ਸਰਬਜੀਤ ਦੇ ਪਿਤਾ ਨੇ ਕਿਹਾ ਕਿ ਮੇਰੇ ਲੜਕੇ ਨੂੰ ਨਾਜਾਇਜ਼ ਫਸਾਇਆ ਗਿਆ
ਜਗਰਾਓਂ, 27 ਦਸੰਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਜਗਰਾਓਂ ਇਲਾਕੇ ਵਿੱਚ ਵਾਪਰੀਆਂ ਫਿਰੌਤੀ ਮੰਗਣ ਅਤੇ ਧਮਕੀਅਆੰ ਦੇਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਸਥਾਨਕ ਪੁਲੀਸ ਨੇ ਪਿੰਡ ਭੰਮੀਪੁਰਾ ਦੇ ਰਹਿਣ ਵਾਲੇ ਸਰਬਜੀਤ ਸਿੰਘ ਨੂੰ 23 ਦਸੰਬਰ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਅੰਮ੍ਰਿਤਸਰ ਜੇਲ੍ਹ ਤੋਂ ਲਿਆਂਦਾ ਸੀ। ਪੁਲੀਸ ਨੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਲਈ ਚਾਰ ਦਿਨ ਦਾ ਰਿਮਾਂਡ ਹਾਸਲ ਕੀਤਾ ਸੀ ਤਾਂ ਉਸ ਸਮੇਂ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਸਰਬਜੀਤ ਸਿੰਘ ਦੇ ਆਈਐਸਆਈ ਅਤੇ ਖਾਲਿਸਤਾਨੀ ਜਥੇਬੰਦੀਆਂ ਨਾਲ ਸੰਬੰਧ ਹਨ। ਉਹ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਯੋਜਨਾ ਬਣਾ ਰਿਹਾ ਸੀ। ਇਸ ਸਬੰਧੀ ਪੁੱਛਗਿੱਛ ਲਈ ਰਿਮਾਂਡ ਦੀ ਮੰਗ ਕੀਤੀ ਗਈ ਸੀ। ਜਿਸ ਨੂੰ ਅਦਾਲਤ ਨੇ ਚਾਰ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਸੀ। ਇਸ ਰਿਮਾਂਡ ਦੌਰਾਨ ਸਰਬਜੀਤ ਸਿੰਘ ਤੋਂ ਸੀ.ਆਈ.ਏ ਸਟਾਫ਼ ਵਿੱਚ ਉੱਚ ਪੁਲਿਸ ਅਧਿਕਾਰੀਆਂ ਵੱਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਗਈ। ਸੂਤਰਾਂ ਅਨੁਸਾਰ ਪੁਲੀਸ ਸਰਬਜੀਤ ਸਿੰਘ ਦੇ ਅਤਿਵਾਦੀ ਜਥੇਬੰਦੀਆਂ ਜਾਂ ਆਈਐਸਆਈ ਨਾਲ ਸਬੰਧਾਂ ਦਾ ਖ਼ੁਲਾਸਾ ਨਹੀਂ ਕਰ ਸਕੀ ਅਤੇ ਨਾ ਹੀ ਪਿਛਲੇ ਸਮੇਂ ਵਿੱਚ ਜਗਰਾਉਂ ਇਲਾਕੇ ਵਿੱਚ ਵਾਪਰੀਆਂ ਧਮਕੀਆਂ ਦੇਣ ਅਤੇ ਫਿਰੌਤੀ ਮੰਗਣ ਦੀਆਂ ਘਟਨਾਵਾਂ ਨਾਲ ਉਸ ਦਾ ਸਬੰਧ ਸਥਾਪਤ ਹੋ ਸਕਿਆ ਹੈ। ਮੰਗਲਵਾਰ ਨੂੰ ਸਰਬਜੀਤ ਸਿੰਘ ਦਾ ਪੁਲਸ ਰਿਮਾਂਡ ਖਤਮ ਹੋਣ ਤੋਂ ਬਾਅਦ ਉਸ ਨੂੰ ਮੁੜ ਅਦਾਲਤ ’ਚ ਪੇਸ਼ ਕੀਤਾ ਗਿਆ ਅਤੇ ਅਦਾਲਤ ਦੇ ਨਿਰਦੇਸ਼ ’ਤੇ ਉਸ ਨੂੰ ਨਿਆਇਕ ਹਿਰਾਸਤ ’ਚ ਜੇਲ ਭੇਜ ਦਿੱਤਾ ਗਿਆ। ਨਜਾਇਜ਼ ਫਸਾਇਆ ਗਿਆ ਮੇਰੇ ਪੁੱਤਰ ਨੂੰ-ਸਰਬਜੀਤ ਸਿੰਘ ਜਿਸਨੂੰ ਕਿ ਸ਼ਹਿਰ ਦੇ ਲੋਕਾਂ ਨੂੰ ਪਿਛਲੇ ਸਮੇਂ ਤੋਂ ਮਿਲ ਰਹੀਆਂ ਧਮਕੀਆਂ ਅਤੇ ਫਿਰੌਤੀ ਮੰਗਣ ਵਾਲੇ ਮਮਲੇ ਵਿਚ ਛੱਕ ਦੇ ਆਧਾਰ ਤੇ ਪੁੱਛ ਗਿਛ ਲਈ ਅੰਮ੍ਰਿਤਸਰ ਜੇਲ੍ਹ ਵਿੱਚੋਂ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਪ੍ਰੋਡਕਸ਼ਨ ਵਾਰੰਟ ਲੈ ਕੇ ਚਾਰ ਦਿਨ ਦਾ ਰਿਮਾਂਡ ਹਾਸਿਲ ਕਰਨ ਤੋਂ ਬਾਅਦ ਰਿਮਾਂਡ ਜਾ ਸਮਾਂ ਮਾਪਤ ਹੋਣ ਤੇ ਮੰਗਲਵਾਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਸ ਸਮੇਂ ਸਰਬਜੀਤ ਸਿੰਘ ਦੇ ਪਿਤਾ ( ਉਸਦੀ 7 ਸਾਲਾ ਧੀ ਨਾਲ ) ਗੁਰਦੇਵ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਨੂੰ ਪਹਿਲਾਂ ਵੀ ਝੂਠਾ ਫਸਾਇਆ ਗਿਆ ਸੀ। ਉਸ ਦਾ ਕਿਸੇ ਵੀ ਅੱਤਵਾਦੀ ਸੰਗਠਨ ਜਾਂ ਕਿਸੇ ਦੇਸ਼ ਵਿਰੋਧੀ ਏਜੰਸੀ ਨਾਲ ਕੋਈ ਸਬੰਧ ਨਹੀਂ ਹੈ ਅਤੇ ਹੁਣ ਉਸ ਨੂੰ ਇੱਕ ਵੱਡੇ ਗੈਂਗਸਟਰ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਪਰ ਉਸ ਦਾ ਅਜਿਹੀਆਂ ਗਤੀਵਿਧੀਆਂ ਨਾਲ ਕੋਈ ਸਬੰਧ ਨਹੀਂ ਹੈ। ਸਭ ਤੋਂ ਪਹਿਲਾਂ ਉਸ ਨੂੰ ਉਸ ਦੇ ਸਹੁਰਿਆਂ ਨਾਲ ਅਣਬਣ ਹੋਣ ਕਾਰਨ ਉਸਦੇ ਸਹੁਰੇ ਪਰਿਵਾਰ ਦੇ ਇਕ ਨਜ਼ਦੀਕੀ ਵਲੋਂ ਪਿਸਤੌਲ ਦੇ ਕੇ ਫਸਾਇਆ ਗਿਆ ਸੀ। ਹੁਣ ਉਸ ਨੂੰ ਵੱਡਾ ਗੈਂਗਸਟਰ ਕਿਹਾ ਜਾ ਰਿਹਾ ਹੈ, ਜਦਕਿ ਮੇਰਾ ਲੜਕਾ ਅਜਿਹਾ ਨਹੀਂ ਹੈ।