਨਦਾਨ ਕੀਤਾ। ਇਸ ਸਮੇਂ ਮੈਨੇਜ਼ਰ ਕੁਲਦੀਪ ਸਿੰਘ ਅੌਲਖ, ਸੁਖਵਿੰਦਰ ਕੌਰ, ਨੀਲਮ ਭਗਤ, ਸੁਖਪ੍ਰਰੀਤ ਕੌਰ, ਸਰਪ੍ਰਰੀਤ ਕੌਰ, ਸੁਖਵਿੰਦਰ ਸਿੰਘ, ਬੀਰਦਵਿੰਦਰ ਸਿੰਘ, ਕਰਮਜੀਤ ਸਿੰਘ, ਤੁਸ਼ਾਰ ਅਰੋੜਾ, ਸਿਮਰਨਜੀਤ ਸਿੰਘ, ਸਮਰਪ੍ਰਰੀਤ ਸਿੰਘ, ਜਸਕੀਰਤ ਸਿੰਘ, ਗੌਤਮ, ਸਤੀਸ਼, ਭੋਲਾ ਸਿੰਘ, ਗੁਰਜੀਤ ਸਿੰਘ ਕੁਲਾਰ ਆਦਿ ਹਾਜ਼ਰ ਸਨ।