ਜਗਰਾਉਂ , 5 ਜਨਵਰੀ ( ਰਾਜਨ ਜੈਨ)-ਗ਼ਰੀਬੀ ਰੇਖਾ ਤੋਂ ਹੇਠਾਂ ਜੀਅ ਰਹੇ ਇੱਕੋ ਪਰਿਵਾਰ ਦੇ ਤਿੰਨਾਂ ਬੱਚਿਆਂ ਦੇ ਇਲਾਜ ਲਈ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਬੱਚਿਆਂ ਦੇ ਪਿਤਾ ਗੁਰਚਰਨ ਸਿੰਘ ਨੇ ਕਿਹਾ ਕਿ ਮੇਰੇ ਪਰਿਵਾਰ ਚ ਛੇ ਜੀ ਸਨ ਮੇਰੀ ਇੱਕ ਲੜਕੀ ਬਿਮਾਰ ਰਹਿੰਦੀ ਸੀ ਜਿਸ ਦਾ ਮੇਰੇ ਤੋਂ ਇਲਾਜ ਨਾ ਕਰਵਾਉਣ ਦੇ ਕਾਰਨ ਸਵਾਸਾਂ ਦੀ ਪੂੰਜੀ ਖ਼ਤਮ ਕਰ ਗਈ ਅਤੇ ਉਸ ਤੋਂ ਬਾਅਦ ਦੂਸਰੀ ਕੁੜੀ ਵੀ ਗ਼ਰੀਬੀ ਦੀ ਰੇਖਾ ਦੇ ਚਲਦਿਆਂ ਮੇਰੇ ਤੋਂ ਇਲਾਜ ਨਾ ਕਰਵਾਇਆ ਜਾਣ ਕਾਰਨ ਸਵਾਸਾਂ ਦੀ ਪੂੰਜੀ ਹਾਰ ਗਈ ।ਹੁਣ ਗੁਰਪ੍ਰੀਤ ਨਾਮਕ ਮੇਰਾ ਇੱਕ ਲੜਕਾ ਹੈ ਉਸ ਨੂੰ ਵੀ ਦੌਰੇ ਪੈਂਦੇ ਹਨ ਮੈਂ ਇੱਕ ਦਿਹਾੜੀਦਾਰ ਆਦਮੀ ਹਾਂ ਇਨ੍ਹਾਂ ਦੇ ਇਲਾਜ ਕਰਵਾਉਣ ਚ ਅਸਮਰੱਥ ਹਾਂ ਕੋਈ ਮੇਰੇ ਬੱਚਿਆਂ ਦਾ ਇਲਾਜ ਕਰਾਉਣ ਚ ਮੇਰੀ ਮਦਦ ਕਰੇ ।ਸਾਡੀ ਟੀਮ ਵੱਲੋਂ ਗੁਰਚਰਨ ਸਿੰਘ ਘਰ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਘਰ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ ਬੱਚਿਆਂ ਵੱਲੋਂ ਕਿਹਾ ਗਿਆ ਕਿ ਸਾਨੂੰ ਜ਼ਹਿਰ ਦੇ ਦਿਓ ਅਸੀਂ ਨਹੀਂ ਜਿਊਣਾ ਚਾਹੁੰਦੇ ।ਗੁਰਚਰਨ ਸਿੰਘ ਨੇ ਕਿਹਾ ਕਿ ਮੈਂ ਦਿਹਾੜੀ ਕਰਦਾ ਸੀ। ਮੈਂ ਵੀ ਗੰਭੀਰ ਬਿਮਾਰੀ ਨਾਲ ਪੀੜਤ ਹੋਣ ਕਾਰਣ ਦਿਹਾੜੀ ਵੀ ਨਹੀਂ ਕਰ ਸਕਦਾ । ਜਿਸ ਨਾਲ ਮੇਰੇ ਪਰਿਵਾਰ ਦਾ ਗੁਜ਼ਾਰਾ ਨਹੀਂ ਹੁੰਦਾ ਹੁਣ ਤਾਂ ਇਹੋ ਜਿਹੀ ਹਾਲਤ ਬਣੀ ਹੋਈ ਹੈ ਕਿ ਕਿਸੇ ਵੇਲੇ ਤਾਂ ਭੁੱਖੇ ਹੀ ਸੌਣਾ ਪੈਂਦਾ ਹੈ । ਜਿਸ ਦਿਨ ਮਜਬੂਰੀ ਕਾਰਨ ਕੋਈ ਕੰਮ ਕਰ ਲੈਂਦਾ ਹਾਂ ਤਾਂ ਉਸ ਦਿਨ ਬੱਚਿਆਂ ਨੂੰ ਰੋਟੀ ਖਵਾ ਦਿੰਦਾ ਹਾਂ, ਨਹੀਂ ਤਾਂ ਭੁੱਖੇ ਪੇਟ ਗੁਜ਼ਾਰਾ ਕਰਨਾ ਪੈਂਦਾ ਹੈ । ਗੁਰਚਰਨ ਸਿੰਘ ਦਾ ਕਹਿਣਾ ਹੈ ਕਿ ਮੈਂ ਆਪਣੇ ਬੱਚਿਆਂ ਦੇ ਇਲਾਜ ਲਈ ਹਸਪਤਾਲ ਵਿਚ ਵੀ ਜਾ ਚੁੱਕਾ ਹਾਂ ਪਰ ਹਸਪਤਾਲ ਦੇ ਖਰਚੇ ਤੋਂ ਡਰਦਾ ਹੋਇਆ ਮੈਂ ਵਾਪਸ ਮੁੜ ਆਉਂਦਾ ਹਾਂ। ਉਨ੍ਹਾਂ ਕਿਹਾ ਕਿ ਮੈਂ ਮਾਣਯੋਗ ਡਿਪਟੀ ਕਮਿਸ਼ਨਰ ਪੰਜਾਬ ਸਰਕਾਰ ਅਤੇ ਹਰ ਕੋਈ ਉੱਚ ਅਧਿਕਾਰੀਆਂ ਨੂੰ ਚਿੱਠੀਆਂ ਭੇਜ ਚੁੱਕਾ ਹਾਂ ਪਰ ਅਜੇ ਤੱਕ ਕੋਈ ਵੀ ਜਵਾਬ ਨਹੀਂ ਆਇਆ ।ਜਗਰਾਉਂ ਦੀਆਂ ਕਈ ਨਾਮਵਰ ਸੁਸਾਇਟੀਆਂ ਵੀ ਘਰ ਆਈਆਂ ਪਰ ਸਭ ਨੇ ਵਾਅਦੇ ਹੀ ਕੀਤੇ ਪਰ ਕਿਸੇ ਨੇ ਮੇਰੀ ਬਾਂਹ ਨਾ ਫੜੀ।ਪਰਿਵਾਰ ਦੀ ਮੁਖੀ ਗੁਰਚਰਨ ਸਿੰਘ ਦਾ ਕਹਿਣਾ ਹੈ ਕਿ ਜੇ ਕੋਈ ਸਾਡੀ ਮਦਦ ਕਰ ਸਕਦਾ ਹੋਵੇ ਤਾਂ ਇਨ੍ਹਾਂ ਨੰਬਰਾਂ ਤੇ ਸੰਪਰਕ ਸਕਦਾ ਹੈ ,8847674650, 9855485554
