Home Chandigrah ਨਾਂ ਮੈਂ ਕੋਈ ਝੂਠ ਬੋਲਿਆ..?ਸਿਰਸਾ ਕਟਿਹਰੇ ਵਿਚ

ਨਾਂ ਮੈਂ ਕੋਈ ਝੂਠ ਬੋਲਿਆ..?
ਸਿਰਸਾ ਕਟਿਹਰੇ ਵਿਚ

40
0


ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਪੁੱਤਰ ਦਵਿੰਦਰ ਪ੍ਰਤਾਪ ਸਿੰਘ ਤੋਮਰ ਨਾਲ ਕਰੋੜਾਂ ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਸੁਰਖੀਆਂ ’ਚ ਹਨ। ਇਸ ਲੈਣ ਦੇਣ ਦੇ ਸੰਬੰਧ ਵਿਚ ਜਿੱਥੇ ਸਮੇਂ ’ਤੇ ਲਗਾਤਾਰ ਤਿੰਨ ਵੀਡੀਓ ਵਾਇਰਲ ਹੋਏ, ਉਥੇ ਦਵਿੰਦਰ ਪ੍ਰਤਾਪ ਸਿੰਘ ਤੋਮਰ ਦੀ ਕੈਨੇਡਾ ’ਚ ਬੈਠੇ ਜਗਮਨਦੀਪ ਸਿੰਘ ਨਾਲ ਹੋਈ ਗੱਲਬਾਤ ਨੇ ਜਿੱਥੇ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਸਿਆਸੀ ਤੌਰ ’ਤੇ ਘੇਰਿਆ ਹੈ, ਉੱਥੇ ਹੀ ਜਗਮਨਦੀਪ ਸਿੰਘ ਦੀ ਦਵਿੰਦਰ ਪ੍ਰਤਾਪ ਨਾਲ ਪੈਸਿਆਂ ਦਾ ਲੈਣ-ਦੇਣ ਕਰਨ ਸਮੇਂ ਮਨਜਿੰਦਰ ਸਿੰਘ ਸਿਰਸਾ ਦੀ ਭੂਮਿਕਾ ਦਾ ਵੀ ਖੁਲਾਸਾ ਕੀਤਾ ਤਾਂ ਸਿਰਸਾ ਸਿਆਸੀ ਵਿਵਾਦ ਵਿ ਚ ਘਿਰ ਗਏ ਅਤੇ ਵਿਰੋਧੀ ਇਸ ਮਾਮਲੇ ਨੂੰ ਲੈ ਕੇ ਜਿਥੇ ਉੱਚ ਪੱਧਰੀ ਜਾਂਚ ਗੀ ਮੰਗ ਕਰ ਰਹੇ ਹਨ ਉਥੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਅਤੇ ਕੇਂਦਰੀ ਏਜੰਸੀਆਂ ਤੇ ਵੀ ਸਵਾਲ ਖੜੇ ਕਰ ਰਹੇ ਹਨ। ਜਗਮਨਦੀਪ ਸਿੰਘ ਨੇ ਇਸ ਮਾਮਲੇ ਵਿਚ ਖੁਦ ਸਾਹਮਣੇ ਆ ਕੇ ਕਿਹਾ ਕਿ ਕਨੇਡਾ ਵਿਚ ਗਾਂਜੇ ਦੀ ਖੇਤੀ ਕਰਗਾ ਹੈ। ਦਵਿੰਦਰ ਪ੍ਰਤਾਪ ਸਿੰਘ ਨਾਲ ਉਸਦੀ ਪੁਰਾਣੀ ਪਹਿਚਾਣ ਹੈ ਅਤੇ ਦਵਿੰਦਰ ਪ੍ਰਤਾਪ ਸਿੰਘ ਨੇ ਗਾਂਜੇ ਦੀ ਖੇਤੀ ਵਿਚ ਪੈਸਾ ਇਨਵੈਸਟ ਕਰਨ ਦੀ ਇੱਛਾ ਜਾਹਿਰ ਕੀਤੀ ਅਤੇ ਉਸਨੂੰ ਪੈਸੇ ਭੇਜੇ। ਪਹਿਲਾਂ ਇਹ ਸਕੈਂਡਲ ਥੋੜੇ ਪੈਸਿਆਂ ਦਾ ਕਿਹਾ ਜਾ ਰਿਹਾ ਸੀ ਪਰ ਜਗਮਨਦੀਪ ਸਿੰਘ ਨੇ ਇਹ ਕਹਿ ਕੇ ਸਨਸਨੀ ਫੈਲਾ ਦਿਤੀ ਕਿ ਇਹ ਲੈਣ ਦੇਣ ਦਸ ਹਜਾਰ ਕਰੋੜ ਰੁਪਏ ਦਾ ਹੈ। ਪੈਸੇ ਉਸਨੂੰ ਮਨਜਿੰਦਰ ਸਿੰਘ ਸਿਰਸਾ ਰਾਹੀਂ ਭੇਜੇ ਗਏ। ਇਹ ਬਹੁਤ ਵੱਡੀ ਗੱਲ ਹੈ ਅਤੇ ਇਹ ਪਹਿਲੀ ਵਾਰ ਹੈ ਕਿ ਕਿਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਸ ਤਰ੍ਹਾਂ ਨਸ਼ੇ ਦੇ ਕਾਰੋਬਾਰ ਲਈ ਗੈਰ ਕਾਨੂੰਨੀ ਢੰਗ ਰਾਹੀਂ ਪੈਸੇ ਭੇਜਣ ਦਾ ਕੰਮ ਕੀਤਾ ਹੋਵੇ। ਜਦਕਿ ਦੂਜੇ ਪਾਸੇ ਮਨਜਿੰਦਰ ਸਿੰਘ ਸਿਰਸਾ ਇਹ ਕਹਿ ਕੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਸ ’ਤੇ 10 ਹਜਾਰ ਕਰੋੜ ਦੇ ਲੈਣ-ਦੇਣ ਦਾ ਦੋਸ਼ ਹੈ ਜਦੋਂ ਕਿ ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ 130 ਕਰੋੜ ਦਾ ਹੈ। ਹੁਣ ਜਗਮਨਦੀਪ ਸਿੰਘ ਅਤੇ ਮਨਜਿੰਦਰ ਸਿੰਘ ਸਿਰਸਾ ਵਿਚਕਾਰ ਕੌਣ ਸਹੀ ਹੈ ਅਤੇ ਕੌਣ ਗਲਤ ਹੈ ਇਹ ਸਮਾਂ ਦੱਸੇਗਾ, ਪਰ ਮਾਮਲੇ ਦੀ ਗੰਭੀਰਤਾ ਕਾਰਨ ਮਨਜਿੰਦਰ ਸਿੰਘ ਸਿਰਸਾ ਇੱਕ ਵਾਰ ਜ਼ਰੂਰ ਕਟਹਿਰੇ ਵਿੱਚ ਖੜੇ ਹੋਏ ਹਨ। ਤੁਹਾਨੂੰ ਯਾਦ ਹੋਵੇਗਾ ਕਿ ਕੁਝ ਸਮਾਂ ਪਹਿਲਾਂ ਮਨਜਿੰਦਰ ਸਿੰਘ ਸਿਰਸਾ ਸਟੇਜਾਂ ਤੇ ਖੜੇ ਹੋ ਕੇ ਬੜੀ ਗਰਮਜੋਸ਼ੀ ਨਾਲ ਇਹ ਕਿਹਾ ਕਰਦੇ ਸਨ ਕਿ ਭਾਰਤੀ ਜਨਤਾ ਪਾਰਟੀ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ ਅਤੇ ਉਹ ਸਮਝਦੀ ਹੈ ਕਿ ਸਿਰਸਾ ਭਾਜਪਾ ਵਿਚ ਚਲੇ ਜਾਣਗੇ, ਪਰ ਸਿਰਸਾ ਸਿਰ ਤਾਂ ਕਟਵਾ ਸਕਦਾ ਹੈ ਪਰ ਝੁਕ ਨਹੀਂ ਸਕਦਾ। ਕਦੇ ਵੀ ਭਾਜਪਾ ਵਿਚ ਸ਼ਾਮਲ ਨਹੀਂ ਹੋਵੇਗਾ। ਪਰ ਉਸ ਤੋਂ ਕੁਝ ਸਮੇਂ ਬਾਅਦ ਹੀ ਮਨਜਿੰਦਰ ਸਿੰਘ ਸਿਰਸਾ ਡਰ ਵੀ ਗਏ, ਝੁਕ ਵੀ ਗਏ ਅਤੇ ਭਾਜਪਾ ਵਿਚ ਸ਼ਾਮਲ ਹੋ ਗਏ। ਹੁਣ ਉਹ ਭਾਜਪਾ ਲੀਡਰਸ਼ਿਪ ਦੀਆਂ ਤਾਰੀਫਾਂ ਕਰਦੇ ਨਹੀਂ ਥੱਕਦੇ। ਹੁਣ ਉਹ ਆਪਣੇ ਆਪ ਨੂੰ ਭਾਜਪਾ ਦਾ ਵੱਡਾ ਨੇਤਾ ਸਮਝਦੇ ਹਨ ਅਤੇ ਭਾਜਪਾ ਦੇ ਸਪੋਕਸਮੈਨ ਵਜੋਂ ਦਲੀਲਾਂ ਦਿੰਦੇ ਨਜ਼ਰ ਆਉਂਦੇ ਹਨ। ਉਨ੍ਹਾਂ ਨੂੰ ਭਾਜਪਾ ਦੀ ਹਰ ਗਤੀਵਿਧੀ ਦੇਸ਼ ਨੂੰ ਅੱਗੇ ਲਿਜਾਣ ਵਾਲੀ ਜਾਪਦੀ ਹੈ। ਹੁਣ ਜਿਸ ਤਰ੍ਹਾਂ ਦੇਸ਼ ਦੀਆਂ ਵਿਰੋਧੀ ਪਾਰਟੀਆਂ ਆਮ ਤੌਰ ’ਤੇ ਇਹ ਕਹਿੰਦੀਆਂ ਹਨ ਕਿ ਭਾਜਪਾ ਇੱਕ ਅਜਿਹੀ ਵਾਸ਼ਿੰਗ ਮਸ਼ੀਨ ਹੈ ਜੋ ਕਿ ਵੱਡੇ ਤੋਂ ਵੱਡੇ ਭ੍ਰਿਸ਼ਟਾਚਾਰੀ ਅਤੇ ਅਪਰਾਧਿਕ ਅਕਸ ਵਾਲੇ ਨੇਤਾ ਨੂੰ ਵੀ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਦੁੱਧ ਧੋਤਾ ਕਰ ਦਿੰਦੀ ਹੈ। ਜਿਹੜੀਆਂ ਏਜੰਸੀਆਂ ਕਿਸੇ ਨੇਤਾ ਖਿਲਾਫ ਸਬੂਤਾਂ ਦਾ ਬੰਡਲ ਚੁੱਕ ਕੇ ਉਸਨੂੰ ਭਾਲ ਰਹੀਆਂ ਹੁੰਦੀਆਂ ਹਨ ਉਹ ਸਭ ਏਜੰਸੀਆਂ ਉਸਦੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਖਾਮੋਸ਼ ਹੋ ਜਾਂਦੀਆਂ ਹਨ ਅਤੇ ਉਹ ਸਾਰੇ ਸਬੂਤ ਅਚਾਨਕ ਗਾਇਬ ਹੋ ਜਾਂਦੇ ਹਨ। ਭਾਜਪਾ ਵਿੱਚ ਸ਼ਾਮਲ ਹੁੰਦੇ ਹੀ ਸਾਰੀਆਂ ਏਜੰਸੀਆਂ ਚੁੱਪ ਹੋ ਜਾਂਦੀਆਂ ਹਨ। ਜਿੱਥੇ ਸਿਰਸਾ ਦੇ ਅਚਾਨਕ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ, ਭਾਜਪਾ ਦੀ ਤਾਰੀਫ਼ ਕਰਨ ਦਾ ਕਾਰਨ ਵੀ ਹੁਣ ਚਰਚਾ ਵਿੱਚ ਹੈ। ਇਸ ਵੱਡੇ ਮਾਮਲੇ ਦੇ ਸੁਰਖੀਆਂ ਵਿਚ ਆਉਣ ਨਾਲ ਹੁਣ ਸੀ.ਬੀ.ਆਈ ਅਤੇ ਈ.ਡੀ. ਨਰਗੀਆਂ ਏਜੰਸੀਆਂ ਨੂੰ ਵੀ ਸਰਗਰਮ ਹੋ ਜਾਣਾ ਚਾਹੀਦਾ ਸੀ ਅਤੇ ਸਿਰਸਾ ਅਤੇ ਦਵਿੰਦਰ ਪ੍ਰਤਾਪ ਸਿੰਘ ਤੋਮਰ ਨੂੰ ਜਾਂਚ ਦੇ ਦਾਇਰੇ ਵਿਚ ਲੈ ਲਿਆ ਜਾਣਾ ਚਾਹੀਦਾ ਸੀ। ਪਰ ਨਾ ਤਾਂ ਭਾਜਪਾ ਦੀ ਲੀਡਰਸ਼ਿਪ ਆਪਣੇ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਉਨ੍ਹਾਂ ਦੇ ਪੁੱਤਰ ਦਵਿੰਦਰ ਪ੍ਰਤਾਪ ਸਿੰਘ ਤੋਮਰ ਵਿਰੁੱਧ ਕੁਝ ਕਹਿ ਰਹੇ ਹਨ ਅਤੇ ਨਾ ਹੀ ਇਸ ਮਾਮਲੇ ’ਚ ਅਜੇ ਤੱਕ ਕਿਸੇ ਏਜੰਸੀ ਨੇ ਕੋਈ ਸਰਗਰਮੀ ਦਿਖਾਈ ਹੈ। ਮਨਜਿੰਦਰ ਸਿੰਘ ਸਿਰਸਾ ਨੂੰ ਲੈ ਕੇ ਇੱਥੇ ਇੱਕ ਗੱਲ ਜ਼ਰੂਰ ਸਪੱਸ਼ਟ ਹੈ ਕਿ ਜੇਕਰ ਮਨਜਿੰਦਰ ਸਿੰਘ ਸਿਰਸਾ ਮੌਜੂਦਾ ਸਮੇਂ ਵਿੱਚ ਭਾਜਪਾ ਦਾ ਹਿੱਸਾ ਨਾ ਹੁੰਦੇ ਤਾਂ ਇਹ ਮਾਮਲਾ ਸਾਹਮਣੇ ਆਉਣ ’ਤੇ ਹੀ ਉਨ੍ਹਾਂ ਨੂੰ ਕਾਨੂੰਨ ਦੇ ਦਾਇਰੇ ਵਿੱਚ ਲਿਆ ਜਾਂਦਾ। ਪਰ ਹੁਣ ਅਜਿਹਾ ਨਹੀਂ ਹੋਵੇਗਾ, ਨਾ ਹੀ ਕੋਈ ਭਾਜਪਾ ਸਰਕਾਰ ਦੀ ਲੀਡਰਸ਼ਿਪ ਦੀ ਜਾਂਚ ਕਰਵਾਉਣ ਲਈ ਅੱਗੇ ਆਏਗੀ ਅਤੇ ਨਾ ਹੀ ਕੋਈ ਭਾਜਪਾਈ ਲੀਡਰ ਇਸ ਵੱਡੇ ਸਕੈਂਡਲ ਖਿਲਾਫ ਬਿਆਨਬਾਜੀ ਕਰੇਗਾ ਅਤੇ ਨਾ ਹੀ ਕੋਈ ਏਜੰਸੀ ਉਨ੍ਹਾਂ ਤੱਕ ਪਹੁੰਚ ਸਕੇਗੀ। ਵਿਰੋਧੀ ਧਿਰ ਰੌਲਾ ਪਾਉਂਦੀ ਰਹੇਗੀ, ਪਰ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ ਹੋਵੇਗੀ। ਅੱਜ ਤੱਕ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ, ਜਦੋਂ ਸੀ.ਬੀ.ਆਈ.ਜਾਂ ਈ ਡੀ ਨੇ ਕਿਸੇ ਭਾਜਪਾ ਨੇਤਾ ਦੇ ਖਿਲਾਫ ਕੋਈ ਕਾਰਵਾਈ ਕੀਤੀ ਹੋਵੇ। ਸਮੇਂ-ਸਮੇਂ ’ਤੇ ਕਈ ਤਰ੍ਹਾਂ ਦੇ ਮਾਮਲਿਆਂ ’ਚ ਉਨ੍ਹਾਂ ਦੇ ਨੇਤਾਵਾਂ ਦੇ ਨਾਂ ਸਾਹਮਣੇ ਆਉਂਦੇ ਰਹੇ ਹਨ। ਸਾਰੇ ਦੇਸ਼ ਵਾਸੀਆਂ ਦੀ ਇਸ ਗੱਲ ਤੇ ਨਜ਼ਰ ਰਹੇਗੀ ਕਿ ਦਵਿੰਦਰ ਪ੍ਰਤਾਪ ਸਿੰਘ ਤੋਮਰ, ਜਗਮਨਦੀਪ ਸਿੰਘ ਅਤੇ ਮਨਜਿੰਦਰ ਸਿੰਘ ਸਿਰਸਾ ਵਿਚਕਾਰ ਸਬੰਧ ਕਿੰਨੀ ਦੂਰ ਤੱਕ ਜਾਂਦੇ ਹਨ ਅਤੇ ਉਨ੍ਹਾਂ ਦਾ ਨਤੀਜਾ ਕੀ ਸਾਹਮਣੇ ਆਏਗਾ ?
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here