ਜਗਰਾਉਂ, 23 ਨਵੰਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ) -ਇਲਾਕੇ ਵਿੱਚੋਂ ਵਹੀਕਲ ਚੋਰੀ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਥਾਣਾ ਸਿਟੀ ਪੁਲਿਸ ਵਲੋਂ ਚੋਰੀ ਕੀਤੇ ਹੋਏ ਮੋਟਰਸਾਇਕਲ ਸਮੇਤ ਗਿਰਫ਼ਤਾਰ ਕਰ ਲਿਆ। ਏਐਸਆਈ ਨਸੀਬ ਚੰਦ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਤੇ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਰਾਏਕੋਟ ਰੋਡ ਨੇੜੇ ਸਾਇੰਸ ਕਾਲਜ ਜਗਰਾਉ ਮੌਜੂਦ ਸੀ। ਉਥੇ ਸੂਚਨਾ ਮਿਲੀ ਕਿ ਮਨਪ੍ਰੀਤ ਸਿੰਘ ਉਰਫ ਮਨੀ ਵਾਸੀ ਰਸੂਲਪੁਰ ਥਾਣਾ ਹਠੂਰ,ਲਵਪ੍ਰੀਤ ਸਿੰਘ ਉਰਫ ਲਵੀ ਵਾਸੀ ਮਲਕ ਥਾਣਾ ਸਦਰ ਜਗਰਾਉ,ਜਸਵੰਤ ਸਿੰਘ ਉਰਫ ਜੱਸੀ ਵਾਸੀ ਕੋਠੇ ਖੰਜੂਰਾ ਥਾਣਾ ਸਿਟੀ ਜਗਰਾਉ ਜੋ ਕਿ ਜਗਰਾਉ ਏਰਿਆ ਵਿੱਚ ਮੋਟਰਸਾਇਕਲ ਐਕਟਿਵਾ ਚੋਰੀਆ ਕਰਨ ਦੇ ਆਦਿ ਹਨ । ਜਿੰਨਾ ਨੇ ਅੱਜ ਵੀ ਕਲਿਆਣੀ ਹਸਪਤਾਲ ਜਗਰਾਉ ਦੇ ਬਾਹਰੋ ਮੋਟਰਸਾਇਕਲ ਨੰਬਰ PB 25 F 4384 ਮਾਰਕਾ ਬਜਾਜ CT-100 ਚੋਰੀ ਕੀਤਾ ਹੈ। ਜੋ ਤਿੰਨੇ ਉਕਤਾਨ ਜਾਣੇ ਚੋਰੀ ਦੇ ਮੋਟਰਸਾਇਕਲ ਤੇ ਸਵਾਰ ਹੋ ਕੇ ਚੁੰਗੀ ਨੰਬਰ 5 ਤੋ ਕੋਠੇ ਖੰਜੂਰਾ ਨੂੰ ਜਾ ਰਹੇ ਹਨ । ਜੇਕਰ ਹੁਣੇ ਚੁੰਗੀ ਨੰਬਰ 5 ਜਗਰਾਉ ਤੇ ਨਾਕਾਬੰਦੀ ਕੀਤੀ ਜਾਵੇ ਤਾ ਇੰਨਾ ਤਿੰਨਾ ਉਕਤਾਨ ਵਿਅਕਤੀਆ ਪਾਸੋ ਚੋਰੀ ਸੁਦਾ ਮੋਟਰਸਾਇਕਲ ਨੰਬਰ PB 25 F 4384 ਅਤੇ ਚੋਰੀ ਕੀਤੇ ਹੋਰ ਵਹੀਕਲ ਬ੍ਰਾਮਦ ਹੋ ਸਕਦੇ ਹਨ । ਇਸ ਸੂਚਨਾ ਤੇ ਨਾਕਾਬੰਦੀ ਕਰਕੇ ਇਨ੍ਹਾਂ ਤਿੰਨਾਂ ਵਿਅਕਤੀਆਂ ਨੂੰ ਚੋਰੀ ਕੀਤੇ ਹੋਏ ਮੋਟਰਸਾਇਕਲ ਤੇ ਜਾਂਦੇ ਹੋਏ ਕਾਬੂ ਕਰ ਲਿਆ ਗਿਆ। ਇਨ੍ਹਾਂ ਖਿਲਾਫ਼ ਥਾਣਾ ਸਿਟੀ ਵਿਖੇ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ।
ਇਨ੍ਹਾਂ ਵਿਅਕਤੀਆਂ ਕੋਲੋਂ ਪੁੱਛਗਿੱਛ ਦੌਰਾਨ ਚਾਰ ਮੋਟਰਸਾਈਕਲ ਅਤੇ ਇੱਕ ਐਕਟਿਵਾ ਸਕੂਟੀ ਬਰਾਮਦ ਹੋਈ। ਇਨ੍ਹਾਂ ਵਿੱਚ ਮੋਟਰਸਾਈਕਲ ਬਜਾਜ ਸੀ ਟੀ 100 ਨੰਬਰ ਪੀਬੀ 25 ਐਫ 4384, ਐਕਟਿਵਾ ਸਕੂਟੀ ਨੰਬਰ ਪੀਬੀ 25 ਐਚ 6486, ਮੋਟਰਸਾਈਕਲ ਬਜਾਜ ਪਲਟੀਨਾ ਨੰਬਰ ਪੀਵੀ 10 ਜੀਐਚ 6648, ਮੋਟਰਸਾਈਕਲ ਬਜਾਜ ਪਲਟੀਨਾ ਨੰਬਰ ਪੀ.ਬੀ. 10 ਡੀ ਐਨ 4172 ਅਤੇ ਇਕ ਸਪਲੈਂਡਰ ਬਿਨਾ ਨੰਬਰ ਮੋਟਰਸਾਈਕਲ ਬਰਾਮਦ ਕੀਤਾ ਗਿਆ।
