ਜੈਤੋ,(ਮੋਹਿਤ ਜੈਨ – ਅਸ਼ਵਨੀ) : ਜ਼ਿਲ੍ਹਾ ਪਸ਼ੂ ਪਾਲਣ ਵਿਭਾਗ ਵੱਲੋਂ ਬਾਬਾ ਸ੍ਰੀ ਚੰਦ ਗਊਸ਼ਾਲਾ ਪਿੰਡ ਰੋਮਾਣਾ ਅਲਬੇਲ ਸਿੰਘ ਵਿਖੇ ਪਸ਼ੂਆਂ ਦੀਆਂ ਵੱਖ-ਵੱਖ ਬਿਮਾਰੀਆਂ ਸਬੰਧੀ ਕੈਂਪ ਲਗਾਇਆ ਗਿਆ। ਜਿਸ ਵਿਚ ਡਾ. ਵਿਕਾਸ ਚੋਪੜਾ ਵੈਟਰਨਰੀ ਅਫ਼ਸਰ, ਡਾ. ਮਨੂੰ ਗਠਠਾ ਵੈਟਰਨਰੀ ਅਫ਼ਸਰ ਮੜ੍ਹਾਕ, ਡਾ. ਗਗਨਦੀਪ ਵੈਟਰਨਰੀ ਅਫ਼ਸਰ ਜੈਤੋ ਨੇ ਕੈਂਪ ਵਿਚ ਪਹੁੰਚੇ ਲੋਕਾਂ ਨੂੰ ਪਸ਼ੂਆਂ ਦੀਆਂ ਬਿਮਾਰੀਆਂ ਦੀ ਰੋਕਥਾਮ ਸੰਬੰਧੀ ਜਾਣਕਾਰੀ ਦਿੱਤੀ। ਕੈਂਪ ਵਿਚ ਪਹੁੰਚੇ ਬਿਮਾਰ ਪਸ਼ੂਆਂ ਦਾ ਇਲਾਜ ਕੀਤਾ ਗਿਆ।ਇਸ ਮੌਕੇ ਪਸ਼ੂ ਪਾਲਣ ਵਿਭਾਗ ਵੱਲੋਂ ਗਊਸ਼ਾਲਾ ਲਈ 25 ਹਜ਼ਾਰ ਰੁਪਏ ਦੀਆਂ ਦਵਾਈਆਂ ਦਿੱਤੀਆਂ ਗਈਆਂ। ਕੈਂਪ ਦੌਰਾਨ ਮਹੰਤ ਸੁਖਬੀਰ ਦਾਸ ਤੇ ਮਹੰਤ ਹਰਜਿੰਦਰ ਦਾਸ ਨੇ ਗਊ ਸੇਵਾ ਕਮਿਸ਼ਨ ਅਤੇ ਪਸ਼ੂ ਪਾਲਣ ਵਿਭਾਗ ਵੱਲੋਂ ਕੀਤੇ ਗਏ। ਇਸ ਉਪਰਲੇ ਦੀ ਪ੍ਰਸੰਸਾ ਕਰਦਿਆਂ ਵਿਭਾਗ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਕੈਂਪ ਵਿਚ ਸੰਦੀਪ ਸਿੰਘ, ਪ੍ਰਕਾਸ਼ ਸਿੰਘ, ਕੁਲਬੀਰ ਸਿੰਘ, ਬਲਜਿੰਦਰ ਸਿੰਘ, ਬਾਬਾ ਗੋਗਾ, ਈਸ਼ਰ ਪ੍ਰਕਾਸ਼, ਜਸਵੰਤ ਸਿੰਘ ਫੌਜੀ, ਧਰਮ ਚੰਦ, ਸੁਖਦੇਵ ਸਿੰਘ ਗੋਰਾ, ਸੁਖਚੈਨ ਸਿੰਘ ਰੋਮਾਣਾ,ਗਗਨਦੀਪ ਅਤੇ ਹਰਵਿੰਦਰ ਸਿੰਘ ਆਦਿ ਵਿਅਕਤੀ ਮੌਜੂਦ ਸਨ।