ਜਗਰਾਉਂ, 10 ਜਨਵਰੀ ( ਮੋਹਿਤ ਜੈਨ)-ਲੋਕ ਸੇਵਾ ਸੁਸਾਇਟੀ ਵੱਲੋਂ ‘ਡਾਇਟੈਟਿਕਸ ਦਿਵਸ’ ਮੌਕੇ ਐੱਸ ਬੀ ਬੀ ਐੱਸ ਖ਼ਾਲਸਾ ਲਾਹੌਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਦਿਆਰਥੀਆਂ ਨੂੰ ਪੌਸ਼ਟਿਕ ਖ਼ੁਰਾਕ ਸਬੰਧੀ ਸੈਮੀਨਾਰ ਲਗਾਇਆ ਗਿਆ| ਲੋਕ ਸੇਵਾ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਸਰਪ੍ਰਸਤ ਰਾਜਿੰਦਰ ਜੈਨ, ਪ੍ਰਧਾਨ ਕੰਵਲ ਕੱਕੜ ਦੀ ਅਗਵਾਈ ਹੇਠ ਇੰਡੀਅਨ ਡਾਈਟੇਟਿਕਸ ਐਸੋਸੀਏਸ਼ਨ ਆਈਡੀਏ ਪੰਜਾਬ ਚੈਪਟਰ ਦੇ ਸਹਿਯੋਗ ਨਾਲ ‘ਡਾਇਟੈਟਿਕਸ ਦਿਵਸ’ ਮੌਕੇ ਕਰਵਾਏ ਸੈਮੀਨਾਰ ਵਿਚ ਡਾਇਟੀਸ਼ੀਅਨ ਨੀਨਾ ਮਿੱਤਲ ਨੇ ਵਿਦਿਆਰਥੀਆਂ ਨੂੰ ਤੰਦਰੁਸਤ ਸਿਹਤ ਲਈ ਪੌਸ਼ਟਿਕ ਭੋਜਨ ਦਾ ਸੇਵਨ ਕਰਨ ਦੇ ਜਿੱਥੇ ਨੁਕਤੇ ਸਾਂਝੇ ਕੀਤੇ ਉੱਥੇ ਆਪਣਾ ਖਾਣ ਪੀਣ ਦਾ ਤਰੀਕੇ ਨੂੰ ਸਹੀ ਕਰਨ ਦੀ ਅਪੀਲ ਵੀ ਕੀਤੀ| ਉਨ੍ਹਾਂ ਕਿਹਾ ਕਿ ਖਾਣ ਪਾਣ ਤੇ ਤੌਰ ਤਰੀਕੇ ਦਾ ਸਾਡੀ ਸਿਹਤ ’ਤੇ ਬਹੁਤ ਅਸਰ ਹੁੰਦਾ ਹੈ ਅਤੇ ਚੰਗੀ ਖ਼ੁਰਾਕ ਦੇ ਨਾਲ ਰੋਜ਼ਾਨਾ ਦੀ ਕਸਰਤ ਬਹੁਤ ਜ਼ਰੂਰੀ ਹੈ| ਉਨ੍ਹਾਂ ਦੱਸਿਆ ਕਿ ਬਹੁਤ ਸਾਰੀਆਂ ਅਜਿਹੀਆਂ ਬਿਮਾਰੀਆਂ ਹਨ ਜਿਨ੍ਹਾਂ ਤੋਂ ਪਰਹੇਜ਼ ਕਰਨ ਨਾਲ ਬਚਿਆ ਜਾ ਸਕਦਾ ਹੈ| ਉਨ੍ਹਾਂ ਵਿਦਿਆਰਥੀਆਂ ਨਾਲ ਕਈ ਦੇਸੀ ਨੁਕਤੇ ਵੀ ਸਾਂਝੇ ਕੀਤੇ ਜਿਸ ਨਾਲ ਬਿਮਾਰੀਆਂ ਨੂੰ ਬਚਿਆ ਜਾ ਸਕੇ| ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਤੇ ਸੁਸਾਇਟੀ ਦੇ ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ ਨੇ ਨੀਨਾ ਮਿੱਤਲ ਦਾ ਵਿਦਿਆਰਥੀਆਂ ਨੂੰ ਅਨਮੋਲ ਜਾਣਕਾਰੀ ਦੇਣ ’ਤੇ ਧੰਨਵਾਦ ਕੀਤਾ| ਇਸ ਮੌਕੇ ਸੁਸਾਇਟੀ ਵੱਲੋਂ ਡਾਇਟੀਸ਼ੀਅਨ ਨੀਨਾ ਮਿੱਤਲ ਦਾ ਸਨਮਾਨ ਵੀ ਕੀਤਾ ਗਿਆ| ਇਸ ਮੌਕੇ ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ, ਪੀ ਆਰ ਓ ਸੁਖਦੇਵ ਗਰਗ ਤੇ ਨੀਰਜ ਮਿੱਤਲ, ਸੀਨੀਅਰ ਮੀਤ ਪ੍ਰਧਾਨ ਮਨੋਹਰ ਸਿੰਘ ਟੱਕਰ, ਰਾਜਿੰਦਰ ਜੈਨ ਕਾਕਾ, ਮੁਕੇਸ਼ ਗੁਪਤਾ, ਪ੍ਰਵੀਨ ਮਿੱਤਲ, ਪ੍ਰੇਮ ਬਾਂਸਲ, ਅਨਿਲ ਮਲਹੋਤਰਾ, ਆਰ ਕੇ ਗੋਇਲ, ਸੁਖਜਿੰਦਰ ਸਿੰਘ ਢਿੱਲੋਂ, ਵਿਜੇ ਗਰਗ, ਰੋਹਿਤ ਅਰੋੜਾ, ਮਾਸਟਰ ਰਛਪਾਲ ਸਿੰਘ, ਜੈ ਪਾਲ ਕੌਰ ਅਤੇ ਸਕੂਲ ਦਾ ਸਟਾਫ਼ ਹਾਜ਼ਰ ਸੀ|