ਜਗਰਾਉਂ 10 ਜਨਵਰੀ ( ਭਗਵਾਨ ਭੰਗੂ )- ਰੋਜ਼ੀ ਰੋਟੀ ਦੀ ਭਾਲ ‘ਚ ਹਾਂਗਕਾਂਗ ਗਈ ਪਿੰਡ ਭੰਮੀਪੁਰਾ ਦੇ ਕਿਰਤੀ ਪਰਿਵਾਰ ਦੀ ਕਿਰਨਜੋਤ ਕੌਰ ਦੇ ਦੇਹਾਂਤ ‘ਤੇ ਸਾਬਕਾ ਵਿਧਾਇਕ ਐਸ ਆਰ ਕਲੇਰ ਉਚੇਚੇ ਤੌਰ ‘ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ।ਇਸ ਮੌਕੇ ਕਲੇਰ ਨੇ ਮ੍ਰਿਤਕ ਕਿਰਨਜੋਤ ਕੌਰ ਦੇ ਪਿਤਾ ਜਸਵੰਤ ਸਿੰਘ ਤੇ ਮਾਤਾ ਜਸਵੀਰ ਕੌਰ ਨਾਲ ਦੁੱਖ ਸਾਂਝਾ ਕਰਦਿਆਂ ਕੀਤਾ।ਇਸ ਮੌਕੇ ਕਲੇਰ ਨੇ ਆਖਿਆ ਕਿ ਬੇਟੀ ਕਿਰਨਜੋਤ ਕੌਰ ਪਰਿਵਾਰ ਦਾ ਵੱਡਾ ਸਹਾਰਾ ਸੀ ਜਿਸਦੇ ਤੁਰ ਜਾਣ ਨਾਲ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ।ਇਸ ਮੌਕੇ ਮ੍ਰਿਤਕ ਦੇ ਬਾਪ ਜਸਵੰਤ ਸਿੰਘ ਤੇ ਮਾਤਾ ਜਸਵੀਰ ਕੌਰ ਨੇ ਭਰੇ ਮਨ ਦੱਸਿਆ ਕਿ ਉਨ੍ਹਾਂ ਬੇਹੱਦ ਚਾਵਾਂ ਨਾਲ ਆਪਣੀ ਧੀ ਨੂੰ ਇਸ ਕਰਕੇ ਤੋਰਿਆ ਸੀ ਕਿ ਉਨ੍ਹਾਂ ਨੂੰ ਆਰਥਿਕ ਤੌਰ ‘ਤੇ ਹੁਲਾਰਾ ਮਿਲੇਗਾ ਪ੍ਰੰਤੂ ਇਸ ਅਣਹੋਣੀ ਨੇ ਉਨ੍ਹਾਂ ਨੂੰ ਧੁਰ ਅੰਦਰ ਤੱਕ ਤੋੜ ਕੇ ਰੱਖ ਦਿੱਤਾ ਹੈ।ਇਸ ਮੌਕੇ ਉਨ੍ਹਾਂ ਨਾਲ ਸਰਕਲ ਪ੍ਰਧਾਨ ਪ੍ਰਮਿੰਦਰ ਸਿੰਘ ਚੀਮਾ, ਪ੍ਰਧਾਨ ਬੂਟਾ ਸਿੰਘ, ਅਵਤਾਰ ਸਿੰਘ, ਜਗਦੀਸ਼ ਸਿੰਘ ਤੇ ਹੋਰ ਹਾਜ਼ਰ ਸਨ।
