ਜਗਰਾਓਂ, 20 ਦਸੰਬਰ ( ਰੋਹਿਤ ਗੋਇਲ )-ਤਹਿਸੀਲ ਕੰਪਲੈਕਸ ਵਿਖੇ ਕਲਰਕ ਯੂਨੀਅਨ ਜਗਰਾਓਂ ਦੀਆਂ ਸਾਲ 2024 ਲਈ ਚੋਣਾਂ ਕਰਵਾਈਆਂ ਗਈਆਂ। ਜਿਸ ਵਿੱਚ ਸਰਬਸੰਮਤੀ ਨਾਲ ਕਮੇਟੀ ਵੱਲੋਂ ਤਰਸੇਮ ਸਿੰਘ ਝੋਰੜਾਂ ਨੂੰ ਪ੍ਰਧਾਨ ਚੁਣਿਆ ਗਿਆ ਅਤੇ ਇਸ ਤੋਂ ਇਲਾਵਾ ਗੋਪੀ ਦੇਹੜਕਾ ਨੂੰ ਮੀਤ ਪ੍ਰਧਾਨ, ਜਗਦੀਸ਼ ਸਿੰਘ ਦੀਸ਼ਾ ਨੂੰ ਸਕੱਤਰ, ਸੁਖਵਿੰਦਰ ਸਿੰਘ ਰਾਜ ਨੂੰ ਕੈਸ਼ੀਅਰ ਅਤੇ ਨਿਤਿਨ ਜਗਰਾਉਂ, ਜਗਪ੍ਰੀਤ ਸਿੰਘ ਵਿੱਕੀ ਰਸੂਲਪੁਰ ਨੂੰ ਮੈਂਬਰ ਨਿਯੁਕਤ ਕੀਤਾ ਗਿਆ। ਇਸ ਮੌਕੇ ਸੀਨੀਅਰ ਮੈਂਬਰ ਸੋਨੂੰ ਮਹਿਰਾ ਨੇ ਨਵੀਂ ਚੁਣੀ ਟੀਮ ਨੂੰ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਇਹ ਟੀਮ ਕਲਰਕਾਂ ਦੇ ਕੰਮ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰੇਗੀ। ਨਵ-ਨਿਯੁਕਤ ਪ੍ਰਧਾਨ ਤਰਸੇਮ ਝੋਰੜਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਯੂਨੀਅਨ ਦੀ ਬਿਹਤਰੀ ਲਈ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਇਸ ਮੌਕੇ ਸੀਨੀਅਰ ਮੈਂਬਰ ਰਾਜ ਕੁਮਾਰ ਮੱਕੜ, ਰਾਜੂ ਮਹਿਰਾ, ਗੌਰਵ ਅਰੋੜਾ, ਦਵਿੰਦਰ ਗਿੰਨੀ, ਜੱਸੀ ਕਾਉਂਕੇ, ਤਲਵਿੰਦਰ ਸਿੰਘ, ਨੀਰਜ ਕੁਮਾਰ, ਗੁਰਤੇਜ ਭੁੱਲਰ, ਰਾਜਦੀਪ ਸਿੰਘ, ਪ੍ਰਦੀਪ ਸਿੰਘ, ਡਿੰਪਲ ਮਹਿਰਾ, ਸੋਨੂੰ ਦੇਹੜਕਾ, ਮਿੱਕੀ ਅਰੋੜਾ, ਲਵਪ੍ਰੀਤ ਸਿੱਧਵਾਂ, ਮਨਦੀਪ ਗਾਲਿਬ , ਬੂਟਾ ਸਿੰਘ, ਅਕਾਸ਼ਦੀਪ ਸਿੰਘ, ਰਮਨਦੀਪ ਸਿੰਘ ਅਤੇ ਅਭਿਜੀਤ ਸਿੰਘ ਤੋਂ ਇਲਾਵਾ ਹੋਰ ਮੈਂਬਰ ਹਾਜ਼ਰ ਸਨ।