ਜਗਰਾਉਂ, 29 ਦਸੰਬਰ ( ਬੌਬੀ ਸਹਿਜਲ, ਧਰਮਿੰਦਰ )-ਆਟੋ ਚਾਲਕ ਦੀ ਕੁੱਟਮਾਰ ਕਰਨ ਤੋਂ ਬਾਅਦ ਉਸਦਾ ਆਟੋ ਖੋਹ ਕੇ ਫ਼ਰਾਰ ਹੋਏ ਲੁਟੇਰਿਆਂ ਨੇ ਪੁਲਿਸ ਦੀ ਚੌਕਸੀ ਨੂੰ ਦੇਖਦਿਆਂ ਆਟੋ ਨੂੰ ਝਾੜੀਆਂ ਵਿੱਚ ਸੁੱਟ ਦਿੱਤਾ। ਜਿਸ ਨੂੰ ਪੁਲਿਸ ਨੇ ਬਰਾਮਦ ਕਰਕੇ ਉਸਦੇ ਮਾਲਕ ਦੇ ਹਵਾਲੇ ਕਰ ਦਿੱਤਾ ਹੈ। ਬੱਸ ਸਟੈਂਡ ਪੁਲੀਸ ਚੌਕੀ ਦੇ ਇੰਚਾਰਜ ਏਐਸਆਈ ਗੁਰਸੇਵਕ ਸਿੰਘ ਨੇ ਦੱਸਿਆ ਕਿ ਆਟੋ ਚਾਲਕ ਉਮੇਦ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਗੜ੍ਹਵਾਲ ਗਾਰਡ ਤਹਿਸੀਲ ਉੱਤਰਕਾਸ਼ੀ ਜ਼ਿਲ੍ਹਾ ਚਿਨਿਆਲੀਸੌਰ ਜ਼ਿਲ੍ਹਾ ਉੱਤਰਾਖੰਡ, ਮੌਜੂਦਾ ਵਾਸੀ ਸਰਾਭਾ ਨਗਰ ਜ਼ਿਲ੍ਹਾ ਲੁਧਿਆਣਾ ਨੇ ਆਰਤੀ ਚੌਕ ਤੋਂ ਲੁਧਿਆਣਾ ਤੋਂ ਜਗਰਾਉਂ ਜਾਣ ਲਈ ਪੰਜ ਵਿਅਕਤੀ ਉਸ ਦਾ ਆਟੋ ਕਿਰਾਏ ’ਤੇ ਲੈ ਕੇ ਆਏ ਸਨ। ਉਨ੍ਹਾਂ ਉਸ ਦੀ ਕੁੱਟਮਾਰ ਕੀਤੀ ਅਤੇ ਜਗਰਾਉਂ ਰਾਜਾ ਢਾਬੇ ਨੇੜੇ ਉਸ ਦਾ ਆਟੋ ਖੋਹ ਕੇ ਫ਼ਰਾਰ ਹੋ ਗਏ। ਉਮੇਦ ਸਿੰਘ ਵੱਲੋਂ ਦਿੱਤੀ ਸੂਚਨਾ ’ਤੇ ਪੁਲੀਸ ਨੇ ਲੁਟੇਰਿਆਂ ’ਤੇ ਪੂਰਾ ਦਬਾਅ ਪਾਇਆ ਹੋਇਆ ਸੀ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਸੀ। ਪੁਲਿਸ ਨੂੰ ਇਹ ਆਟੋ ਡਾ: ਹਰੀ ਸਿੰਘ ਰੋਡ ’ਤੇ ਇਕ ਸੁੰਨਸਾਨ ਜਗ੍ਹਾ ਝਾੜੀਆਂ ਦੇ ਵਿਚਕਾਰ ਛੁਪੇ ਹੋਏ ਮਿਲਿਆ। ਉਨਾਂ ਕਿਹਾ ਕਿ ਆਟੋ ਚਾਲਕ ਦੀ ਕੁੱਟਮਾਰ ਕਰਕੇ ਫਰਾਰ ਹੋਣ ਵਾਲੇ ਵਿਅਕਤੀਆਂ ਦਾ ਅਜੇ ਤੱਕ ਪੁਲੀਸ ਨੂੰ ਕੋਈ ਸੁਰਾਗ ਹਾਸਿਲ ਨਹੀਂ ਹੋਇਆ।
