ਸਿੱਧਵਾਂਬੇਟ, 29 ਜਨਵਰੀ ( ਲਿਕੇਸ਼ ਸ਼ਰਮਾਂ )-ਥਾਣਾ ਸਿੱਧਵਾਂਬੇਟ ਦੀ ਪੁਲਿਸ ਪਾਰਟੀ ਵੱਲੋਂ ਸਹੁਰੇ ਤੇ ਜਵਾਈ ਨੂੰ ਮੋਟਰਸਾਈਕਲ ’ਤੇ 50 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ। ਏਐਸਆਈ ਰਾਜਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਪਿੰਡ ਭੂੰਦੜੀ ਤੋਂ ਕੁਲ ਗਹਿਣਾ ਨੂੰ ਚੈਕਿੰਗ ਲਈ ਜਾ ਰਹੇ ਸਨ। ਰਸਤੇ ’ਚ ਸੂਚਨਾ ਮਿਲੀ ਕਿ ਮਲਕੀਤ ਸਿੰਘ ਵਾਸੀ ਪਿੰਡ ਹੰਦੜ, ਜ਼ਿਲ੍ਹਾ ਫਾਜ਼ਿਲਕਾ, ਮੌਜੂਦਾ ਵਾਸੀ ਬੰਨ ਦਰਿਆ ਭੁਦੜੀ ਅਤੇ ਉਸ ਦਾ ਸਹੁਰਾ ਗੁਰਚਰਨ ਸਿੰਘ, ਵਾਸੀ ਬੰਨ ਦਰਿਆ ਭੁੰਦੜੀ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦੇ ਹਨ। ਜੋ ਅੱਜ ਆਪਣੇ ਮੋਟਰਸਾਈਕਲ ਸੀਟੀ-100 ’ਤੇ ਨਜਾਇਜ਼ ਸ਼ਰਾਬ ਲੈ ਕੇ ਪਿੰਡ ਭੂੰਦੜੀ ਤੋਂ ਬੰਨ ਦਰਿਆ ਭੂੰਦੜੀ ਵੱਲ ਨੂੰ ਆ ਰਹੇ ਹਨ। ਇਸ ਸੂਚਨਾ ’ਤੇ ਪਿੰਡ ਕੁਲਗਹਿਣਾ ’ਚ ਨਾਕਾਬੰਦੀ ਕਰਕੇ ਮੋਟਰਸਾਈਕਲ ’ਤੇ ਸਵਾਰ 50 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਦੋਵਾਂ ਨੂੰ ਕਾਬੂ ਕੀਤਾ ਗਿਆ। ਇਨ੍ਹਾਂ ਖ਼ਿਲਾਫ਼ ਥਾਣਾ ਸਿੱਧਵਾਂਬੇਟ ਵਿਖੇ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।