ਜਗਰਾਉਂ,(ਰਾਜੇਸ਼ ਜੈਨ, ਭਗਵਾਨ ਭੰਗੂ ) : ਡੀਐੱਸਪੀ ਬਣਨ ਲਈ ਇੰਤਜ਼ਾਰ ਕਰ ਰਹੇ ਇੰਸਪੈਕਟਰਾਂ ਨੂੰ ਅਜੇ ਕੁੁਝ ਦਿਨ ਹੋਰ ਉਡੀਕ ਕਰਨੀ ਪਵੇਗੀ। ਪੰਜਾਬ ਦੇ ਡੀਜੀਪੀ ਵੱਲੋਂ ਇਨ੍ਹਾਂ 42 ਇੰਸਪੈਕਟਰਾਂ ਤੇ ਕਿਸੇ ਤਰ੍ਹਾਂ ਦਾ ਕੋਈ ਕੇਸ ਜਾਂ ਇਸੇ ਤਰ੍ਹਾਂ ਦੀ ਜਾਂਚ ਪੈਂਡਿੰਗ ਨਹੀਂ ਬਾਰੇ ਪਹਿਲਾਂ ਰਿਪੋਰਟ ਮੰਗੀ ਹੈ।ਜਾਣਕਾਰੀ ਅਨੁੁਸਾਰ ਪੰਜਾਬ ਭਰ ਦੇ ਸਮੂਹ ਜ਼ਿਲਿ੍ਹਆਂ ‘ਚ ਤਾਇਨਾਤ 42 ਇੰਸਪੈਕਟਰਾਂ ਨੂੰ ਤਰੱਕੀ ਦੇ ਡੀਐੱਸਪੀ ਬਣਾਇਆ ਜਾ ਰਿਹਾ ਹੈ, ਇਸ ਲਈ ਪੰਜਾਬ ਪੁੁਲਿਸ ਦੇ ਮੁੱਖ ਸਕੱਤਰ ਵੱਲੋਂ ਕਮਿਊਨਿਟੀ ਦੇ ਆਧਾਰ ‘ਤੇ ਸੂਚੀ ਤਿਆਰ ਕਰ ਲਈ ਗਈ ਹੈ।ਸੂਚੀ ਤਿਆਰ ਹੋਣ ਤੋਂ ਬਾਅਦ ਇਹ 42 ਇੰਸਪੈਕਟਰ ਡੀਐੱਸਪੀ ਬਨਣ ਲਈ ਆਰਡਰਾਂ ਦਾ ਇੰਤਜ਼ਾਰ ਕਰ ਰਹੇ ਸਨ, ਪਰ ਐਨ ਮੌਕੇ ‘ਤੇ ਡਾਇਰੈਕਟਰ ਜਨਰਲ ਆਫ਼ ਪੁੁਲਿਸ ਪੰਜਾਬ ਵੱਲੋਂ ਸੂਬੇ ਦੇ ਸਮੂਹ ਜ਼ਿਲ੍ਹਾ ਮੁੁਖੀਆਂ ਨੂੰ ਇੱਕ ਪੱਤਰ ਭੇਜ ਕੇ ਜਿਨ੍ਹਾਂ 42 ਇੰਸਪੈਕਟਰਾਂ ਨੂੰ ਤਰੱਕੀ ਦੇ ਕੇ ਡੀਐੱਸਪੀਜ਼ ਬਣਾਇਆ ਜਾਣਾ ਹੈ ਦੇ ਨਾਮਾਂ ਦਾ ਬਕਾਇਦਾ ਜ਼ਿਕਰ ਕਰਦਿਆਂ ਇਨ੍ਹਾਂ ਖ਼ਿਲਾਫ਼ ਕਿਸੇ ਤਰ੍ਹਾਂ ਦੀ ਵਿਭਾਗੀ ਜਾਂਚ, ਵਿਜੀਲੈਂਸ ਜਾਂਚ, ਅਪਰਾਧਿਕ ਕੇਸ, ਸੀਬੀਆਈ ਜਾਂ ਅਦਾਲਤਾਂ ‘ਚ ਕੇਸ ਲੰਬਿਤ ਹੈ ਬਾਰੇ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ।ਸੂਤਰਾਂ ਅਨੁੁਸਾਰ ਇਸ ਸੂਚੀ ‘ਚ ਕੁੁਝ ਇੰਸਪੈਕਟਰ ਅਜਿਹੇ ਵੀ ਹਨ ਜਿਨ੍ਹਾਂ ‘ਤੇ ਕਿਸੇ ਨਾ ਕਿਸੇ ਤਰ੍ਹਾਂ ਵਿਭਾਗੀ ਜਾਂਚ ਜਾ ਕੇਸ ਪੈਂਡਿੰਗ ਹਨ ਅਜਿਹੇ ‘ਚ ਇਨ੍ਹਾਂ ਇੰਸਪੈਕਟਰਾਂ ਨੂੰ ਡੀਐੱਸਪੀ ਬਣਨ ਲਈ ਅਜੇ ਇੰਤਜ਼ਾਰ ਕਰਨਾ ਪਵੇਗਾ। ਜਦ ਤਕ ਉਨ੍ਹਾਂ ਖ਼ਿਲਾਫ਼ ਪੈਂਡਿੰਗ ਜਾਂਚ ਮੁੁਕੰਮਲ ਨਹੀਂ ਹੋ ਜਾਂਦੀ ਤਦ ਤੱਕ ਉਨ੍ਹਾਂ ਨੂੰ ਡੀਐੱਸਪੀ ਦੀ ਸੂਚੀ ‘ਚ ਸ਼ਾਮਲ ਨਹੀਂ ਕੀਤਾ ਜਾਵੇਗਾ।ਪੰਜਾਬ ਭਰ ਦੇ ਜ਼ਿਲਿ੍ਹਆ ‘ਚ ਵੱਖ-ਵੱਖ ਥਾਵਾਂ ‘ਤੇ ਤਾਇਨਾਤ ਇੰਸਪੈਕਟਰ ਬਲਕਾਰ ਸਿੰਘ, ਇੰਸਪੈਕਟਰ ਪਰਦੀਪ ਸਿੰਘ, ਇੰਸਪੈਕਟਰ ਜੀਤ ਸਿੰਘ, ਇੰਸਪੈਕਟਰ ਭੁੁਪਿੰਦਰ ਸਿੰਘ, ਇੰਸਪੈਕਟਰ ਵਿਸ਼ਵ ਨਾਥ, ਇੰਸਪੈਕਟਰ ਗੁੁਰਮੁੁਖ ਸਿੰਘ, ਇੰਸਪੈਕਟਰ ਕਰਨੈਲ ਸਿੰਘ, ਇੰਸਪੈਕਟਰ ਰਾਜ ਕੁੁਮਾਰ, ਇੰਸਪੈਕਟਰ ਗੁੁਰਪਰਤਾਪ ਸਿੰਘ, ਇੰਸਪੈਕਟਰ ਨਵਦੀਪ ਸਿੰਘ, ਇੰਸਪੈਕਟਰ ਵਿਜੈ ਕੁੁਮਾਰ, ਇੰਸਪੈਕਟਰ ਰਾਜੇਸ਼ ਹਸਤਿਰ, ਇੰਸਪੈਕਟਰ ਦਲਬੀਰ ਸਿੰਘ, ਇੰਸਪੈਕਟਰ ਨਛੱਤਰ ਸਿੰਘ, ਇੰਸਪੈਕਟਰ ਸੁੁਖਦੇਵ ਸਿੰਘ, ਇੰਸਪੈਕਟਰ ਨਵਤੇਜ ਸਿੰਘ ਬਾਜਵਾ, ਇੰਸਪੈਕਟਰ ਜਸਵਿੰਦਰ ਸਿੰਘ, ਇੰਸਪੈਕਟਰ ਤਲਵਿੰਦਰ ਕੁੁਮਾਰ, ਇੰਸਪੈਕਟਰ ਸੰਜੀਵ ਕੁੁਮਾਰ, ਇੰਸਪੈਕਟਰ ਗੋਪਾਲ ਕ੍ਰਿਸ਼ਨ, ਇੰਸਪੈਕਟਰ ਰਜੇਸ਼ ਕੁੁਮਾਰ, ਇੰਸਪੈਕਟਰ ਅਮੋਤਪਾਲ ਸਿੰਘ, ਇੰਸਪੈਕਟਰ ਅਮੋਲਕ ਸਿੰਘ, ਇੰਸਪੈਕਟਰ ਮਨਜੀਤ ਸਿੰਘ, ਇੰਸਪੈਕਟਰ ਹਰਜਿੰਦਰ ਸਿੰਘ, ਇੰਸਪੈਕਟਰ ਵਿਨੋਦ ਕੁੁਮਾਰ, ਇੰਸਪੈਕਟਰ ਪਿ੍ਰਤਪਾਲ ਸਿੰਘ, ਇੰਸਪੈਕਟਰ ਜਸਵਿੰਦਰ ਕੁੁਮਾਰ, ਇੰਸਪੈਕਟਰ ਗੁੁਰਪ੍ਰਰੀਤ ਸਿੰਘ,ਇੰਸਪੈਕਟਰ ਜਗਬੀਰ ਸਿੰਘ, ਇੰਸਪੈਕਟਰ ਕੁੁਲਦੀਪ ਸਿੰਘ, ਇੰਸਪੈਕਟਰ ਬਲਜੀਤ ਸਿੰਘ, ਇੰਸਪੈਕਟਰ ਕੁੁਲਵੰਤ ਸਿੰਘ, ਇੰਸਪੈਕਟਰ ਲਵਦੀਪ ਸਿੰਘ ਇੰਸਪੈਕਟਰ ਸ਼ਿਵ ਚੰਦ, ਇੰਸਪੈਕਟਰ ਵਿਜੇ ਕੰਵਰ ਪਾਲ , ਇੰਸਪੈਕਟਰ ਸੁੁਖਦੇਵ ਸਿੰਘ, ਇੰਸਪੈਕਟਰ ਜਸਪਾਲ ਸਿੰਘ, ਇੰਸਪੈਕਟਰ ਸੁੁਖਦੇਵ ਸਿੰਘ, ਇੰਸਪੈਕਟਰ ਜਗਸੀਰ ਸਿੰਘ, ਇੰਸਪੈਕਟਰ ਰਵੇਲ ਸਿੰਘ, ਤੇ ਇੰਸਪੈਕਟਰ ਵਿਨੋਦ ਕੁੁਮਾਰ ਦੇ ਨਾਂ ਸ਼ਾਮਲ ਹਨ।ਜਾਣਕਾਰੀ ਅਨੁਸਾਰ ਡੀਜੀਪੀ ਦਫ਼ਤਰ ਤੋਂ ਜਿਨ੍ਹਾਂ ਇੰਸਪੈਕਟਰਾਂ ਨੂੰ ਤਰੱਕੀ ਦੇ ਕੇ ਡੀਐੱਸਪੀ ਬਣਾਇਆ ਜਾਣਾ ਹੈ, ਉਨ੍ਹਾਂ ਦੀ ਐੱਨਓਸੀ ਮੰਗੀ ਗਈ ਹੈ। ਉਸ ਸੂਚੀ ‘ਚ ਜਗਰਾਓਂ ਜ਼ਿਲ੍ਹੇ ‘ਚ ਤਾਇਨਾਤ ਇੰਸਪੈਕਟਰ ਹਰਜਿੰਦਰ ਸਿੰਘ ਤੇ ਇੰਸਪੈਕਟਰ ਦਲਵੀਰ ਸਿੰਘ ਦੇ ਨਾਂ ਸ਼ਾਮਲ ਹਨ।ਇਨ੍ਹਾਂ ਦੋਵਾਂ ਖ਼ਿਲਾਫ਼ ਕਿਸੇ ਤਰ੍ਹਾਂ ਦੀ ਕੋਈ ਜਾਂਚ ਪੈਂਡਿੰਗ ਨਹੀਂ ਹੈ ਤੇ ਦੋਵੇਂ ਹੀ ਬੇਦਾਗ ਹਨ।