ਜਗਰਾੳ, 6 ਜਨਵਰੀ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਗੁਰੂ ਨਾਨਕ ਸਹਾਰਾ ਸੁਸਾਇਟੀ ਜਗਰਾਉ ਵਲੋਂ ਚੇਅਰਮੈਨ ਗੁਰਮੇਲ ਸਿੰਘ ਢਿਲੋਂ(ਯੁ.ਕੇ) ਅਤੇ ਪ੍ਰਧਾਨ ਕੈਪਟਨ ਨਰੇਸ਼ ਵਰਮਾ ਦੀ ਯੋਗ ਅਗਵਾਈ ਹੇਠ 165ਵਾਂ ਸਵ: ਸੰਸਾਰ ਚੰਦ ਵਰਮਾ ਯਾਦਗਾਰੀ ਮਹੀਨਾਵਾਰ ਪੈਨਸ਼ਨ ਅਤੇ ਰਾਸ਼ਨ ਵੰਡ ਸਮਾਰੋਹ ਡਾ:ਚੱਕਰਵਰਤੀ ਹਸਪਤਾਲ, ਜਗਰਾੳ ਵਿਖੇ ਕਰਵਾਇਆ ਗਿਆ।ਇਸ ਮੋਕੇ ਡਾ: ਅਮਿਤ ਚੱਕਰਵਰਤੀ ਨੇ ਅਪਣੀ ਮਾਤਾ ਸ਼੍ਰੀਮਤੀ ਭਾਰਤੀ, ਪਤਨੀ ਡਾ:ਦਿਲਪ੍ਰੀਤ ਕੋਰ, ਅਤੇ ਬੇਟੇ ਵੀਵਾਨ ਚੱਕਰਵਰਤੀ ਦੇ ਨਾਲ ਅਪਣੇ ਪਿਤਾ ਸਵ: ਡਾ: ਮਿਲਨ ਚੱਕਰਵਰਤੀ ਦੀ ਬਰਸੀ ਤੇ ਉਨਾਂ ਦੀ ਯਾਦ ਵਿੱਚ ਗੁਰੂ ਨਾਨਕ ਸਹਾਰਾ ਸੁਸਾਇਟੀ ਜਗਰਾੳ ਦੇ 26 ਬਜੁਰਗਾਂ ਨੂੰ ਇਕ ਮਹੀਨੇ ਦੀ ਪੈਨਸ਼ਨ ਅਤੇ ਰਾਸ਼ਨ ਵੰਡਿਆ। ਇਸ ਮੌਕ ਉਨਾਂ ਸਾਰੇ ਬਜੁਰਗਾਂ ਨੂੰ ਅਪਣੇ ਹੱਥੀ ਲੰਗਰ ਵੀ ਛਕਾਇਆ। ਸਾਰੇ ਬਜੁਰਗਾਂ ਨੇ ਡਾ: ਚੱਕਰਵਰਤੀ ਦੀ ਸੇਵਾ ਭਾਵਨਾ ਦੇਖਦੇ ਹੋਏ ਭਰਪੂਰ ਆਸ਼ੀਰਵਾਦ ਦਿੱਤਾ।ਇਸ ਮੋਕੇ ਡਾ: ਅਮਿਤ ਚੱਕਰਵਰਤੀ ਦੇ ਬੇਟੇ ਡਾ: ਵੀਵਾਨ ਚੱਕਰਵਰਤੀ ਨੇ ਅਪਣੇ ਦਾਦਾ ਨੂੰ ਯਾਦ ਕਰਦੇ ਹੋਏ ਭਾਵਪੂਰਨ ਸ਼ਬਦਾ ਨਾਲ ਸ਼ਰਧਾਂਜਲੀ ਭੇਂਟ ਕੀਤੀ। ਇਸ ਮੋਕੇ ਵਿਸ਼ੇਸ਼ ਮਹਿਮਾਨ ਦੇ ਤੋਰ ਤੇ ਪਹੁੰਚੇ ਐਸ ਐਚ ੳ ਸਿਟੀ ਇੰਦਰਜੀਤ ਸਿੰਘ , ਚੇਅਰਮੈਨ ਰਾਜ ਕੁਮਾਰ ਭੱਲਾ, ਪ੍ਰਿੰਸੀਪਲ ਬ੍ਰਿਜ ਮੋਹਨ ਬਬੱਰ,ਚੀਫ ਮੈਨੇਜਰ ਸੁਨੀਲ ਕੁਮਾਰ ਸਿੰਗਲਾ(ਐਸ.ਬੀ.ਆਈ), ਰੋਟੇਰੀਅਨ ਦਿਨੇਸ਼ ਮਲਹੋਤਰਾ, ਵਰਿੰਦਰ ਬਾਂਸਲ,ਐਡਵੋਕੇਟ ਨਵੀਨ ਗੁਪਤਾ, ਸੁਰੇਸ਼ ਸਿੰਗਲਾ, ਜਤਿੰਦਰ ਬਾਂਸਲ, ਯੋਗੇਸ਼ ਛਾਬੜਾ, ਸਤਪਾਲ ਸਿੰਘ ਦੇਹੜਕਾ ਅਤੇ ਸਟਾਫ ਨੇ ਡਾ: ਚੱਕਰਵਰਤੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਂਘਾ ਕੀਤੀ। ਇਸ ਮੋਕੇ ਅਜ ਡਾ: ਅਮਿਤ ਚੱਕਰਵਰਤੀ ਨੇ ਅਪਣੇ ਪਿਤਾ ਸਵ:ਡਾ: ਮਿਲਨ ਚਕਰਵਰਤੀ ਦੀ ਯਾਦ ਵਿੱਚ ਸਾਰੇ ਮਰੀਜਾ ਦੀ ੳ.ਪੀ.ਡੀ ਫਰੀ ਕੀਤੀ। ਇਸ ਮੋਕੇ ਮੰਚ ਸੰਚਾਲਨ ਕੈਪਟਨ ਨਰੇਸ਼ ਵਰਮਾ ਨੇ ਹਮੇਸ਼ਾ ਦੀ ਤਰਾਂ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ।
