ਜਗਰਾਉਂ, 2 ਨਵੰਬਰ ( ਵਿਕਾਸ ਮਠਾੜੂ, ਮੋਹਿਤ ਜੈਨ)-ਜੀ.ਐਚ. ਜੀ.ਅਕੈਡਮੀ ਜਗਰਾਓਂ ਨੇ ਪਿੰਡ ਚੌਂਕੀਮਾਨ ਵਿਖੇ ਲੜਕੀਆਂ ਦੇ ਜ਼ੋਨ ਪੱਧਰ ਦੇ ਹੋਏ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।ਜਿਸ ਵਿੱਚ ਰਾਜਵੀਰ ਕੌਰ ਨੇ ਲੰਬੀ ਛਾਲ ਵਿੱਚ ਪਹਿਲਾ ਸਥਾਨ ਅਤੇ ਦੋ ਸੌ ਮੀਟਰ ਰੇਸ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ ।ਖੁਸ਼ਵਿੰਦਰ ਕੌਰ ਨੇ ਸੌ ਮੀਟਰ ਰੇਸ ਵਿੱਚ ਪਹਿਲਾ ਅਤੇ ਲੰਬੀ ਛਾਲ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ।ਅਵਨੀਤ ਕੌਰ ਨੇ ਉੱਚੀ ਛਾਲ ਵਿੱਚ ਤੀਸਰਾ ਸਥਾਨ ,ਬਲ ਸਚਿਨ ਕੌਰ ਨੇ ਸ਼ਾਟਪੁੱਟ ਵਿੱਚ ਦੂਸਰਾ ਸਥਾਨ ,ਅਰਸ਼ਪ੍ਰੀਤ ਕੌਰ ਨੇ ਚਾਰ ਸੌ ਮੀਟਰ ਰੇਸ ਵਿੱਚ ਦੂਸਰਾ ਸਥਾਨ ,ਅਰਸ਼ਪ੍ਰੀਤ ਕੌਰ ਨੇ ਅੱਠ ਸੌ ਮੀਟਰ ਰੇਸ ਵਿੱਚ ਤੀਸਰਾ ਸਥਾਨ ਅਤੇ ਜਗਜੀਤ ਕੌਰ ਨੇ ਅੱਠ ਸੌ ਮੀਟਰ ਰੇਸ ਵਿੱਚ ਤੀਸਰਾ ਸਥਾਨ,ਰਿਲੇਅ ਰੇਸ ਵਿੱਚ ਰਾਜਵੀਰ ਕੌਰ, ਅਰਸ਼ਪ੍ਰੀਤ ਕੌਰ ਮੁੰਜ਼ਲ, ਅਵਨੀਤ ਕੌਰ ਅਤੇ ਖੁਸ਼ਵਿੰਦਰ ਕੌਰ ਨੇ ਪਹਿਲਾ ਸਥਾਨ ਜੈਵਲਿਨ ਥ੍ਰੋਅ ਵਿੱਚ ਰਾਜਦੀਪ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਜੀ.ਐਚ. ਜੀ. ਅਕੈਡਮੀ, ਦਾ ਮਾਣ ਵਧਾਇਆ । ਅਖੀਰ ਵਿੱਚ ਜੀ.ਐਚ. ਜੀ.ਅਕੈਡਮੀ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਡੀ.ਪੀ ਅਧਿਆਪਕ ਚਮਕੌਰ ਸਿੰਘ ,ਸੁਖਮੰਦਰ ਸਿੰਘ ਅਤੇ ਮੈਡਮ ਇੰਦਰਜੀਤ ਕੌਰ ਦੀ ਸ਼ਲਾਘਾ ਵੀ ਕੀਤੀ।ਸੰਸਥਾ ਦੇ ਚੇਅਰਮੈਨ ਗੁਰਮੇਲ ਸਿੰਘ ਮੱਲ੍ਹੀ ਨੇ ਵੀ ਜੇਤੂ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਖੇਡਾਂ ਨੂੰ ਵਿਦਿਆਰਥੀ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਦੱਸਦੇ ਹੋਏ ਦੂਸਰੇ ਵਿਦਿਆਰਥੀਆਂ ਨੂੰ ਵੀ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ।