ਜਗਰਾਉਂ, 5 ਜਨਵਰੀ ( ਵਿਕਾਸ ਮਠਾੜੂ, ਅਸ਼ਵਨੀ)-ਪੰਜਾਬ ਸਰਕਾਰ ਵਲੋਂ ਸਰਦੀ ਵੱਧਣ ਦੇ ਕਾਰਨ ਸਰਦੀਆਂ ਦੀਆਂ ਛੁੱਟੀਆਂ ਵਿੱਚ ਵਾਧਾ ਹੋਣ ਉਪਰੰਤ ਸਪਰਿੰਗ ਡਿਊ ਸਕੂਲ ਨਾਨਕਸਰ ਨੇ 2 ਜਨਵਰੀ ਤੋਂ ਆਨਲਾਈਨ ਕਲਾਸਾਂ ਦੀ ਸਹੂਲਤ ਬੱਚਿਆਂ ਨੂੰ ਦੇਣੀ ਸ਼ੁਰੂ ਕਰ ਦਿੱਤੀ ਸੀ।ਜਿਸਦਾ ਮੁੱਖ ਮੰਤਵ ਬੱਚਿਆਂ ਨੂੰ ਪੜਾਈ ਨਾਲ ਜੋੜੀ ਰੱਖਣਾ ਅਤੇ ਅੰਤਿਮ ਪੇਪਰਾਂ ਵਿੱਚ ਸਮਾਂ ਘੱਟ ਰਹਿਣ ਕਾਰਨ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਅਤੇ ਬੱਚੇ ਪੇਪਰਾਂ ਦੀ ਤਿਆਰੀ ਅਸਾਨੀ ਨਾਲ ਕਰ ਸਕਣ।ਪ੍ਰਿੰਸੀਪਲ ਨਵਨੀਤ ਚੌਹਾਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਪਰਿੰਗ ਡਿਊ ਸਕੂਲ ਨਾਨਕਸਰ ਨੂੰ ਪੂਰੀ ਤਰਾਂ ਡਿਜੀਟਲ ਕਰ ਦਿੱਤਾ ਗਿਆ ਹੈ, ਤਾਂ ਜੋ ਬੱਚੇ ਸਕੂਲ ਵਿੱਚ ਕਲਾਸਾਂ ਲਗਾਉਣ ਦੇ ਨਾਲ—ਨਾਲ ਅਤੇ ਛੁੱਟੀਆਂ ਦੌਰਾਨ ਆਨ—ਲਾਈਨ ਕਲਾਸਾਂ ਨਾਲ ਜੁੜੇ ਰਹਿਣ।ਵਾਇਸ ਪ੍ਰਿੰਸੀਪਲ ਬੇਅੰਤ ਬਾਵਾ ਨੇ ਬੱਚਿਆਂ ਦੇ ਫਾਈਨਲ ਪੇਪਰ ਜੋ ਫਰਵਰੀ ਵਿੱਚ ਹੋਣੇ ਹਨ। ਉਹਨਾਂ ਸਬੰਧੀ ਡੇਟ—ਸ਼ੀਟ ਆ ਚੁੱਕੀ ਹੈ ਅਤੇ ਸੀ.ਬੀ.ਐਸ.ਈ ਬੋਰਡ ਨੇ ਵਿਸ਼ਿਆਂ ਦੇ ਪ੍ਰੈਕਟੀਕਲ ਦੀਆਂ ਤਾਰੀਕਾਂ ਵੀ ਤੈਅ ਕਰ ਦਿੱਤੀਆ ਹਨ।ਇਸ ਲਈ ਛੁੱਟੀਆਂ ਦੇ ਵਾਧੇ ਨੂੰ ਦੇਖਦੇ ਹੋਏ ਆਨ—ਲਾਈਨ ਕਲਾਸਾਂ ਦਾ ਪ੍ਰਬੰਧ ਕੀਤਾ ਹੈ। ਜਿਸ ਵਿੱਚ ਬੱਚੇ ਪੂਰੇ ਉਤਸ਼ਾਹ ਨਾਲ ਪੜਾਈ ਕਰ ਰਹੇ ਹਨ। ਇਸ ਦੌਰਾਨ ਸਕੂਲ ਮੈਨੇਜਮੈਂਟ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਅਤੇ ਮੈਨੇਜਰ ਮਨਦੀਪ ਚੌਹਾਨ ਨੇ ਆਨ—ਲਾਈਨ ਕਲਾਸਾਂ ਉੱਪਰ ਤਸੱਲੀ ਜਾਹਿਰ ਕਰਦਿਆਂ ਸਮੁੱਚੇ ਸਟਾਫ ਦੀ ਪ੍ਰਸ਼ੰਸ਼ਾ ਕੀਤੀ।