ਜਗਰਾਉਂ, 23 ਨਵੰਬਰ ( ਰਾਜੇਸ਼ ਜੈਨ, ਭਗਵਾਨ ਭੰਗੂ) -ਥਾਣਾ ਸਿਟੀ ਦੀ ਪੁਲਿਸ ਪਾਰਟੀ ਵਲੋਂ ਹਥਿਆਰ ਦਿਖਾ ਕੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਗਿਰਫ਼ਤਾਰ ਕੀਤਾ ਗਿਆ। ਬੱਸ ਅੱਡਾ ਪੁਲਿਸ ਚੌਕੀ ਦੇ ਇੰਚਾਰਜ ਏਐਸਆਈ ਗੁਰਸੇਵਕ ਸਿੰਘ ਅਤੇ ਏਐਸਆਈ ਦਰਸ਼ਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਖਨ ਰਾਮ ਪੁੱਤਰ ਸ਼ੀਤਲਾਦੀਨ ਵਾਸੀ ਪਿੰਡ ਪੂਰੇ ਬਲ ਤਹਿਸੀਲ ਸਲੋਨ ਜਿਲਾ ਰਾਏਬਰੇਲੀ ਯੂ.ਪੀ ਹਾਲਵਾਸੀ ਕਿਰਾਏਦਾਰ ਸੁਦਰਸ਼ਨ ਕੁਮਾਰ ਵਾਸੀ ਗਲੀ ਨੰਬਰ 2, ਮੁਹੱਲਾ ਹਰਗੋਬਿੰਦਪੁਰਾ ਜਗਰਾਉਂ, ਥਾਣਾ ਸਿਟੀ ਜਗਰਾਉਂ ਬਿਆਨ ਕੀਤਾ ਕਿ ਉਹ ਮਾਲੀ ਦਾ ਕੰਮ ਕਰਦਾ ਹੈ।ਮਿਤੀ 18-11-21922 ਨੂੰ ਵਕਤ ਕ੍ਰੀਬ 4.30 ਸ਼ਾਮ ਜਦੋਂ ਮੈਂ ਪ੍ਰਦੇਸ਼ੀ ਢਾਬਾ ਜੀਟੀ ਰੋਡ ਜਗਰਾਉਂ ਤੋਂ ਥੋੜਾ ਅੱਗੇ, ਸਲਿੱਪ ਰੋਡ ਪਰ ਪੁੱਜਾ ਤਾਂ ਮੇਰੇ ਫੋਨ ਪਰ ਕਾਲ ਆਉਣ ਚ ਕਰਕੇ ਮੈਂ ਕਾਲ ਸੁਣਨ ਲੱਗ ਪਿਆ ਤਾਂ ਪਿੱਛੇ ਤੋਂ ਇੱਕ ਮੋਟਰਸਾਈਕਲ ਪਰ 2 ਨੋਜਵਾਨ ਆਏ, ਜਿਨ੍ਹਾ ਨੇ ਮੋਟਰਸਾਈਕਲ ਅੱਗੇ ਕੱਢ ਕੇ ਹੌਲੀ ਕਰ ਲਿਆ। ਇਸ ਤੇ ਮੋਟਰਸਾਈਕਲ ਦੇ ਪਿੱਛੇ ਬੈਠੇ ਨੌਜਵਾਨ ਨੇ ਮੈਨੂੰ ਆਪਣੇ ਹੱਥ ਵਿੱਚ ਫੜਿਆ ਢਾਹ ਦਿਖਾ ਕੇ ਮੈਨੂੰ ਡਰਾਇਆ ਅਤੇ ਆਪਣਾ ਮੋਟਰਸਾਈਕਲ ਮੇਰੇ ਸਾਈਕਲ ਅੱਗੇ ਰੋਕ ਲਿਆ , ਮੈਂ ਵੀ ਡਰਦੇ ਮਾਰੇ ਨੇ ਸਾਇਕਲ ਰੋਕ ਲਿਆ। ਉਸੀ ਟਾਈਮ ਇੱਕ ਹੋਰ ਮੋਟਰਸਾਈਕਲ ਪਿੱਛੇ ਦੀ ਆਇਆ। ਜਿਸਤੇ ਵੀ 2 ਨੌਜਵਾਨ ਸਵਾਰ ਸਨ। ਮੋਟਰਸਾਈਕਲ ਦੇ ਪਿੱਛੇ ਬੈਠੇ ਨੌਜਵਾਨ ਨੇ ਇੱਕਦਮ ਝਪਟ ਮਾਰ ਕੇ ਮੇਰਾ ਛੋਟਾ ਮੋਬਾਇਲ ਫੜਕੇ ਫੋਨ ਖੋਹ ਲਿਆ ਅਤੇ ਇਹ ਦੋਨੋ ਨੌਜਵਾਨ ਮੋਟਰਸਾਈਕਲ ਤੋ ਥੱਲੇ ਉੱਤਰ ਆਏ, ਇੱਕ ਦੇ ਹੱਥ ਵਿੱਚ ਦਾਹ ਲੋਹਾ ਸੀ ਅਤੇ ਮੋਟਰਸਾਈਕਲ ਚਾਲਕ ਨੇ ਮੈਨੂੰ ਕਿਹਾ ਕਿ ਜੋ ਕੁੱਝ ਤੇਰੇ ਪਾਸ ਹੈ, ਕੱਢ ਦੇ। ਇਹ ਦੋਨੋਂ ਮੇਰੇ ਨਾਲ ਹੱਥੋ ਪਾਈ ਹੋਣ ਲੱਗ ਪਏ। ਜਦੋਂ ਮੈਂ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਲੰਬੇ ਵਿਅਕਤੀ ਨੇ ਆਪਣੇ ਹੱਥ ਵਿੱਚ ਫੜੇ ਦਾਹ ਲੋਹਾ ਦੇ ਚਾਰ ਵਾਰ ਮੇਰੇ ਸਿਰ ਵੱਲ ਕੀਤੇ, ਜੋ ਇੱਕ ਵਾਰ ਮੇਰੇ ਸਿਰ ਵਿੱਚ ਲੱਗਾ ਅਤੇ ਬਾਕੀ ਵਾਰ ਸਿਰ ਬਚਾਉਂਦੇ ਬਚਾਉਂਦੇ ਮੇਰੀ ਸੱਜੀ ਬਾਂਹ, ਖੱਬੇ ਮੋਢੇ ਅਤੇ ਸੱਜੇ ਗੁੱਟ ਪਰ ਲੱਗੇ।ਮੋਟਰਸਾਈਕਲ ਚਾਲਕ ਨੇ ਮੇਰੀ ਜੇਬ ਵਿੱਚੋਂ ਮੇਰੇ 600 ਰੁਪਏ ਕੱਢ ਲਏ ਤੇ ਮੇਰੇ ਸਾਈਕਲ ਨਾਲ ਟੰਗੀ ਕੈਂਚੀ ਲਾਹ ਲਈ ਅਤੇ ਇਹ ਚਾਰੇ ਜਣੇ ਆਪਣੇ ਦੋਨਾਂ ਮੋਟਰਸਾਈਕਲਾਂ ਪਰ ਸਵਾਰ ਹੋ ਕੇ ਨਾਨਕਸਰ ਵੱਲ ਚਲੇ ਗਏ। ਮੇਰੇ ਤੇ ਹਮਲਾ ਅਤੇ ਖੋਹ ਕਰਨ ਵਾਲੇ ਵਿਅਕਤੀਆਂ ਬਾਰੇ ਆਪਣੇ ਤੌਰ ਤੇ ਪੜਤਾਲ ਕਰਦੇ ਰਹੇ, ਹੁਣ ਮੈਨੂੰ ਪਤਾ ਲੱਗਾ ਹੈ ਸਨੀ ਸਿੰਘ ਉਰਫ ਜੰਮ, ਮਾਰਕਸ ਵਾਸੀਆਨ ਅਗਵਾੜ ਲਧਾਈ, ਰਾਣੀ ਵਾਲਾ ਖੂਹ ਜਗਰਾਉ, ਸਨੀ ਸਿੰਘ ਉਰਫ ਸਨੀ ਵਾਸੀ ਕੁੱਕੜ ਬਜਾਰ ਜਗਰਾਉਂ ਅਤੇ ਰਣਜੀਤ ਸਿੰਘ ਉਰਫ ਨਾਜਰ ਵਾਸੀ ਅਗਵਾੜ ਡਾਲਾ ਜਗਰਾਉਂ ਜੋ ਲੁੱਟਾ ਖੋਹਾਂ ਕਰਨ ਦੇ ਆਦੀ ਹਨ। ਜਿਨ੍ਹਾਂ ਨੇ ਬੀਤੇ ਪਿਛਲੇ ਦਿਨੀਂ ਜਗਰਾਉਂ ਏਰੀਆ ਵਿੱਚੋਂ ਬਲਵੀਰ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਪਿੰਡ ਬਾਰਦੇਕੇ ਜਿਲਾ ਲੁਧਿਆਣਾ ਅਤੇ ਪਰਮਿੰਦਰ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਰਣਧੀਰਗੜ੍ਹ ਅਤੇ ਉਸਦੇ ਦੋਸਤ ਬੌਬੀ ਤੋਂ ਵੀ ਦਾਹ ਦਿਖਾ ਕੇ ਉਨ੍ਹਾਂ ਦੇ ਮੋਬਾਇਲ ਫੋਨ ਅਤੇ ਪੈਸੇ ਖੋਹ ਕੀਤੇ ਹਨ। ਏਐਸਆਈ ਦਰਸ਼ਨ ਸਿੰਘ ਅਨੁਸਾਰ ਇਨ੍ਹਾਂ ਚਾਰਾਂ ਵਿਅਕਤੀਆਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਪਾਸੋਂ 2 ਲੋਹੇ ਦੇ ਦਾਹ, ਪੰਜ ਲੁੱਟੇ ਹੋਏ ਮਹਿੰਗੇ ਮੁੱਲ ਦੇ ਮੋਬਾਈਲ ਫੋਨ ਅਤੇ ਮਾਲੀ ਲੁੱਟੀ ਹੋਈ ਕੈਂਚੀ ਬਰਾਮਦ ਕਰ ਲਈ ਗਈ ਹੈ।
ਪਹਿਲਾਂ ਵੀ ਦਰਜ ਹੋਏ ਸਨ ਕੇਸ – ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਫੜੇ ਗਏ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਕੇਸ ਦਰਜ ਹਨ। ਜਿਸ ਵਿੱਚ ਚੋਰੀ ਦੇ ਦੋਸ਼ਾਂ ਤਹਿਤ ਸੰਨੀ ਉਰਫ਼ ਜੈਮ ਖ਼ਿਲਾਫ਼ ਮੁਕੱਦਮਾ ਨੰਬਰ 267/21 ਥਾਣਾ ਸਿਟੀ ਜਗਰਾਉਂ, ਸੰਨੀ ਸਿੰਘ ਉਰਫ਼ ਸੰਨੀ ਖ਼ਿਲਾਫ਼ ਮੁਕੱਦਮਾ ਨੰਬਰ 182/2006 ਲੜਾਈ ਝਗੜਾ ਅਤੇ ਮੁਕੱਦਮਾ ਨੰਬਰ 371/17 ਗੈਂਬਲਰ ਐਕਟ ਥਾਣਾ ਸਿਟੀ ਜਗਰਾਉਂ ਵਿੱਚ ਦਰਜ ਹੈ।
ਰਣਜੀਤ ਸਿੰਘ ਉਰਫ ਨਾਜਰ ਦੇ ਖਿਲਾਫ ਥਾਣਾ ਸਿਟੀ ਜਗਰਾਓਂ ਵਿਖੇ ਮੁਕੱਦਮਾ ਨੰਬਰ 164/19 ਲੁੱਟ ਖੋਹ ਅਤੇ 114/22 ਐਨਡੀਪੀਐਸ ਐਕਟ ਅਧੀਨ ਥਾਣਾ ਸਿਟੀ ਵਿਖੇ ਦਰਜ ਹੈ।
