Home crime ਪਿੰਡ ਡੱਲਾ ਨਹਿਰ ਕੋਲ ਕੱਸੀ ‘ਚ ਡਿੱਗੀ ਕਾਰ, ਕਾਰ ਸਵਾਰ ਵਾਲ-ਵਾਲ ਬਚੇ

ਪਿੰਡ ਡੱਲਾ ਨਹਿਰ ਕੋਲ ਕੱਸੀ ‘ਚ ਡਿੱਗੀ ਕਾਰ, ਕਾਰ ਸਵਾਰ ਵਾਲ-ਵਾਲ ਬਚੇ

75
0


ਚਾਰ ਦਿਨ ਪਹਿਲਾਂ ਇਸੇ ਥਾਂ ਨੇੜੇ ਇੱਕ ਕਾਰ ਨਹਿਰ ਵਿੱਚ ਸੀ ਡਿੱਗੀ,  ਦੋ ਨੌਜਵਾਨਾਂ ਦੀ ਹੋਈ ਸੀ ਮੌਤ 

ਜਗਰਾਉਂ , 11 ਜਨਵਰੀ ( ਰਾਜੇਸ਼ ਜੈਨ, ਭਗਵਾਨ ਭੰਗੂ)– ਇੱਥੋਂ ਨੇੜਲੇ ਪਿੰਡ ਮੱਲਾ ਅਤੇ ਡੱਲਾ ਨਹਿਰ ਵਿੱਚ 4 ਦਿਨ ਪਹਿਲਾਂ ਜਨਮ ਦਿਨ ਦੀ ਪਾਰਟੀ ਤੋਂ ਵਾਪਸ ਆ ਰਹੇ ਪਿੰਡ ਲੱਖਾ ਦੇ ਨੌਜਵਾਨਾਂ ਦੀ ਕਾਰ ਬੇਕਾਬੂ ਹੋ ਕੇ ਡਿੱਗ ਗਈ ਸੀ।  ਜਿਸ ਵਿੱਚ 4 ਨੌਜਵਾਨ ਸਨ।  ਜਿਨ੍ਹਾਂ ‘ਚੋਂ 2 ਦੀ ਮੌਕੇ ‘ਤੇ ਹੀ ਬਚਾਅ ਹੋ ਗਈ ਅਤੇ 2 ਦੀ ਮੌਤ ਹੋ ਗਈ। ਹੁਣ ਇਸੇ ਜਗ੍ਹਾ ਨੇੜੇ ਮੰਗਲਵਾਰ ਰਾਤ ਕਰੀਬ 1 ਵਜੇ ਖੇਤਾਂ ਨੂੰ ਪਾਣੀ ਲਾਉਣ ਲਈ ਬਣਾਈ ਹੋਈ ਕੱਸੀ ਵਿੱਚ ਇੱਕ ਹੋਰ ਕਾਰ ਡਿੱਗ ਗਈ।  ਜਿਸ ਵਿੱਚ 4 ਨੌਜਵਾਨ ਸਨ, ਜੋ ਕਿ ਮੋਗਾ ਦੇ ਵਸਨੀਕ ਦੱਸੇ ਜਾਂਦੇ ਹਨ ਅਤੇ ਚਾਰੇ ਨੌਜਵਾਨ ਟੋਇਟਾ ਲੀਵਾ ਕਾਰ ਕਿਰਾਏ ‘ਤੇ ਲੈ ਕੇ ਦੁਬਈ ਜਾਣ ਲਈ ਏਅਰਪੋਰਟ ਜਾ ਰਹੇ ਸਨ।  ਪਿੰਡ ਡੱਲਾ ਦੇ ਲੋਕਾਂ ਨੂੰ ਜਦੋਂ ਉਨ੍ਹਾਂ ਦੀ ਗੱਡੀ ਦੇ ਹਾਦਸੇ ਦਾ ਪਤਾ ਲੱਗਾ ਤਾਂ ਪਿੰਡ ਦੀ ਸਰਪੰਚ ਦੇ ਪਤੀ ਰਣਧੀਰ ਸਿੰਘ ਧੀਰਾ ਸਮੇਤ ਹੋਰ ਪਿੰਡ ਵਾਸੀਆਂ ਨੇ ਮੌਕੇ ‘ਤੇ ਪਹੁੰਚ ਕੇ ਟਰੈਕਟਰ ਦੀ ਮਦਦ ਨਾਲ ਉਨ੍ਹਾਂ ਦੀ ਗੱਡੀ ਨੂੰ ਕੱਸੀ ਵਿੱਚੋਂ  ਵਾਲੀ ਬਾਹਰ ਕੱਢਿਆ।  ਇਸ ਕੰਮ ਵਿੱਚ 3 ਘੰਟੇ ਦਾ ਸਮਾਂ ਲੱਗਾ।ਖੁਸ਼ਕਿਸਮਤੀ ਨਾਲ ਉਸ ਦੀ ਗੱਡੀ ਦਾ ਜ਼ਿਆਦਾ ਨੁਕਸਾਨ ਨਹੀਂ ਹੋਇਆ ਅਤੇ ਨੌਜਵਾਨ ਵੀ ਵਾਲ-ਵਾਲ ਬਚ ਗਏ।  ਰਣਧੀਰ ਸਿੰਘ ਨੇ ਦੱਸਿਆ ਕਿ ਇਹ ਨੌਜਵਾਨ ਮੋਗਾ ਤੋਂ ਕਾਰ ‘ਚ ਮੈਪ ਲਗਾ ਕੇ ਜਾ ਰਹੇ ਸਨ , ਪਰ ਉਹ ਰੂਮੀ ਤੋਂ ਕਮਾਲਪੁਰਾ ਹੁੰਦੇ ਹੋਏ ਰਸਤਾ ਭਟਕ ਗਏ ਅਤੇ ਡੱਲੇ ਪਹੁੰਚ ਗਏ। ਉਥੇ ਕੱਸੀ ਦੇ ਨਜ਼ਦੀਕ ਕੂਹਣੀ ਮੋੜ ਹੋਣ ਕਰਕੇ ਧੁੰਦ ਕਾਰਨ ਸਹੀ ਰਸਤੇ ਦਾ ਪਤਾ ਨਹੀਂ ਲੱਗ ਸਕਿਆ ਅਤੇ ਉਨ੍ਹਾਂ ਦੀ ਕਾਰ ਕੱਸੀ ‘ਚ ਜਾ ਡਿੱਗੀ। ਗਨੀਮਤ ਇਹ ਰਹੀ ਕਿ ਕਾਰ ਕੱਸੀ ਦੇ ਕਿਨਾਰੇ ਹੀ ਅਟਕ ਗਈ। ਜੇਕਰ ਕਾਰ ਕੱਸੀ ਵਿੱਚ ਪਲਟ ਜਾਂਦੀ ਤਾਂ ਵੱਡਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀ।  ਉਨ੍ਹਾਂ ਦੱਸਿਆ ਕਿ ਕਾਰ ‘ਚ ਸਫਰ ਕਰ ਰਹੇ ਨੌਜਵਾਨਾਂ ਦੀ ਫਲਾਈਟ ਟਾਈਮ ਹੋ ਰਿਹਾ ਸੀ, ਇਸ ਲਈ ਉਨ੍ਹਾਂ ਨੂੰ ਤੁਰੰਤ ਕਾਰ ਬਾਹਰ ਕੱਢ ਕੇ ਰਵਾਨਾ ਕਰ ਦਿੱਤਾ ਗਿਆ।  ਰਣਧੀਰ ਸਿੰਘ ਨੇ ਦੱਸਿਆ ਕਿ ਇਸ ਕੱਸੀ ’ਤੇ ਕੋਈ ਬੈਰੀਕੇਡ ਨਹੀਂ ਲਗਾਇਆ ਗਿਆ ਹੈ ਅਤੇ ਇਸ ਦਾ ਕਿਨਾਰਾ ਬਿਲਕੁਲ ਜ਼ਮੀਨੀ ਪੱਧਰ ’ਤੇ ਹੀ ਹੈ।  ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਹਿਰ ਅਤੇ ਕੱਸੀ ਦੇ ਨਾਲ-ਨਾਲ ਬੈਰੀਗੇਡ ਲਗਾਏ ਜਾਣ ਅਤੇ ਉਨ੍ਹਾਂ ‘ਤੇ ਰਿਫਲੈਕਟਰ ਲਗਾਏ ਜਾਣ ਤਾਂ ਜੋ ਰਾਤ ਸਮੇਂ ਅਤੇ ਧੁੰਦ ਵਿਚ ਰਾਹਗੀਰਾਂ ਨੂੰ ਪਤਾ ਲੱਗ ਸਕੇ |

LEAVE A REPLY

Please enter your comment!
Please enter your name here