Home crime ਜਾਨ ਤੋਂ ਮਾਰਨ ਦੇ ਇਰਾਦੇ ਨਾਲ ਗੱਡੀ ਹੇਠ ਕੁਚਲਣ ਦੀ ਕੋਸ਼ਿਸ਼

ਜਾਨ ਤੋਂ ਮਾਰਨ ਦੇ ਇਰਾਦੇ ਨਾਲ ਗੱਡੀ ਹੇਠ ਕੁਚਲਣ ਦੀ ਕੋਸ਼ਿਸ਼

36
0


ਜੋਧਾਂ, 18 ਜੂਨ ( ਬੌਬੀ ਸਹਿਜਲ, ਧਰਮਿੰਦਰ )-ਪੁਰਾਣੀ ਰੰਜਿਸ਼ ਦੇ ਚੱਲਦੇ ਮੋਟਰਸਾਈਕਲ ’ਤੇ ਜਾ ਰਹੇ ਇੱਕ ਵਿਅਕਤੀਆਂ ਨੂੰ ਗੱਡੀ ਨਾਲ ਫੇਟ ਮਾਰ ਕੇ ਮਾਰ ਦੇਣ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ ਥਾਣਾ ਜੋਧਾ ਵਿਖੇ 3 ਵਿਅਕਤੀਆਂ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਏਐਸਆਈ ਬਲਜੀਤ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਵਾਸੀ ਪਿੰਡ ਢੈਪਈ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਉਹ ਇਲੈਕਟਰੀਸ਼ੀਅਨ ਦਾ ਕੰਮ ਕਰਦਾ ਹੈ। ਮੈਂ ਆਪਣੇ ਸਾਥੀ ਦਲਵੀਰ ਸਿੰਘ ਵਾਸੀ ਢੈਪਈ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਸ਼ਾਮ 7 ਵਜੇ ਪੀਰ ਬਾਬਾ ਜੌਹਰ ਵਾਲਾ ਪਿੰਡ ਬੱਦੋਵਾਲ ਗਿਆ ਸੀ। ਉਸ ਸਮੇਂ ਮਨੀ ਅਤੇ ਗੁਰਜੋਤ ਸਿੰਘ ਵਾਸੀ ਪਿੰਡ ਢੈਪਈ ਵੀ ਸਾਡੇ ਨਾਲ ਇਕ ਹੋਰ ਮੋਟਰਸਾਈਕਲ ’ਤੇ ਸਾਡੇ ਨਾਲ ਗਏ ਸਨ। ਉਥੇ ਮੱਥਾ ਟੇਕਣ ਤੋਂ ਬਾਅਦ ਅਸੀਂ ਭਾਈ ਵਾਲਾ ਗੁਰਦੁਆਰਾ ਸਾਹਿਬ ਦੇ ਸਾਹਮਣੇ ਰੁਕ ਗਏ ਅਤੇ ਆਪਣੇ ਪਿੰਡ ਵੱਲ ਚੱਲ ਪਏ। ਜਦੋਂ ਅਸੀਂ ਵਾਪਸ ਜਾ ਰਹੇ ਸੀ ਤਾਂ ਸਾਡੇ ਪਿੰਡ ਦਾ ਕੁਲਵਿੰਦਰ ਸਿੰਘ ਉਰਫ਼ ਨਿੱਕਾ, ਉਸ ਦਾ ਭਰਾ ਹਰਵਿੰਦਰ ਸਿੰਘ ਅਤੇ ਉਸ ਦਾ ਦੋਸਤ ਮਨੀਸ਼ ਬਾਗੜ ਜੋ ਕਿ ਜੋਧਾ ਮਿੱਲ ਦੇ ਕੋਲ ਇੱਕ ਇੰਡੀਕਾ ਵਿਸਟਾ ਕਾਰ ਵਿੱਚ ਸ਼ਰਾਬ ਦੇ ਠੇਕੇ ਅੱਗੇ ਖੜ੍ਹੇ ਸਨ। ਸਾਨੂੰ ਆਉਂਦਾ ਦੇਖ ਉਸ ਨੇ ਆਪਣੀ ਕਾਰ ਸਾਡੇ ਪਿੱਛੇ ਲਾ ਦਿੱਤੀ। ਦਲਬੀਰ ਸਿੰਘ ਦੀ ਉਸ ਨਾਲ ਪਹਿਲਾਂ ਹੀ ਦੁਸ਼ਮਣੀ ਚੱਲ ਰਹੀ ਸੀ ਕਿਉਂਕਿ ਦਲਬੀਰ ਸਿੰਘ ਦੇ ਪਰਿਵਾਰ ਵਾਲਿਆਂ ਨੇ ਉਨਾਂ ਵਿਰੁੱਧ ਜੋਧਾ ਥਾਣੇ ਵਿੱਚ ਘਰ ਵਿੱਚ ਦਾਖਲ ਹੋ ਕੇ ਕੁੱਟਮਾਰ ਕਰਨ ਦਾ ਕੇਸ ਦਰਜ ਕਰਵਾਇਆ ਸੀ। ਉਸਨੇ ਸਾਡਾ ਪਿੱਛਾ ਕੀਤਾ ਅਤੇ ਆਪਣੀ ਕਾਰ ਨਾਲ ਸਾਡੇ ਮੋਟਰਸਾਇਕਿਲ ਨੂੰ ਕਈ ਵਾਰ ਰਸਤੇ ਵਿਚ ਫੇਟ ਮਾਰਨ ਦੀ ਕੋਸ਼ਿਸ਼ ਕੀਤੀ। ਜਦੋਂ ਅਸੀਂ ਰਾਤ 10.30 ਵਜੇ ਦੇ ਕਰੀਬ ਮੇਨ ਰੋਡ ਡਰੇਨ ਨੇੜੇ ਪਹੁੰਚੇ ਤਾਂ ਉਨ੍ਹਾਂ ਨੇ ਮੇਰੇ ਬਾਈਕ ਨੂੰ ਪਿੱਛੇ ਤੋਂ ਤੇਜ਼ ਰਫ਼ਤਾਰ ਕਾਰ ਨਾਲ ਸਾਨੂੰ ਮਾਰਨ ਦੀ ਨੀਅਤ ਨਾਲ ਟੱਕਰ ਮਾਰ ਦਿੱਤੀ। ਜਿਸ ਕਾਰਨ ਸਾਡਾ ਮੋਟਰਸਾਈਕਲ ਨਾਲੇ ਵਿੱਚ ਡਿੱਗ ਗਿਆ। ਦਲਵੀਰ ਸਿੰਘ ਦਾ ਸਿਰ ਡਰੇਨ ਦੇ ਐਂਗਲ ਨਾਲ ਵੱਜਿਆ ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਉਹ ਬੇਹੋਸ਼ ਹੋ ਗਿਆ। ਜਿਸ ਨੂੰ ਦਯਾਨੰਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਮੇਰੀ ਬਾਂਹ ਟੱੁਟ ਗਈ। ਸਾਡੇ ਦੋਸਤ ਜੋ ਦੂਜੀ ਬਾਈਕ ’ਤੇ ਸਵਾਰ ਸਨ, ਉਨ੍ਹਾਂ ਨੂੰ ਵੀ ਸੱਟਾਂ ਲੱਗੀਆਂ। ਇਸ ਸਭ ਦੀ ਰੰਜਿਸ਼ ਵਜਹ ਇਹ ਹੈ ਕਿ ਦਲਵੀਰ ਸਿੰਘ ਦੇ ਚਾਚੇ ਦੇ ਘਰ ’ਤੇ ਇਨ੍ਹਾਂ ਵਲੋਂ ਹਮਲਾ ਕਰ ਦਿੱਤਾ ਸੀ। ਜਿਸ ’ਤੇ ਮਾਮਲਾ ਦਰਜ ਹੋ ਗਿਆ। ਗੁਰਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਕੁਲਵਿੰਦਰ ਸਿੰਘ ਉਰਫ਼ ਨਿੱਕਾ, ਉਸ ਦੇ ਭਰਾ ਹਰਵਿੰਦਰ ਸਿੰਘ ਵਾਸੀ ਪਿੰਡ ਢੈਪਈ ਅਤੇ ਉਸ ਦੇ ਦੋਸਤ ਮਨੀਸ਼ ਬਾਗੜ ਉਰਫ਼ ਸੰਨੀ ਵਾਸੀ ਨਿਊ ਫਤਿਹ ਨਗਰ ਸ਼ਹੀਦ ਭਗਤ ਸਿੰਘ ਨਗਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।

LEAVE A REPLY

Please enter your comment!
Please enter your name here