ਗੁਰੂਸਰ ਸੁਧਾਰ,21 ਜਨਵਰੀ (ਜਸਵੀਰ ਸਿੰਘ ਹੇਰਾਂ) ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਬਲਾਕ ਸੁਧਾਰ ਦੀ ਇੱਕ ਜਰੂਰੀ ਮੀਟਿੰਗ ਅੱਜ ਸੁਧਾਰ ਵਿਖੇ ਬਲਾਕ ਪ੍ਰਧਾਨ ਜਸਪ੍ਰੀਤ ਸਿੰਘ ਢੱਟ ਦੀ ਅਗਵਾਈ ਵਿੱਚ ਹੋਈ,ਜਿਸ ਵਿੱਚ ਬਲਾਕ ਪੱਥੋਵਾਲ ਪ੍ਰਧਾਨ ਤੇਜਪਾਲ ਸਿੰਘ ਸਹੌਲੀ,ਰਾਏਕੋਟ ਪ੍ਰਧਾਨ ਗੁਰਿੰਦਰ ਸਿੰਘ ਗੋਗੀ ਸਮੇਤ ਤਿੰਨੇ ਬਲਾਕਾਂ ਦੀਆਂ ਸਮੂਹ ਇਕਾਈਆਂ ਨੇ ਸ਼ਮੂਲੀਅਤ ਕੀਤੀ।ਇਸ ਮੀਟਿੰਗ ਵਿੱਚ ਤਿੰਨੇ ਬਲਾਕ ਪ੍ਰਧਾਨਾਂ ਤੇ ਸਮੂਹ ਇਕਾਈਆਂ ਜੋਕਿ ਜਸਪ੍ਰੀਤ ਸਿੰਘ ਢੱਟ ਦੀ ਰਹਿਨੁਮਾਈ ਹੇਠ ਚੱਲ ਰਹੀਆਂ ਸਨ ਨੇ ਆਪਣੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ।ਤਿੰਨੇ ਬਲਾਕ ਪ੍ਰਧਾਨ ਜਸਪ੍ਰੀਤ ਸਿੰਘ,ਗੁਰਵਿੰਦਰ ਸਿੰਘ ਗੋਗੀ ਤੇ ਤੇਜਪਾਲ ਸਿੰਘ ਸਹੌਲੀ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਨੂੰ ਅਲਵਿਦਾ ਕਹਿੰਦੇ ਹੋਏ ਦੱਸਿਆ ਕਿ ਉਹ ਜਿਲਾ੍ਹ ਪ੍ਰਧਾਨ ਸੁਪਿੰਦਰ ਸਿੰਘ ਬੱਗਾ ਤੋਂ ਦੁਖੀ ਹੋਕੇ ਆਪਣੇ ਅਸਤੀਫੇ ਦੇ ਰਹੇ ਹਨ,ਕਿਸਾਨਾਂ ਦੇ ਸੰਘਰਸ਼ ਅਤੇ ਉਹਨਾਂ ਪੇਸ਼ ਆਉਦਿਆਂ ਮੁਸ਼ਕਲਾਂ ਦੇ ਖਿਲਾਫ ਹਮੇਸ਼ਾਂ ਲੜਦੇ ਰਹੇ ਹਨ ਤੇ ਲੜਦੇ ਰਹਿੰਣਗੇ।
