ਜਗਰਾਉਂ, 25 ਦਸੰਬਰ ( ਬੌਬੀ ਸਹਿਜਲ, ਧਰਮਿੰਦਰ)-30 ਦਿਸੰਬਰ ਨੂੰ ਲੁਧਿਆਣਾ ਜਿਲੇ ਦੇ ਸਾਰੇ ਬਲਾਕਾਂ ਚੋਂ ਕਿਸਾਨ ਜੀਰਾ ਵਿਖੇ ਮਾਲਬਰੋਸ ਸ਼ਰਾਬ ਫੈਕਟਰੀ ਮਨਸੂਰਵਾਲ ਖਿਲਾਫ ਚਲ ਰਹੇ ਸੰਘਰਸ਼ ਮੋਰਚੇ ਵਿਚ ਸ਼ਾਮਲ ਹੋਣਗੇ।ਅੱਜ ਇਥੇ ਬਲਾਕ ਜਗਰਾਂਓ ਦੇ ਵਖ ਵਖ ਪਿੰਡਾਂ ਦੇ ਨੁਮਾਇੰਦਿਆਂ ਦੀ ਮੀਟਿੰਗ ਚ ਇਸ ਸਬੰਧੀ ਫੈਸਲਾ ਲਿਆ ਗਿਆ। ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਅਤੇ ਜਥੇਬੰਦੀ ਦੀ ਸੂਬਾ ਕਮੇਟੀ ਦੀਆਂ ਹਿਦਾਇਤਾਂ ਮੁਤਾਬਕ 30 ਦਿਸੰਬਰ ਨੂੰ ਸਾਰੇ ਹੀ ਬਲਾਕਾਂ ਦੇ ਕਿਸਾਨ ਅਪਣੇ ਅਪਣੇ ਵਾਹਨਾਂ ਤੇ ਸਵੇਰੇ 10 ਵਜੇ ਪਹਿਲਾਂ ਨਾਨਕਸਰ ਮੁੱਖ ਗੇਟ ,ਜੀ ਟੀ ਰੋਡ ਤੇ ਮੋਗਾ ਸਾਈਡ ਇਕੱਤਰ ਹੋਣਗੇ ਤੇ ਉਥੋਂ ਮਨਸੂਰਵਾਲ ਪਿੰਡ ਵਲ ਕੂਚ ਕਰਨਗੇ। 30 ਦਿਸੰਬਰ ਦੀ ਰਾਤ ਅਤੇ ਅਗਲਾ ਪੂਰਾ ਦਿਨ ਜਿਲੇ ਭਰ ਦੇ ਕਿਸਾਨ ਮੋਰਚੇ ਚ ਸਰਗਰਮ ਹਾਜਰੀ ਭਰਨਗੇ।ਉਨਾਂ ਕਿਹਾ ਕਿ ਕਿਸਾਨ ਸੰਘਰਸ਼ ਨੇ ਪੰਜਾਬ ਸਰਕਾਰ ਨੂੰ ਸਾਰੇ ਗ੍ਰਿਫਤਾਰ ਕਿਸਾਨ ਫਿਰੋਜ਼ਪੁਰ ਜੇਲ ਚੋ ਰਿਹਾ ਕਰਨ ਲਈਮਜਬੂਰ ਕੀਤਾ ਹੈ। ਉਨਾਂ ਕਿਹਾ ਕਿ ਸੰਘਰਸ਼ ਦੇ ਜੋਰ ਹੀ ਪੰਜਾਬ ਸਰਕਾਰ ਅਤੇ ਹਾਈਕੋਰਟ ਨੂੰ ਸਖਤੀ ਦਾ ਰਾਹ ਛਡਣਾ ਪਿਆ ਹੈ।ਇਹ ਸੰਘਰਸ਼ ਸ਼ਰਾਬ ਫੈਕਟਰੀ ਬੰਦ ਹੋਣ ਤਕ ਜਾਰੀ ਰਹੇਗਾ ਕਿਸਾਨ ਆਗੂ ਤਰਸੇਮ ਸਿੰਘ ਬੱਸੂਵਾਲ ਅਤੇ ਮਨਦੀਪ ਸਿੰਘ ਭੰਮੀਪੁਰਾ ਨੇ ਕਿਹਾ ਕਿ ਪਹਿਲਾਂ ਅਸੀਂ ਲੰਮੀ ਲੜਾਈ ਲੜ ਕੇ ਜਮੀਨਾਂ ਬਚਾਈਆਂ ਸਨ ਤੇ ਹੁਣ ਪਾਣੀ ਬਚਾਉਣ ਅਤੇ ਧਰਤੀ ਤੇ ਵਾਤਾਵਰਣ ਪਰਦੁਸ਼ਤ ਕਰ ਰਹੇ ਕਾਰਪੋਰੇਟ ਭਜਾਉਣ ਦੀ ਲੜਾਈ ਵੀ ਸਾਂਝਾ ਕਿਸਾਨ ਸੰਘਰਸ਼ ਹਰ ਹਾਲਤ ਜਿੱਤੇਗਾ।ਉਨਾਂ ਕਿਹਾ ਕਿ ਅਸਲ ਵਿਚ ਭਗਵੰਤ ਮਾਨ ਸਰਕਾਰ ਅਪਣੇ ਜਮਾਤੀ ਹਿਤਾਂ ਕਾਰਨ ਕਾਰਪੋਰੇਟਸ਼ਾਹੀ ਨਾਲ ਵਿਗਾੜ ਨਹੀਂ ਚਾਹੁੰਦੀ ਹੈ। ਉਨਾਂ ਕਿਹਾ ਕਿ ਧਰਤੀ
ਹੇਠਲਾ ਪਾਣੀ ਬਚਾਉਣ ਲਈ, ਪਾਣੀ ਗੰਧਲਾ ਹੋਣ ਤੋ ਬਚਾਉਣ ਲਈ ਆਪ ਸਰਕਾਰ ਨੂੰ ਠੋਸ ਪਹਿਲ ਕਦਮੀ ਕਰਨੀ ਪਵੇਗੀ ਨਹੀਂ ਤਾ ਲੋਕ ਦੂਜੀਆਂ ਰਵਾਇਤੀ ਪਾਰਟੀਆਂ ਵਾਂਗ ਆਮ ਆਦਮੀ ਪਾਰਟੀ ਨੂੰ ਵੀ ਮਾਫ ਨਹੀਂ ਕਰਨਗੇ। ਇਸ ਸਮੇਂ ਦੇਵਿੰਦਰ ਸਿੰਘ ਕਾਉਂਕੇ,ਜਗਜੀਤ ਸਿੰਘ ਕਲੇਰ, ਟਹਿਲ ਸਿੰਘ ਅਖਾੜਾ, ਦਲਬੀਰ ਸਿੰਘ ਬੁਰਜ ਕਲਾਲਾ,ਬਲਦੇਵ ਸਿੰਘ ਸੰਧੂ
ਆਦਿ ਆਗੂ ਹਾਜ਼ਰ ਸਨ।
