ਐਸਟੀਐਫ ਅਤੇ ਬੀਐਸਐਫ ਦੇ ਸਾਂਝਾ ਆਪ੍ਰੇਸ਼ਨ ਦੌਰਾਨ
ਸਰਹੱਦੀ ਚੌਂਕੀ ਸ਼ਮਸੇਕੇ ਤੋਂ ਜ਼ੀਰੋ ਲਾਈਨ ਨੇਡ਼ਿਓਂ ਬਰਾਮਦ ਹੋਇਆ ਅਸਲਾ
ਫ਼ਿਰੋਜ਼ਪੁਰ 11 (ਬਿਊਰੋ) ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਖ਼ੁਫ਼ੀਆ ਜਾਣਕਾਰੀ ਤਹਿਤ ਬੀ.ਐੱਸ.ਐਫ. ਤੇ ਐੱਸ.ਟੀ.ਐਫ. ਵੱਲੋਂ ਕੀਤੇ ਸਾਂਝੇ ਅਪ੍ਰੇਸ਼ਨ ਦੌਰਾਨ ਸਰਹੱਦੀ ਚੌਂਕੀ ਸ਼ਮਸੇਕੇ ਤੋਂ ਜ਼ੀਰੋ ਲਾਈਨ ਨੇੜਿਉਂ ਵੱਡੀ ਮਾਤਰਾ ਵਿਚ ਹਥਿਆਰਾਂ ਦੀ ਜ਼ਖ਼ੀਰਾ ਬਰਾਮਦ ਕੀਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫੜੇ ਗਏ ਹਥਿਆਰਾਂ ਵਿਚ ਪਾਕਿਸਤਾਨ ਦੀਆਂ ਬਣੀਆਂ 5 ਏ.ਕੇ-47 ਰਾਈਫਲਾਂ ਸਣੇ 10 ਮੈਗਜ਼ੀਨ, ਅਮਰੀਕਾ ਨਿਰਮਤ 3 ਕੋਲਟ-8 ਰਾਈਫਲਾਂ ਸਣੇ 6 ਮੈਗਜ਼ੀਨ ਅਤੇ 5 ਚਾਈਨੀਜ਼ ਪਿਸਤੌਲ ਸਣੇ 10 ਮੈਗਜ਼ੀਨ ਅਤੇ ਵੱਡੀ ਗਿਣਤੀ ਵਿਚ ਗੋਲੀ ਸਿੱਕਾ ਬਰਾਮਦ ਕੀਤਾ ਹੈ।
ਸੂਤਰਾਂ ਮੁਤਾਬਕ ਐਸਟੀਐਫ ਵੱਲੋਂ ਇਸ ਚੀਜ਼ ਦੀ ਘੋਖ ਕੀਤੀ ਜਾ ਰਹੀ ਹੈ ਕਿ ਫਡ਼ਿਆ ਗਿਆ ਅਸਲੇ ਦਾ ਜ਼ਖੀਰਾ ਪੰਜਾਬ ਵਿੱਚ ਅਸ਼ਾਂਤੀ ਫੈਲਾਉਣ ਵਾਸਤੇ ਵਰਤਿਆ ਜਾਣਾ ਸੀ ਯਾ ਫਿਰ ਭਾਰਤ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਇਸ ਦੀ ਵਰਤੋਂ ਹੋਣੀ ਸੀ , ਫੜੇ ਗਏ ਇਸ ਅਸਲੇ ਦੇ ਜ਼ਖੀਰੇ ਤੋਂ ਬਾਅਦ ਖੁਫੀਆ ਤੰਤਰ ਹੋਰ ਸਰਗਰਮ ਹੋ ਗਿਆ ਹੈ