ਜਗਰਾਉਂ : 28 ਦਸੰਬਰ ( ਵਿਕਾਸ ਮਠਾੜੂ ) -ਗੁਰਦੁਆਰਾ ਪ੍ਰਬੰੰਧਕ ਕਮੇਟੀ ਬੋਦਲਵਾਲਾ ਵਲੋਂ ਸ਼ਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮੱਰਪਿਤ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਪਿੰਡ ਦੇ ਵੱਖ-ਵੱਖ ਪੜਾਵਾਂ ਤੇ ਪਰਿਕਰਮਾ ਕਰਦਾ ਹੋਇਆ ਮੰਗਲਾ ਇਨਕਲੇਵ ਪਹੁੰਚਿਆ। ਇਥੇ ਨਗਰ ਨਿਵਾਸੀਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪੰਜ ਪਿਆਰਿਆਂ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ। ਇਨਕਲੇਵ ਦੇ ਮੁੱਖ ਪਾਰਕ ਦੇ ਨੇੜੇ ਪੰਡਾਲ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਇਕੱਤਰਤਾ ਕੀਤੀ। ਕਵੀਸ਼ਰੀ ਜੱਥੇ ਨੇ ਸ਼ਾਹਿਬਜ਼ਾਦਿਆਂ ਦੀ ਸ਼ਹੀਦੀ ਪ੍ਰਸੰਗ ਸੁਣਾਇਆ ਅਤੇ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਅਤੇ ਸ਼ਾਹਿਬਜ਼ਾਦਿਆਂ ਤੇ ਸਿੰਘਾਂ ਦੀ ਸ਼ਹੀਦੀ ਬਾਰੇ ਜਾਣੂ ਕਰਵਾਇਆ। ਇਸ ਮੌਕੇ ਤੇ ਧਰਮ ਸਿੰਘ ਬੋਦਲਵਾਲਾ, ਕੁਲਜੀਤ ਸਿੰਘ ਚੀਮਾ, ਪ੍ਰੀਤ ਮਹਿੰਦਰ ਲੁਹਾਰਾ, ਸਵਰਨਜੀਤ ਸਿੰਘ, ਹਰਵਿੰਦਰ ਸਿੰਘ ਦਿੱਲੀ ਵਾਲੇ, ਨਰਿੰਦਰ ਕੁਮਾਰ, ਹਰਜਿੰਦਰ ਸਿੰਘ ਬੰਗਸੀਪੁਰਾ, ਲਛਮਣ ਸਿੰਘ ਬੋਦਲਵਾਲਾ, ਜਗਰਾਮ ਸਿੰਘ, ਅਨਮੋਲ ਢੋਲਣ, ਜਰਨੈਲ ਸਿੰਘ ਭਿੰਡਰ, ਪਵਨ ਸਿਵੀਆਂ, ਹਰਮਨ ਸਿਵੀਆਂ, ਮਾਸਟਰ ਅਮਰਦੀਪ ਸਿੰਘ ਨੇ ਇਲਾਕਾ ਨਿਵਾਸਿਆਂ ਦੇ ਸਹਿਯੋਗ ਨਾਲ ਸੇਵਾ ਕੀਤੀ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਂਟ ਕੀਤੇ। ਇਸ ਮੌਕੇ ਤੇ ਇਨਕਲੇਵ ਮਾਲਕ ਰਮਨ ਕੁਮਾਰ ਮੰਗਲਾ, ਲੱਕੀ ਮੰਗਲਾ ਨੇ ਸੇਵਾ ਕਰਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ।