ਸਰਕਾਰ ਵੱਲੋਂ ਨਿਰਮਾਣ ਕਾਮਿਆਂ ਦੀ ਅਣਦੇਖੀ ਕਰਨਾ ਮਦਭਾਗਾ- ਕਲਸੀ
ਜੋਧਾਂ, 6 ਦਸੰਬਰ (ਜਗਜੀਤ ਸਿੰਘ )- ਪਿੰਡ ਮਨਸੂਰਾਂ ‘ਚ ਉਸਾਰੀ ਕਿਰਤੀਆਂ ਦੀ ਮੀਟਿੰਗ ਮਿਸਤਰੀ ਦਰਸਣ ਸਿੰਘ ਸੋਨੀ ਦੀ ਪ੍ਰਧਾਨਗੀ ਵਿੱਚ ਹੋਈ। ਮੀਟਿੰਗ ਨੂੰ ਨੂੰ ਸੰਬੋਧਨ ਕਰਨ ਪੁੱਜੇ ਕੰਸ਼ਟਰਕਸ਼ਨ ਵਰਕਰ ਫੈਡਰੇਸ਼ਨ ਆਫ ਇੰਡੀਆਂ ਦੇ ਮੈਂਬਰ ਤੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਕਲਸੀ ਨੇ ਕਿਹਾ ਕਿ 1996 ਤੋਂ ਬਣੇ ਉਸਾਰੀ ਕਾਮਿਆਂ ਦੇ ਕਾਨੂੰਨ ਦਾ ਕਿਰਤੀਆਂ ਨੂੰ ਕੋਈ ਬਹੁਤਾ ਲਾਭ ਨਹੀਂ ਮਿਲ ਸਕਿਆ। ਉਹਨਾਂ ਸਰਕਾਰ ਤੇ ਦੋਸ਼ ਲਗਾਇਆ ਕਿ ਉਸਾਰੀ ਦੇ ਕੰਮ ਵਿੱਚ ਲੱਗੇ ਪੱਚੀ ਲੱਖ ਕਿਰਤੀਆਂ ਵਿੱਚੋਂ ਅਜੇ ਤੱਕ ਸਾਡੇ ਤਿੰਨ ਲੱਖ ਕਿਰਤੀਆਂ ਨੂੰ ਹੀ ਰਜਿਸਟਡ ਕੀਤਾ ਜਾ ਸਕਿਆ ਹੈ। ਉਹਨਾਂ ਕਿਹਾ ਕਿ ਜਦੋਂ ਉਸਾਰੀ ਕਿਰਤੀਆਂ ਦਾ ਜੀਵਨ ਪੱਧਰ ਬੇਹੱਦ ਮਾੜਾ ਹੈ ਉਸ ਸਮੇ ਸਰਕਾਰ ਨੇ ਉਹਨਾ ਦੀ ਮੱਦਦ ਤਾਂ ਕੀ ਕਰਨੀ ਹੈ ਉਲਟਾਂ ਉਹਨਾਂ ਨੂੰ ਰਜਿਸਟਡ ਕਰਨ ਤੋਂ ਵੀ ਆਨਾ ਕਾਨੀ ਕੀਤੀ ਜਾ ਰਹੀ ਹੈ। ਉਹਨਾ ਕਿਹਾ ਕਿ ਉਸਾਰੀ ਕਿਰਤੀਆਂ ਨੂੰ ਲਾਮਬੰਦ ਕਰਕੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਉਹਨਾ ਨੂੰ ਰਜਿਸਟਡ ਕਰਵਾਉਣ ਦੀ ਮੁਹਿੰਮ ਵਿੱਢੇਗੀ। ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਸੁਖਦੇਵ ਸਿੰਘ ਸੁੱਖਾ, ਕਮਲਪ੍ਰੀਤ ਸਿੰਘ, ਹਰਮੇਲ ਸਿੰਘ, ਕਰਮਜੀਤ ਸਿੰਘ, ਮਨਜੀਤ ਸਿੰਘ ਸੋਨੀ, ਚਮਕੌਰ ਸਿੰਘ, ਸਨਦੀਪ ਸਿੰਘ, ਪੱਪਨ ਸਿੰਘ, ਅਵਤਾਰ ਸਿੰਘ ਹੈਰੀ ਆਦਿ ਹਾਜ਼ਰ ਸਨ।