ਫਰੀਦਕੋਟ,(ਅਸ਼ਵਨੀ) : ਵਿਮੁਕਤ ਜਾਤੀਆਂ ਵੱਲੋਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੀ ਕੈਬਨਿਟ ਮੰਤਰੀ ਬਲਜੀਤ ਕੌਰ ਦੇ ਘਰ ਅੱਗੇ ਧਰਨਾ ਜਾਰੀ ਹੈ।ਇਸ ਸਬੰਧੀ ਵਿਮੁਕਤ ਜਾਤੀਆਂ ਦੇ ਸੂਬਾ ਆਗੂ ਸਰਬਨ ਸਿੰਘ ਪੰਜਗਰਾਈਂ,ਜਸਪਾਲ ਸਿੰਘ ਪੰਜਗਰਾਈਂ,ਪ੍ਰਰੀਤਮ ਸਿੰਘ,ਗੁਰਲਾਲ ਸਿੰਘ,ਹਰਬੰਸ ਸਿੰਘ,ਤੇਜਵੀਰ ਸਿੰਘ ਨੇ ਕਿਹਾ ਕਿ ਜਦੋਂ ਤਕ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਵਿਮੁਕਤ ਜਾਤੀਆਂ ਦੇ ਬੇਰੁਜ਼ਗਾਰਾਂ ਤੇ ਹੋਰ ਵਿਭਾਗਾਂ ਵਿਚ ਰਾਖਵੇਂਕਰਨ ਦੇ ਕੋਟੇ ਦੇ ਆਧਾਰ ‘ਤੇ ਨਿਯੁਕਤੀ ਪੱਤਰ ਨਹੀਂ ਦਿੱਤੇ ਜਾਂਦੇ ਤੇ ਵਿਮੁਕਤ ਜਾਤੀਆਂ ਨੂੰ ਮਿਲ ਰਹੇ ਰਾਖਵੇਂਕਰਨ ਦੇ ਵਿਰੁੱਧ 15 ਸਤੰਬਰ 2022 ਨੂੰ ਜਾਰੀ ਹੋਇਆ ਪੱਤਰ ਰੱਦ ਨਹੀਂ ਕੀਤਾ ਜਾਂਦਾ, ਉਸ ਸਮੇਂ ਤਕ ਪੰਜਾਬ ਸਰਕਾਰ ਦੇ ਵਿਧਾਇਕਾਂ ਤੇ ਕੈਬਨਿਟ ਮੰਤਰੀਆਂ ਦਾ ਸਮਾਗਮਾਂ ਵਿਚ ਵਿਰੋਧ ਜਾਰੀ ਰਹੇਗਾ।ਇਸ ਮੌਕੇ ਗਮਦੂਰ ਸਿੰਘ, ਵਿਜੈ ਕੁਮਾਰ, ਮਨਜੀਤ ਸਿੰਘ, ਕਾਲਾ ਸਿੰਘ, ਸੁਖਦੀਪ ਸਿੰਘ, ਬਲਵਿੰਦਰ ਸਿੰਘ, ਨਿਰਵੈਰ ਸਿੰਘ, ਜਸਪਾਲ ਸਿੰਘ, ਪਰਵਿੰਦਰ ਸਿੰਘ, ਤਰਸੇਮ ਸਿੰਘ ਆਦਿ ਹਾਜ਼ਰ ਸਨ।