Home crime ਬੰਬੀਹਾ ਗਰੁੱਪ ਨੇ ਲਈ ਪਿੰਡ ਬਾਰਦੇਕੇ ‘ਚ ਕੀਤੇ ਕਤਲ ਦੀ ਜ਼ਿੰਮੇਵਾਰੀ

ਬੰਬੀਹਾ ਗਰੁੱਪ ਨੇ ਲਈ ਪਿੰਡ ਬਾਰਦੇਕੇ ‘ਚ ਕੀਤੇ ਕਤਲ ਦੀ ਜ਼ਿੰਮੇਵਾਰੀ

92
0


 ਜਗਰਾਉਂ, 4 ਜਨਵਰੀ ( ਹਰਵਿੰਦਰ ਸਿੰਘ ਸੱਗੂ )– ਅੱਜ ਦੁਪਹਿਰ ਪਿੰਡ ਬਰਦੇਕੇ ‘ਚ 50 ਸਾਲਾ ਪਰਮਜੀਤ ਸਿੰਘ ਨੂੰ ਉਸਦੇ ਘਰ ‘ਚ ਦਾਖਲ ਹੋ ਕੇ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ‘ਚ ਉਸ ਸਮੇਂ ਨਵਾਂ ਮੋੜ ਆਇਆ ਜਦੋਂ ਦੇਰ ਰਾਤ ਸੋਸ਼ਲ ਮੀਡੀਆ ‘ਤੇ ਗੈਂਗਸਟਰ ਬੰਬੀਹਾ ਗਰੁੱਪ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ।  ਅਰਸ਼ ਡਾਲਾ ਨਾਂ ਦੇ ਵਿਅਕਤੀ ਵੱਲੋਂ ਸੋਸ਼ਲ ਮੀਡੀਆ ‘ਤੇ ਪਾਈ ਪੋਸਟ ‘ਚ ਕਿਹਾ ਗਿਆ ਹੈ ਕਿ ਇਨ੍ਹਾਂ ਨੇ ਮੇਰੇ ਛੋਟੇ ਭਰਾ ਦਿਲਪ੍ਰੀਤ ਧਾਲੀਵਾਲ ਮੀਨੀਆ ਨੂੰ ਇੰਨਾ ਤੰਗ ਪ੍ਰੇਸ਼ਾਨ ਕੀਤਾ ਕਿ ਉਹ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਗਿਆ।ਅੱਜ ਅਸੀਂ ਉਸ ਦੀ ਮੌਤ ਦਾ ਬਦਲਾ ਲੈ ਲਿਆ ਹੈ।  ਇਹ ਤਾਂ ਸ਼ੁਰੂਆਤ ਹੈ। ਭਵਿੱਖ ਵਿੱਚ ਜੇਕਰ ਕਿਸੇ ਦੇ ਮਨ ਵਿੱਚ ਕੋਈ ਸ਼ੱਕ ਹੈ ਤਾਂ ਉਹ ਵੀ ਦੂਰ ਕੀਤਾ ਜਾਵੇਗਾ। ਗੌਰਤਲਬ ਹੈ ਕਿ ਪਿੰਡ ਬਾਰਦੇਕੇ ਦੇ ਪਰਮਜੀਤ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਪਿੱਛੇ ਮੋਗਾ ਜ਼ਿਲ੍ਹੇ ਦੇ ਪਿੰਡ ਮੀਨੀਆ ਦਾ ਸਬੰਧ ਸਾਹਮਣੇ ਆ ਰਿਹਾ ਹੈ।  ਪਰਮਜੀਤ ਸਿੰਘ ਨੇ ਆਪਣੀ ਭਾਣਜੀ ਦਾ ਰਿਸ਼ਤਾ ਦਿਲਪ੍ਰੀਤ ਸਿੰਘ ਧਾਲੀਵਾਲ ਵਾਸੀ ਮੀਨੀਆ ਨਾਲ ਤੈਅ ਕੀਤਾ ਸੀ।  ਕੁਝ ਸਮੇਂ ਬਾਅਦ ਲੜਕੀ ਦੇ ਪਰਿਵਾਰ ਵਾਲਿਆਂ ਨੇ ਕਿਸੇ ਕਾਰਨ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਜਿਸ ਕਾਰਨ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਦਿਲਪ੍ਰੀਤ ਸਿੰਘ ਮੀਨੀਆ ਨੇ ਖੁਦਕੁਸ਼ੀ ਕਰ ਲਈ ਅਤੇ ਉਸ ਦੀ ਮੌਤ ਲਈ ਉਸ ਦਾ ਪਰਿਵਾਰ ਪਰਮਜੀਤ ਸਿੰਘ ਦੇ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ।  ਜਿਸ ਕਾਰਨ ਅੱਜ ਦਿਨ ਦਿਹਾੜੇ ਪਰਮਜੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।  ਇਸ ਤੋਂ ਪਹਿਲਾਂ ਪੁਲੀਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।  ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਹਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਕਤਲ ਦੇ ਕੁਝ ਸਮੇਂ ਬਾਅਦ ਹੀ ਕਿਸੇ ਗੈਂਗਸਟਰ ਗਰੁੱਪ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ।  ਇਸ ਪੋਸਟ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।  ਜੋ ਹਕੀਕਤ ਸਾਹਮਣੇ ਆਵੇਗੀ ਉਸ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here