ਜਗਰਾਉਂ, 16 ਨਵੰਬਰ ( ਸਤੀਸ਼ ਕੋਹਲੀ, ਜੱਸੀ ਢਿੱਲੋਂ)-ਬਲੌਜਮਜ਼ ਕਾਨਵੈਂਟ ਸਕੂਲ ਵਿਖੇ ਦੀ ਦੋ-ਰੋਜ਼ਾ ਐਥਲੈਟਿਕ ਮੀਟ ਕਰਵਾਈ ਗਈ। ਬੱਚਿਆਂ ਵੱਲੋਂ ਕੀਤੀ ਮਿਹਨਤ ਸਦਕਾ ਦਿਖਾਏ ਆਪਣੇ ਕਰਤੱਵਾਂ ਸਦਕਾ ਇਹ ਮੀਟ ਯਾਦਗਾਰ ਹੋ ਨਿੱਬੜੀ। ਦੂਜੇ ਦਿਨ ਦੀਆਂ ਰਹਿੰਦੀਆਂ ਖੇਡਾਂ ਵਿਚ ਬੱਚਿਆਂ ਨੇ ਫਾਈਨਲ ਮੁਕਾਬਲਿਆਂ ਵਿਚ ਆਪਣੇ ਜੌਹਰ ਦਿਖਾਏ। ਇਸ ਸਮੇਂ ਬੱਚਿਆਂ ਨੂੰ ਨਾਲ ਹੀ ਇਨਾਮ ਵੀ ਵੰਡੇ ਗਏ। ਬੱਚਿਆਂ ਦੇ ਦਿਵਸ ਦੀਆਂ ਵਧਾਈਆਂ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਬੋਲਦਿਆਂ ਕਿਹਾ ਕਿ ਅੱਜ ਦੇ ਦਿਨ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਜਨਮ ਦਿਨ ਨੂੰ ਬੱਚਿਆਂ ਦੇ ਦਿਵਸ ਵੱਜੋਂ ਮਨਾਏ ਜਾਂਦੇ ਦਿਨ ਤੇ ਇਹ ਮੀਟ ਕਰਵਾਈ ਅਤੇ ਉਹਨਾਂ ਨੂੰ ਯਾਦ ਕੀਤਾ ਗਿਆ। ਬੱਚਿਆਂ ਨੇ ਆਪਣੀ ਖੇਡਾਂ ਪ੍ਰਤੀ ਰੁਚੀ ਨੂੰ ਦੇਖਦੇ ਹੋਏ ਤੇ ਉਹਨਾਂ ਦੇ ਖੇਡ ਮੈਦਾਨਾਂ ਵਿਚ ਦਿਖਾਏ ਆਪਣੇ ਜੌਹਰਾਂ ਸਦਕਾ ਉਹ ਦਿਨ ਦੂਰ ਨਹੀਂ ਜਿਸ ਦਿਨ ਇਹ ਬੱਚੇ ਆਪੋ-ਆਪਣੀਆਂ ਖੇਡਾਂ ਖੇਡਦੇ ਹੋਏ ਚੰਗਾ ਨਾਮਨਾ ਖੱਟਦੇ ਹੋਏ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕਰਨਗੇ। ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਅਜਮੇਰ ਸਿੰਘ ਰੱਤੀਆ ਅਤੇ ਸਤਵੀਰ ਸਿੰਘ ਨੇ ਵੀ ਬੱਚਿਆਂ ਨੂੰ ਬਾਲ ਦਿਵਸ ਦੀ ਵਧਾਈ ਦਿੱਤੀ।