ਐਤਵਾਰ ਨੂੰ ਬੀ.ਐੱਲ.ਓਜ. ਆਪਣੇ – ਆਪਣੇ ਪੋਲਿੰਗ ਬੂਥਾਂ ਤੇ ਹਾਜ਼ਰ ਰਹਿਣਗੇ- ਡਾ. ਰੂਹੀ ਦੁੱਗ”
ਫ਼ਰੀਦਕੋਟ 11 ਫਰਵਰੀ (ਲਿਕੇਸ਼ ਸ਼ਰਮਾ – ਅਸ਼ਵਨੀ): ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫਸਰ ਡਾ: ਰੂਹੀ ਦੁੱਗ, ਆਈ.ਏ.ਐੱਸ. ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੇ ਕੰਮ ਨੂੰ 100% ਪੂਰਾ ਕਰਨ ਦੇ ਟੀਚੇ ਨੂੰ ਮੁਕੰਮਲ ਕਰਨ ਵਾਸਤੇ ਬਾਕੀ ਰਹਿੰਦੇ ਆਧਾਰ ਨੰਬਰ ਵੋਟਰਾਂ ਤੋਂ ਪ੍ਰਾਪਤ ਕਰਨ ਲਈ ਮਿਤੀ 12.02.2023(ਦਿਨ ਐਤਵਾਰ) ਨੂੰ ਸਵੇਰੇ 9 ਵਜੇ ਤੋਂ 5 ਵਜੇ ਤੱਕ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਦੇ ਸਾਰੇ ਪੋਲਿੰਗ ਸਟੇਸ਼ਨਾਂ ਤੇ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ। ਇਸ ਦਿਨ ਬੀ.ਐੱਲ.ਓਜ਼ ਆਪਣੇ-ਆਪਣੇ ਪੋਲਿੰਗ ਸਟੈਸ਼ਨਾਂ ਤੇ ਬੈਠ ਕੇ ਫਾਰਮ-6ਬੀ ਵਿੱਚ ਆਧਾਰ ਨੰਬਰ ਪ੍ਰਾਪਤ ਕਰਨਗੇ।
ਉਨ੍ਹਾਂ ਵੋਟਰਾਂ ਨੂੰ ਅਪੀਲ ਕਿ ਜਿਨ੍ਹਾਂ ਵੋਟਰਾਂ ਵੱਲੋਂ ਅਜੇ ਤੱਕ ਆਪਣੇ ਅਧਾਰ ਨੰਬਰ ਨਹੀਂ ਦਿੱਤੇ ਗਏ, ਉਹ ਪੋਲਿੰਗ ਸਟੇਸ਼ਨਾਂ ਤੇ ਜਾ ਕੇ ਆਪਣੇ ਅਧਾਰ ਨੰਬਰ ਬੀ.ਐੱਲ.ਓ. ਪਾਸ ਫਾਰਮ 6ਬੀ ਵਿੱਚ ਦੇਣ। ਵੋਟਰਾਂ ਵੱਲੋਂ ਆਪਣੇ ਆਧਾਰ ਨੰਬਰ ਦੇ ਵੇਰਵੇ ਦੇਣ ਸਬੰਧੀ ਕਮਿਸ਼ਨ ਦੀਆਂ ਆਨ-ਲਾਈਨ ਐਪ ਅਤੇ ਵੈਬ ਪੋਰਟਲਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਜੇਕਰ ਕਿਸੇ ਵਿਅਕਤੀ ਦੀ ਵੋਟ ਬਣਨ ਜਾਂ ਸੋਧ ਕਰਵਾਉਣ ਲਈ ਰਹਿੰਦੀ ਹੈ ਤਾਂ ਉਹ ਵੀ ਦਸਤਾਵੇਜ਼ ਲਿਜਾ ਕੇ ਬੀ.ਐੱਲ.ਓ. ਪਾਸ ਫਾਰਮ ਭਰਵਾ ਸਕਦਾ ਹੈ।