Home crime ਪੁਲਵਾਮਾ, ਗੰਦਰਬਲ, ਹੰਦਵਾੜਾ ‘ਚ ਮੁਕਾਬਲੇ ‘ਚ 4 ਅੱਤਵਾਦੀ ਕੀਤੇ ਢੇਰ

ਪੁਲਵਾਮਾ, ਗੰਦਰਬਲ, ਹੰਦਵਾੜਾ ‘ਚ ਮੁਕਾਬਲੇ ‘ਚ 4 ਅੱਤਵਾਦੀ ਕੀਤੇ ਢੇਰ

85
0


ਜੰਮੂ-ਕਸ਼ਮੀਰ 12 (ਬਿਊਰੋ) ਜੰਮੂ-ਕਸ਼ਮੀਰ ਪੁਲਿਸ ਨੇ ਸ਼ਨੀਵਾਰ ਸਵੇਰੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਅੱਤਵਾਦ ਵਿਰੋਧੀ ਮੁਹਿੰਮਾਂ ‘ਚ ਚਾਰ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ ਜਦਕਿ ਇਕ ਅੱਤਵਾਦੀ ਨੂੰ ਜ਼ਿੰਦਾ ਫੜ ਲਿਆ ਗਿਆ ਹੈ।ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਵਾਮਾ ਵਿੱਚ ਜੈਸ਼-ਏ-ਮੁਹੰਮਦ ਦੇ ਦੋ ਅੱਤਵਾਦੀਆਂ,ਗੰਦਰਬਲ ਅਤੇ ਹੰਦਵਾੜਾ ਵਿੱਚ ਇੱਕ-ਇੱਕ ਅੱਤਵਾਦੀ ਨੂੰ ਮਾਰ ਦਿੱਤਾ, ਜੋ ਲਸ਼ਕਰ-ਏ-ਤੋਇਬਾ ਦੇ ਸਨ।ਬੀਤੀ ਰਾਤ 4-5 ਥਾਵਾਂ ‘ਤੇ ਸਾਂਝਾ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਸੀ। ਦੱਸ ਦੇਈਏ ਕਿ ਰਾਤ ਤੋਂ ਹੀ ਮੁਕਾਬਲਾ ਚੱਲ ਰਿਹਾ ਹੈ। ਗੰਦਰਬਲ ਜ਼ਿਲ੍ਹੇ ਦੇ ਕਾਉਬਾਗ ਨੈਨੇਰ ਇਲਾਕੇ ਵਿੱਚ ਦੋ ਅੱਤਵਾਦੀ ਫਸੇ ਹੋਏ ਹਨ। ਇਸ ਦੇ ਨਾਲ ਹੀ ਕੁਝ ਹੋਰ ਥਾਵਾਂ ‘ਤੇ ਵੀ ਫੌਜੀ ਕਾਰਵਾਈ ਚੱਲ ਰਹੀ ਹੈ। ਕਸ਼ਮੀਰ ‘ਚ 3 ਮੁਕਾਬਲੇ ‘ਚ 4 ਅੱਤਵਾਦੀ ਮਾਰੇ ਗਏ ਹਨ। ਪੁਲਵਾਮਾ ‘ਚ ਦੋ, ਗੰਦਰਬਲ ਅਤੇ ਹੰਦਵਾੜਾ ‘ਚ ਇਕ-ਇਕ ਅੱਤਵਾਦੀ ਮਾਰੇ ਗਏ ਹਨ। ਕਸ਼ਮੀਰ ਵਿੱਚ ਪੁਲਿਸ ਦੇ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਅੱਜ ਸਵੇਰੇ ਦੱਸਿਆ, “ਅਸੀਂ ਸ਼ੁੱਕਰਵਾਰ ਰਾਤ ਨੂੰ 4-5 ਸਥਾਨਾਂ ‘ਤੇ ਸੰਯੁਕਤ ਅਭਿਆਨ ਚਲਾਇਆ ਸੀ। ਹੁਣ ਤੱਕ ਪੁਲਵਾਮਾ ਵਿੱਚ ਇੱਕ ਪਾਕਿਸਤਾਨੀ ਸਮੇਤ ਜੈਸ਼ ਦੇ ਦੋ ਅੱਤਵਾਦੀ ਮਾਰੇ ਗਏ ਹਨ, ਲਸ਼ਕਰ ਦਾ ਇੱਕ ਅੱਤਵਾਦੀ ਸੀ।ਗੰਦਰਬਲ ਅਤੇ ਹੰਦਵਾੜਾ ਵਿੱਚ ਇੱਕ-ਇੱਕ ਨੂੰ ਮਾਰਿਆ ਗਿਆ ਹੈ। ਹੰਦਵਾੜਾ ਅਤੇ ਪੁਲਵਾਮਾ ਵਿੱਚ ਮੁਕਾਬਲੇ ਹੁਣ ਖਤਮ ਹੋ ਗਏ ਹਨ। ਅਸੀਂ ਇੱਕ ਅੱਤਵਾਦੀ ਨੂੰ ਜ਼ਿੰਦਾ ਵੀ ਗ੍ਰਿਫਤਾਰ ਕੀਤਾ ਹੈ।11 ਮਾਰਚ ਦੀ ਰਾਤ ਨੂੰ ਪੁਲਵਾਮਾ ਦੇ ਚੇਵਾਕਲਾਨ ਇਲਾਕੇ ‘ਚ ਮੁੱਠਭੇੜ ਸ਼ੁਰੂ ਹੋ ਗਈ ਸੀ।ਇਸੇ ਤਰ੍ਹਾਂ, ਅੱਜ ਸਵੇਰੇ ਗੰਦਰਬਲ ਦੇ ਸਰਚ ਖੇਤਰ ਵਿੱਚ ਇੱਕ ਮੁਕਾਬਲਾ ਹੋਇਆ। ਇਸ ਤੋਂ ਇਲਾਵਾ, ਹੰਦਵਾੜਾ ਦੇ ਰਾਜਵਾਰ ਇਲਾਕੇ ਨੇਚਾਮਾ ਵਿੱਚ ਇੱਕ ਮੁਕਾਬਲਾ ਸ਼ੁਰੂ ਹੋ ਗਿਆ ਹੈ, ਪੁਲਿਸ ਨੇ ਦੱਸਿਆ।ਪੁਲਿਸ ਬਲ ਜ਼ਮੀਨ ‘ਤੇ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ। ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here