Home Education ਲੋਕ ਸੇਵਾ ਸੁਸਾਇਟੀ ਨੇ ਸੈਂਟਰਲ ਗੌਰਮਿੰਟ ਪ੍ਰਾਇਮਰੀ ਸਕੂਲ ਲੜਕਿਆਂ ਨੂੰ ਚਾਰ ਸਮਰਾਟ...

ਲੋਕ ਸੇਵਾ ਸੁਸਾਇਟੀ ਨੇ ਸੈਂਟਰਲ ਗੌਰਮਿੰਟ ਪ੍ਰਾਇਮਰੀ ਸਕੂਲ ਲੜਕਿਆਂ ਨੂੰ ਚਾਰ ਸਮਰਾਟ ਐੱਲ ਈ ਡੀ ਦਿੱਤੀਆਂ

49
0


ਜਗਰਾਉਂ, 3 ਫਰਵਰੀ ( ਮੋਹਿਤ ਜੈਨ)-ਲੋਕ ਸੇਵਾ ਸੁਸਾਇਟੀ ਜਗਰਾਓਂ ਵੱਲੋਂ ਅੱਜ ਸੈਂਟਰਲ ਗੌਰਮਿੰਟ ਪ੍ਰਾਇਮਰੀ ਸਕੂਲ ਲੜਕਿਆਂ ਨੂੰ ਚਾਰ ਸਮਰਾਟ ਐੱਲ ਈ ਡੀ ਦਿੱਤੀਆਂ ਗਈਆਂ| ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਸਰਪ੍ਰਸਤ ਰਾਜਿੰਦਰ ਜੈਨ, ਪ੍ਰਧਾਨ ਕੰਵਲ ਕੱਕੜ ਦੀ ਅਗਵਾਈ ਹੇਠ ਕਰਵਾਏ ਸਮਾਗਮ ਸਮੇਂ ਰਾਜਿੰਦਰ ਕੌਰ ਮੱਲ੍ਹੀ ਵੱਲੋਂ ਆਪਣੇ ਪਤੀ ਮਲਕੀਤ ਸਿੰਘ ਮੱਲ੍ਹੀ ਦੀ ਯਾਦ ਵਿਚ ਸੈਂਟਰਲ ਗੌਰਮਿੰਟ ਪ੍ਰਾਇਮਰੀ ਸਕੂਲ ਲੜਕਿਆਂ ਨੂੰ ਚਾਰ ਸਮਰਾਟ ਐੱਲ ਈ ਡੀ ਦਿੱਤੀਆਂ ਗਈਆਂ| ਇਸ ਮੌਕੇ ਪ੍ਰਧਾਨ ਕੰਵਲ ਕੱਕੜ ਨੇ ਮੱਲ੍ਹੀ ਪਰਿਵਾਰ ਵੱਲੋਂ ਸਕੂਲ ਦੀ ਮਦਦ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਜ਼ਰੂਰਤਮੰਦਾਂ ਦੀ ਮਦਦ ਕਰਨਾ ਬਹੁਤ ਪੁੰਨ ਦਾ ਕੰਮ ਹੈ| ਇਸ ਮੌਕੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਤਾਰੀਫ਼ ਕੀਤੀ| ਇਸ ਮੌਕੇ ਸਕੂਲ ਦੀ ਇੰਚਾਰਜ ਸੁਰਿੰਦਰ ਕੌਰ, ਮਧੂ ਬਾਲਾ ਗਰਗ, ਗੀਤਾ ਰਾਣੀ ਜੈਨ, ਹਰਿੰਦਰ ਕੌਰ ਭੰਡਾਰੀ, ਕੁਲਵਿੰਦਰ ਕੌਰ, ਕਾਂਤਾ ਰਾਣੀ ਸਮੇਤ ਸਮੂਹ ਸਕੂਲ ਸਟਾਫ਼, ਵਰਿੰਦਰ ਸਿੰਘ ਮੱਲ੍ਹੀ, ਨਵਜੋਤ ਸਿੰਘ ਮੱਲ੍ਹੀ, ਸੁਸਾਇਟੀ ਦੇ  ਸੈਕਟਰੀ ਕੁਲਭੂਸ਼ਨ ਗੁਪਤਾ, ਕੈਸ਼ੀਅਰ ਸੁਨੀਲ ਬਜਾਜ ਸੀਨੀਅਰ ਵਾਈਸ ਪ੍ਰਧਾਨ ਮਨੋਹਰ ਸਿੰਘ ਟੱਕਰ, ਪੀ ਆਰ ਓ ਸੁਖਦੇਵ ਗਰਗ, ਰਾਜਿੰਦਰ ਜੈਨ ਕਾਕਾ, ਆਰ ਕੇ ਗੋਇਲ, ਪ੍ਰਵੀਨ ਜੈਨ, ਮੁਕੇਸ਼ ਗੁਪਤਾ, ਕਪਿਲ ਸ਼ਰਮਾ, ਗੋਪਾਲ ਗੁਪਤਾ, ਅਨਿਲ ਮਲਹੋਤਰਾ, ਪ੍ਰੇਮ ਬਾਂਸਲ, ਲਾਕੇਸ਼ ਟੰਡਨ, ਸੰਜੀਵ ਚੋਪੜਾ ਆਦਿ ਹਾਜ਼ਰ ਸਨ|

LEAVE A REPLY

Please enter your comment!
Please enter your name here