ਜਗਰਾਉਂ, 15 ਨਵੰਬਰ ( ਰਾਜਨ ਜੈਨ, ਲਿਕੇਸ਼ ਸ਼ਰਮਾਂ)-ਸਕੂਲ ਡਾਇਰੈਕਟਰ ਵਿਸ਼ਾਲ ਜੈਨ ਦੀ ਸੋਚ ਨੂੰ ਉਦੋਂ ਬੂਰ ਪਿਆ ਜਦੋਂ ਮਿਤੀ 11 ਨਵੰਬਰ 2022 ਨੂੰ ਦ ਗ੍ਰੀਨ ਮਿਸ਼ਨ ਪੰਜਾਬ ਵੱਲੋਂ ਮਹਾਪ੍ਰਗਯ ਸਕੂਲ ਨੂੰ ਗ੍ਰੀਨ ਸਕੂਲ ਅਵਾਰਡ, ਕੈਟਾਗਰੀ ਅਬਵ 3 ਏਕੜ ਵਿੱਚ ” ਗ੍ਰੀਨ ਸਕੂਲ ਅਵਾਰਡ” ਨਾਲ ਸਨਮਾਨਿਤ ਕੀਤਾ ਗਿਆ। ਇਹ ਅਵਾਰਡ ਬਿਹਤਰੀਨ ਤਰੀਕੇ ਨਾਲ ਰੁੱਖ ਦੀ ਬਿਜਾਈ ਅਤੇ ਹਰਿਆਲੀ ਭਰਪੂਰ ਸਕੂਲ ਹੋਣ ਕਾਰਣ ਸਕੂਲ ਮੈਨੇਜਰ ਮਨਜੀਤਇੰਦਰ ਕੁਮਾਰ ਨੇ ਐਮ. ਐਲ. ਏ. ਸਰਬਜੀਤ ਕੌਰ ਮਾਣੂਕੇ ਤੇ ਗੀ੍ਨ ਮਿਸ਼ਨ ਪੰਜਾਬ ਟੀਮ ਤੋਂ ਪ੍ਰਾਪਤ ਕੀਤਾ। ਗ੍ਰੀਨ ਮਿਸ਼ਨ ਪੰਜਾਬ ਵੱਲੋਂ ਡਾਈਟ ਵਿਖੇ ਕਰਵਾਏ ਸਮਾਗਮ ਵਿੱਚ ਵੱਖ ਵੱਖ ਵਰਗਾਂ ਚ ਹਰਿਆਲੀ ਭਰੇ ਸਕੂਲਾਂ ਦੇ ਮੁਕਾਬਲੇ ਵਿੱਚ ਇਹ” ਗ੍ਰੀਨ ਸਕੂਲ ਆਫ਼ ਜਗਰਾਉਂ “ਦਾ ਮਾਣ ਸਕੂਲ ਨੂੰ ਪਾ੍ਪਤ ਹੋਇਆ। ਗੌਰਤਲਬ ਹੈ ਕਿ ਮਹਾਪ੍ਰਗਯ ਸਕੂਲ ਦੇ ਹਰੇ ਭਰੇ ਚੌਗਿਰਦੇ ਵਿੱਚ ਪਰਿਆਵਰਨ ਦੀ ਸ਼ੁੱਧਤਾ ਵਧਾਉਂਦੇ ਉੱਚੇ ਲੰਮੇ ਦਰੱਖ਼ਤ ਜਿੱਥੇ ਸਕੂਲ ਦੀ ਸ਼ਾਨ ਵਧਾਉਂਦੇ ਹਨ ਉੱਥੇ ਹੀ ਸਕੂਲ ਪ੍ਰਬੰਧਕਾਂ ਦੀ ਵਾਤਾਵਰਣ ਦੀ ਸਾਂਭ- ਸੰਭਾਲ ਅਤੇ ਰੁੱਖਾਂ-ਬਿਰਖਾਂ ਪ੍ਰਤੀ ਸੁਹਿਦਰਤਾ ਤੇ ਵਚਨਬੱਧਤਾ ਨੂੰ ਦਰਸਾਉਂਦੇ ਹਨ। ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਐਮ. ਐਲ. ਏ. ਸਰਬਜੀਤ ਕੌਰ ਮਾਣੂਕੇ, ਮਨਮੋਹਣ ਕੋਸ਼ਿਕ ਤਹਿਸੀਲਦਾਰ, ਜਗਰਾਉਂ,ਗ੍ਰੀਨ ਪੰਜਾਬ ਮਿਸ਼ਨ ਦੇ ਸਤਪਾਲ ਸਿੰਘ ਦੇਹੜਕਾ, ਮੈਡਮ ਕੰਚਨ ਗੁਪਤਾ ਅਤੇ ਕੇਵਲ ਕਿ੍ਸ਼ਨ ਮਲਹੋਤਰਾ ਹਾਜ਼ਰ ਸਨ।